ਪਰਦੇਸੋਂ ਆਈ ਪਿਓ-ਪੁੱਤ ਦੀ ਲਾਸ਼ ਦੇਖ ਪਰਿਵਾਰ ਦੀਆਂ ਨਿਕਲੀਆਂ ਧਾਹਾਂ
Wednesday, Jan 09, 2019 - 01:13 PM (IST)

ਮੋਹਾਲੀ/ਕੁਰਾਲੀ (ਕੁਲਦੀਪ) : ਆਸਟ੍ਰੇਲੀਆ 'ਚ ਸਮੁੰਦਰੀ ਲਹਿਰਾਂ 'ਚ ਰੁੜ੍ਹੇ ਪਿਓ-ਪੁੱਤ ਦੀ ਲਾਸ਼ ਬੁੱਧਵਾਰ ਨੂੰ ਕੁਰਾਲੀ ਪੁੱਜ ਗਈ, ਜਿਸ ਨੂੰ ਦੇਖ ਪਰਿਵਾਰ ਦੀਆਂ ਧਾਹਾਂ ਨਿਕਲ ਗਈਆਂ। ਪ੍ਰਾਪਤ ਜਾਣਕਾਰੀ ਮੁਤਾਬਕ ਕੁਰਾਲੀ ਦਾ ਇਕ ਪਰਿਵਾਰ ਪਿਛਲੇ ਕਰੀਬ 7-8 ਸਾਲਾਂ ਤੋਂ ਆਸਟ੍ਰੇਲੀਆ 'ਚ ਪੱਕੇ ਤੌਰ 'ਤੇ ਰਹਿ ਰਿਹਾ ਸੀ। ਕੁਝ ਦਿਨ ਪਹਿਲਾਂ ਉੱਥੇ ਚੰਨਪਾਲ ਵਰਮਾ ਅਤੇ ਉਸ ਦਾ ਬੇਟਾ ਰਾਹੁਲ ਵਰਮਾ ਸੁਮੰਦਰ ਕਿਨਾਰੇ ਨਹਾਉਣ ਗਏ ਸਨ। ਅਚਾਨਕ ਸਮੁੰਦਰ 'ਚ ਪਾਣੀ ਦੀ ਆਈ ਲਹਿਰ ਦੋਹਾਂ ਪਿਓ-ਪੁੱਤ ਨੂੰ ਰੋੜ੍ਹ ਕੇ ਲੈ ਗਈ। ਮ੍ਰਿਤਕ ਚੰਨਪਾਲ ਵਰਮਾ ਦੀ ਮਾਂ ਅਤੇ ਭਰਾ ਕੁਰਾਲੀ ਦੇ ਵਾਰਡ ਨੰਬਰ 14 (ਮੁਹੱਲਾ ਸੋਢੀਆਂ) ਸਥਿਤ ਘਰ 'ਚ ਰਹਿ ਰਹੀ ਹੈ ਅਤੇ ਦੋਹਾਂ ਦੀ ਹਾਲਤ ਕੁਝ ਠੀਕ ਨਹੀਂ ਹੈ। ਮ੍ਰਿਤਕ ਦੀ ਪਤਨੀ ਨੇ ਇਸ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਦੱਸਿਆ, ਸਗੋਂ ਆਪਣੇ ਰਿਸ਼ਤੇਦਾਰਾਂ ਨੂੰ ਹੀ ਫੋਨ 'ਤੇ ਸੂਚਿਤ ਕੀਤਾ ਸੀ। ਫਿਲਹਾਲ ਪਿਤਾ-ਪੁੱਤਰ ਦੀ ਮੌਤ ਨੂੰ ਲੈ ਕੇ ਪੂਰੇ ਮੁਹੱਲੇ 'ਚ ਸੋਗ ਦੀ ਲਹਿਰ ਫੈਲ ਗਈ ਹੈ। ਕੁਰਾਲੀ ਦੇ ਸ਼ਮਸ਼ਾਨ ਘਾਟ ਵਿਚ ਲਾਸ਼ਾਂ ਦਾ ਅੰਤਿਮ ਸੰਸਕਾਰ ਕੀਤਾ ਦਾ ਰਿਹਾ ਹੈ।