ਲਾਪਤਾ ਹੋਏ ਡਿਪੂ ਹੋਲਡਰ ਦੀ ਲਾਸ਼ ਬਰਾਮਦ

Tuesday, Apr 06, 2021 - 02:18 PM (IST)

ਲਾਪਤਾ ਹੋਏ ਡਿਪੂ ਹੋਲਡਰ ਦੀ ਲਾਸ਼ ਬਰਾਮਦ

ਖਰੜ (ਰਣਬੀਰ, ਸ਼ਸ਼ੀ) : ਖਰੜ-ਲੁਧਿਆਣਾ ਰੋੜ 'ਤੇ ਸਥਿਤ ਪਿੰਡ ਘੜੂੰਆਂ ਤੋਂ ਬੀਤੇ ਦਿਨੀਂ ਲਾਪਤਾ ਹੋਏ ਤਰਲੋਚਨ ਸਿੰਘ ਡਿੱਪੂ ਹੋਲਡਰ ਦੀ ਲਾਸ਼ ਪੁਲਸ ਨੂੰ ਖੇੜੀ ਗੰਢਿਆਂ ਦੀ ਨਹਿਰ ਵਿਚੋਂ ਬਰਾਮਦ ਹੋਈ ਹੈ, ਜਿਸ ਨੂੰ ਕਬਜ਼ੇ ’ਚ ਲੈ ਸਿਵਲ ਹਸਪਤਾਲ ਖਰੜ ਦੀ ਮੌਰਚਰੀ ਵਿਚ ਰੱਖਵਾ ਦਿੱਤਾ ਗਿਆ ਹੈ। ਥਾਣਾ ਘੜੂੰਆਂ ਪੁਲਸ ਤੋਂ ਏ. ਐੱਸ. ਆਈ. ਬਲਰਾਜ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਪਤੀ ਬੀਤੀ 30 ਮਾਰਚ ਨੂੰ ਪਹਿਲਾਂ ਵਾਂਗ ਹੀ ਤੜਕੇ ਘਰੋਂ ਇਹ ਕਹਿ ਕੇ ਗਿਆ ਸੀ ਕਿ ਉਹ ਨਹਿਰ ’ਤੇ ਮੱਥਾ ਟੇਕਣ ਜਾ ਰਿਹਾ ਹੈ, ਪਰ ਉਸ ਤੋਂ ਬਾਅਦ ਉਹ ਸ਼ਾਮ ਤੱਕ ਘਰੇ ਨਹੀਂ ਆਇਆ।

ਪੁਲਸ ਵੱਲੋਂ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਧਾਰਾ-174 ਤਹਿਤ ਕਾਰਵਾਈ ਅਮਲ ਵਿਚ ਲਿਆ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।


author

Babita

Content Editor

Related News