ਰੋਜ਼ਗਾਰ ਦੀ ਖਾਤਰ ਵਿਦੇਸ਼ ਗਏ ਨੌਜਵਾਨ ਦੀ ਮੌਤ, ਅੱਖਾਂ ਸਾਹਮਣੇ ਪੁੱਤ ਨੂੰ ਮ੍ਰਿਤਕ ਵੇਖ ਪਰਿਵਾਰ ਦਾ ਰੋ-ਰੋ ਬੁਰਾ ਹਾਲ

Sunday, Jul 05, 2026 - 10:45 AM (IST)

ਰੋਜ਼ਗਾਰ ਦੀ ਖਾਤਰ ਵਿਦੇਸ਼ ਗਏ ਨੌਜਵਾਨ ਦੀ ਮੌਤ, ਅੱਖਾਂ ਸਾਹਮਣੇ ਪੁੱਤ ਨੂੰ ਮ੍ਰਿਤਕ ਵੇਖ ਪਰਿਵਾਰ ਦਾ ਰੋ-ਰੋ ਬੁਰਾ ਹਾਲ

ਅਜਨਾਲਾ (ਫਰਿਆਦ)- ਰੋਜ਼ਗਾਰ ਦੀ ਖਾਤਰ ਬੁਲਗਾਰੀਆ 'ਚ ਗਏ ਅਜਨਾਲਾ ਸ਼ਹਿਰ ਦੇ ਇੱਕ ਨੌਜਵਾਨ ਪਲਵਿੰਦਰ ਸਿੰਘ ਦੀ ਪਿਛਲੇ 1 ਮਹੀਨਾ ਪਹਿਲਾਂ ਵਾਪਰੇ ਭਿਆਨਕ ਸੜਕ ਹਾਦਸੇ 'ਚ ਮੌਤ ਹੋ ਗਈ ਸੀ । ਜਿਸ ਦੀ ਮ੍ਰਿਤਕ ਦੇਹ ਨੂੰ ਕਰੀਬ 1 ਮਹੀਨੇ ਦੀ ਲੰਮੀ ਜੱਦੋ-ਜ਼ਹਿਦ ਤੋਂ ਬਾਅਦ ਬੀਤੇ ਦਿਨ ਦਿੱਲੀ ਹਵਾਈ ਅੱਡੇ ਤੋਂ ਐਂਬੂਲੈਂਸ ਰਾਹੀਂ ਜੱਦੀ ਸ਼ਹਿਰ ਅਜਨਾਲਾ ਲਿਆਂਦਾ ਗਿਆ, ਤਾਂ ਜਿੱਥੇ ਪਰਿਵਾਰਿਕ ਮਾਹੌਲ ਗਮਗੀਨ ਹੋ ਗਿਆ , ਉੱਥੇ ਪੁੱਤ ਦੇ ਵਿਛੋੜੇ ਚ ਮਾਂ ਦੇ ਵੈਣ ਤੇ ਪਿਤਾ ਦੀਆਂ ਪੱਥਰਾਈਆਂ ਨਮ ਅੱਖਾਂ, ਭੈਣ-ਭਰਾਵਾਂ ਦੇ ਕੀਤੇ ਜਾ ਰਹੇ ਵਿਰਲਾਪ ਕਾਰਨ ਹਰ ਵਿਅਕਤੀ ਭਾਵੁਕ ਹੋ ਕੇ ਹੰਝੂ ਵਹਾਅ ਰਿਹਾ ਸੀ। 

ਇਹ ਵੀ ਪੜ੍ਹੋ- ਪੰਜਾਬ 'ਚ ਪਵੇਗਾ ਮੋਹਲੇਧਾਰ ਮੀਂਹ, ਠੰਡੀਆਂ ਹਵਾਵਾਂ ਨਾਲ ਮਿਲੇਗੀ ਰਾਹਤ, ਇਨ੍ਹਾਂ ਜ਼ਿਲ੍ਹਿਆਂ 'ਚ ਯੈਲੋ ਅਲਰਟ

ਇਸ ਮੌਕੇ ਮ੍ਰਿਤਕ ਨੌਜਵਾਨ ਦੇ ਚਾਚਾ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਲਵਿੰਦਰ ਸਿੰਘ ਪਿਛਲੇ ਕੁਝ ਮਹੀਨਿਆਂ ਤੋਂ ਰੋਜ਼ੀ-ਰੋਟੀ ਲਈ ਬੁਲਗਾਰੀਆ 'ਚ ਗਿਆ ਸੀ। ਬੀਤੇ ਦਿਨੀਂ ਉੱਥੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਸੀ ਅਤੇ ਉਸ ਦੀ ਮੌਕੇ 'ਤੇ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਕਿ ਇਸ ਵਾਪਰੇ ਸੜਕ ਹਾਦਸੇ ਨੇ ਪਰਿਵਾਰ ਦੀਆਂ ਸਾਰੀਆਂ ਉਮੀਦਾਂ ਅਤੇ ਖੁਸ਼ੀਆਂ ਇਕ ਪਲ ਵਿਚ ਉਜਾੜ ਦਿੱਤੀਆਂ। ਉਨ੍ਹਾਂ ਭਰੇ ਮਨ ਨਾਲ ਦੱਸਿਆ ਕਿ ਪਲਵਿੰਦਰ ਸਿੰਘ ਦੀ ਮ੍ਰਿਤਕ ਦੇ ਵਾਪਸ ਲਿਆਉਣ ਲਈ ਸਰਕਾਰ ਨੇ ਉਨ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਨਹੀਂ ਕੀਤੀ । ਇਸ ਮੌਕੇ ਉਨ੍ਹਾਂ ਸਰਕਾਰ ਕੋਲੋਂ ਦੁੱਖੀ ਪਰਿਵਾਰ ਦੀ ਆਰਥਿਕ ਤੌਰ ' ਤੇ ਮਦਦ ਕਰਨ ਦੀ ਮੰਗ ਕੀਤੀ । ਇਸ ਉਪਰੰਤ ਬੀਤੇ ਦਿਨ ਸਥਾਨਿਕ ਸ਼ਿਵਪੁਰੀ ਵਿਖੇ ਪਲਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ- ਗੁਰਦਾਸਪੁਰ: ਰਾਵੀ ਦਰਿਆ ਦੇ ਪਾਰ ਵਸੇ 7 ਪਿੰਡ ਦੇ ਸਰਪੰਚਾਂ ਦਾ ਵੱਡਾ ਐਲਾਨ, 10 ਦਿਨਾਂ ਦਾ ਦਿੱਤਾ ਅਲਟੀਮੇਟਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News