ਜਨਾਨੀ ਦਾ ਕਤਲ ਕਰਕੇ ਖਾਲੀ ਪਲਾਟ 'ਚ ਸੁੱਟੀ ਲਾਸ਼

Monday, Feb 08, 2021 - 11:25 AM (IST)

ਜਨਾਨੀ ਦਾ ਕਤਲ ਕਰਕੇ ਖਾਲੀ ਪਲਾਟ 'ਚ ਸੁੱਟੀ ਲਾਸ਼

ਸਾਹਨੇਵਾਲ/ਕੁਹਾੜਾ (ਜ.ਬ.) : ਇੱਥੇ ਚੌਂਕੀ ਕੰਗਣਵਾਲ ਦੇ ਇਲਾਕੇ ਢੰਡਾਰੀ ’ਚ ਰੇਲਵੇ ਲਾਈਨਾਂ ਨੇੜੇ ਇਕ ਬੇਅਬਾਦ ਪਲਾਟ ’ਚੋਂ ਇਕ ਜਨਾਨੀ ਦੀ ਅਰਧ ਨਗਨ ਲਾਸ਼ ਪੁਲਸ ਨੇ ਬਰਾਮਦ ਕੀਤੀ ਹੈ। ਮੌਕੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਜਨਾਨੀ ਦੇ ਕਥਿਤ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਏ. ਡੀ. ਸੀ. ਪੀ.-2 ਜਸਕਿਰਨਜੀਤ ਸਿੰਘ ਤੇਜਾ, ਫਾਰੈਂਸਿਕ ਮਹਿਕਮਾ, ਡਾਗ ਸਕੂਐਡ ਦੀਆਂ ਟੀਮਾਂ ਵੀ ਮੌਕੇ ’ਤੇ ਪਹੁੰਚੀਆਂ। ਥਾਣਾ ਮੁਖੀ ਸਾਹਨੇਵਾਲ ਨੇ ਦੱਸਿਆ ਕਿ ਕਿਸੇ ਰਾਹਗੀਰ ਨੇ ਪੁਲਸ ਨੂੰ ਸੂਚਿਤ ਕੀਤਾ ਕਿ ਰੇਲਵੇ ਲਾਈਨਾਂ ਨੇੜੇ ਇਕ ਜਨਾਨੀ ਦੀ ਲਾਸ਼ ਪਈ ਹੋਈ ਹੈ।

ਜਦੋਂ ਪੁਲਸ ਟੀਮ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਜਨਾਨੀ ਅਰਧ ਨਗਨ ਹਾਲਤ ’ਚ ਪਈ ਹੋਈ ਸੀ, ਜਿਸ ਦਾ ਗਲਾ ਇਕ ਮਫ਼ਲਰ ਨਾਲ ਘੁੱਟਿਆ ਗਿਆ ਸੀ। ਮਫ਼ਲਰ ਜਨਾਨੀ ਦੇ ਗਲੇ ’ਚ ਉਸੇ ਤਰ੍ਹਾਂ ਹੀ ਪਿਆ ਹੋਇਆ ਸੀ। ਉੱਚ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕਰਨ ਦੇ ਨਾਲ ਹੀ ਫਾਰੈਂਸਿਕ ਦੀਆਂ ਟੀਮਾਂ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ। ਮ੍ਰਿਤਕਾ ਦੀ ਅੰਦਾਜ਼ਨ ਉਮਰ 30-32 ਸਾਲ ਦੇ ਕਰੀਬ ਹੈ। ਪੁਲਸ ਨੇ ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾ ਘਰ ’ਚ ਅਗਲੇ 72 ਘੰਟਿਆਂ ਵਾਸਤੇ ਪਛਾਣ ਲਈ ਰਖਵਾਇਆ ਹੈ। ਪੁਲਸ ਇਸ ਮਾਮਲੇ ਨੂੰ ਨਾਜਾਇਜ਼ ਸਬੰਧਾਂ ਨਾਲ ਜੋੜ ਕੇ ਵੀ ਦੇਖ ਰਹੀ ਹੈ।


author

Babita

Content Editor

Related News