ਸੇਮ ਨਾਲੇ ਦੇ ਪੁਲ ਹੇਠੋਂ ਭੇਤਭਰੇ ਹਾਲਾਤ ''ਚ ਮਿਲੀ ਕੁੜੀ ਦੀ ਨਗਨ ਲਾਸ਼

Monday, May 10, 2021 - 02:46 PM (IST)

ਸੇਮ ਨਾਲੇ ਦੇ ਪੁਲ ਹੇਠੋਂ ਭੇਤਭਰੇ ਹਾਲਾਤ ''ਚ ਮਿਲੀ ਕੁੜੀ ਦੀ ਨਗਨ ਲਾਸ਼

ਜਲਾਲਾਬਾਦ (ਨਿਖੰਜ, ਜਤਿੰਦਰ) : ਇੱਥੇ ਥਾਣਾ ਵੈਰੋਂ ਕਾ ਦੇ ਅਧੀਨ ਪੈਂਦੇ ਪਿੰਡ ਚੱਕ ਜਾਨੀਸਰ ਦੇ ਕੋਲੋਂ ਲੰਘਦੇ ਸੇਮ ਨਾਲੇ ਦੇ ਪੁਲ ਹੇਠੋਂ ਭੇਤਭਰੇ ਹਾਲਾਤ ’ਚ ਕੁੜੀ ਦੀ ਗਲੀ-ਸੜੀ ਨਗਨ ਲਾਸ਼ ਮਿਲਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਵੈਰੋਂ ਕਾ ਦੇ ਐੱਸ. ਐੱਚ. ੳ ਅਮਰਿੰਦਰ ਸਿੰਘ ਭੰਡਾਰੀ ਨੇ ਦੱਸਿਆ ਕਿ ਬੀਤੇ ਦਿਨ ਸਾਢੇ 5 ਵਜੇ ਪੁਲਸ ਚੌਂਕੀ ਲੱਧੂ ਵਾਲਾ ’ਚ ਪਿੰਡ ਚੱਕ ਜਾਨੀਸਰ ਦੇ ਕਿਸੇ ਵਿਅਕਤੀ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਸੇਮ ਨਾਲੇ ਦੇ ਪੁਲ ਹੇਠ ਨਗਨ ਹਾਲਾਤ ’ਚ ਇੱਕ ਕੁੜੀ ਦੀ ਲਾਸ਼ ਤੈਰ ਰਹੀ ਹੈ। ਐੱਸ. ਐੱਚ. ੳ. ਨੇ ਅੱਗੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਲਾਸ਼ ਕਾਫੀ ਦਿਨ ਪੁਰਾਣੀ ਲੱਗ ਰਹੀ ਸੀ।

ਲਾਸ਼ ਦੇ ਸਰੀਰ 'ਤੇ ਕੱਪੜੇ ਵੀ ਨਹੀਂ ਸਨ ਅਤੇ ਦੋਹਾਂ ਹੱਥਾਂ 'ਚ ਲਾਲ ਤੇ ਚਿੱਟੇ ਰੰਗ ਦੀਆਂ ਚੂੜੀਆਂ ਪਾਈਆਂ ਹੋਈਆਂ ਸਨ। ਉਨ੍ਹਾਂ ਕਿਹਾ ਲਾਸ਼ ਨੂੰ ਸ਼ਨਾਖ਼ਤ ਨਾ ਹੋਣ ਕਾਰਨ ਅਗਲੀ ਕਾਰਵਾਈ ਸਬੰਧੀ 72 ਘੰਟਿਆਂ ਲਈ ਫ਼ਾਜ਼ਿਲਕਾ ਦੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਗਿਆ ਹੈ ਤਾਂ ਜੋ ਮ੍ਰਿਤਕ ਕੁੜੀ ਦੇ ਵਾਰਸਾਂ ਦਾ ਪਤਾ ਲਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਬਾਅਦ 'ਚ ਹੀ ਮੌਤ ਦੇ ਕਾਰਨਾਂ ਦਾ ਅਸਲ ਪਤਾ ਲੱਗ ਸਕੇਗਾ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਕਿਸੇ ਵੀ ਵਿਅਕਤੀ ਵੱਲੋਂ ਕਿਸੇ ਥਾਣੇ ਜਾਂ ਚੌਂਕੀ ’ਚ ਕਿਸੇ ਕੁੜੀ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਨਹੀਂ ਕਰਵਾਈ ਗਈ ਹੈ। 


author

Babita

Content Editor

Related News