ਕੇਂਦਰੀ ਖੇਤੀਬਾੜੀ ਮੰਤਰੀ ਨੇ ਕ੍ਰਿਸ਼ੀ ਭਵਨ ''ਚ DD ਕਿਸਾਨ ਸਟੂਡੀਓ ਦਾ ਕੀਤਾ ਉਦਘਾਟਨ

Saturday, Jul 02, 2022 - 02:06 AM (IST)

ਕੇਂਦਰੀ ਖੇਤੀਬਾੜੀ ਮੰਤਰੀ ਨੇ ਕ੍ਰਿਸ਼ੀ ਭਵਨ ''ਚ DD ਕਿਸਾਨ ਸਟੂਡੀਓ ਦਾ ਕੀਤਾ ਉਦਘਾਟਨ

ਜੈਤੋ (ਪਰਾਸ਼ਰ) : ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ ਦੇ ਯਤਨਾਂ ਸਦਕਾ ਕ੍ਰਿਸ਼ੀ ਭਵਨ ਨਵੀਂ ਦਿੱਲੀ ਵਿਖੇ ਡੀ. ਡੀ. ਕਿਸਾਨ ਸਟੂਡੀਓ ਦੀ ਸਥਾਪਨਾ ਦਾ ਕੰਮ ਮੁਕੰਮਲ ਹੋ ਗਿਆ ਹੈ। ਇਸ ਦਾ ਉਦਘਾਟਨ ਸ਼ੁੱਕਰਵਾਰ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਰਾਜ ਮੰਤਰੀਆਂ ਸ਼ੋਭਾ ਕਰੰਦਲਾਜੇ ਅਤੇ ਕੈਲਾਸ਼ ਚੌਧਰੀ ਨਾਲ ਕੀਤਾ। ਇਸ ਮੌਕੇ ਤੋਮਰ ਨੇ ਕਿਹਾ ਕਿ ਖੇਤੀਬਾੜੀ ਮੰਤਰਾਲਾ ਬਹੁਤ ਵਿਸ਼ਾਲ ਖੇਤਰ ਹੈ। ਦੇਸ਼ ਵਿੱਚ ਵੱਡੀ ਗਿਣਤੀ 'ਚ ਕਿਸਾਨ ਹਨ, ਜਿਨ੍ਹਾਂ ਤੱਕ ਡੀ. ਡੀ. ਨਿਊਜ਼ ਅਤੇ ਡੀ. ਡੀ. ਕਿਸਾਨ ਚੈਨਲ ਰਾਹੀਂ ਤੁਹਾਡੀ ਗੱਲ ਆਸਾਨੀ ਨਾਲ ਪਹੁੰਚ ਸਕਦੀ ਹੈ।

ਇਹ ਵੀ ਪੜ੍ਹੋ : MSP ਨੂੰ ਲੈ ਕੇ ਖੇਤੀਬਾੜੀ ਮੰਤਰੀ ਤੋਮਰ ਨੇ ਕਿਹਾ- ਕਮੇਟੀ ਲਈ SKM ਵੱਲੋਂ ਕੋਈ ਨਾਂ ਨਹੀਂ ਆਇਆ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News