ਦਿਨ-ਦਿਹਾੜੇ ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ

Tuesday, Jul 31, 2018 - 04:38 AM (IST)

ਦਿਨ-ਦਿਹਾੜੇ ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ

ਫਗਵਾੜਾ, (ਹਰਜੋਤ)- ਪਲਾਹੀ ਰੋਡ 'ਤੇ ਨਿਊ ਵਿਸ਼ਵਕਰਮਾ ਨਗਰ 'ਚ ਸਥਿਤ ਇਕ ਘਰ 'ਚ ਦਾਖ਼ਲ ਹੋ ਕੇ ਚੋਰ ਦਿਨ ਦਿਹਾੜੇ ਕਰੀਬ 4 ਲੱਖ ਦਾ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ। 
ਪ੍ਰਾਪਤ ਜਾਣਕਾਰੀ ਅਨੁਸਾਰ ਘਰ ਮਾਲਕ ਰੁਪਿੰਦਰ ਸਿੰਘ ਪੁੱਤਰ ਜਸਵਿੰਦਰ ਸਿੰਘ ਜੋ  ਕਿ ਮੈਡੀਕਲ ਦੀ ਦੁਕਾਨ 'ਤੇ ਕੰਮ ਕਰਦਾ ਹੈ ਅਤੇ ਅੱਜ ਦੁਕਾਨਾਂ ਦੀ ਹੜਤਾਲ ਹੋਣ ਕਰ ਕੇ ਉਹ  ਆਪਣੀ ਪਤਨੀ ਇੰਦਰਜੀਤ ਕੌਰ ਨਾਲ ਆਪਣੇ ਰਿਸ਼ਤੇਦਾਰਾ ਦੇ ਹੁਸ਼ਿਆਰਪੁਰ ਗਏ ਹੋਏ ਸੀ।   ਉਸ ਨੇ ਦੱਸਿਆ ਕਿ ਚੋਰਾਂ ਨੇ ਕਮਰਿਆਂ ਦੇ ਤਾਲੇ ਤੋੜ ਲਏ ਅਤੇ ਕੁੰਡਾ ਵੀ ਪੁੱਟ ਦਿੱਤਾ  ਤੇ ਅਲਮਾਰੀਆਂ 'ਚ ਪਈਆਂ 3 ਮੁੰਦਰੀਆ, 1 ਵਾਲੀਆ ਦਾ ਸੈੱਟ, 3 ਟਾਪਸ ਜੋੜੇ, 2  ਬਰੈਸਲੈੱਟ, 1 ਚੇਨ ਤੇ 1 ਕਿੱਟੀ ਸੈੱਟ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਉਹ ਸਵੇਰੇ 9 ਵਜੇ  ਦੇ ਗਏ ਹੋਏ ਸਨ ਅਤੇ ਸ਼ਾਮ 6 ਵਜੇ ਜਦੋਂ ਆ ਕੇ ਦੇਖਿਆ ਤਾਂ ਸਾਮਾਨ ਖਿਲਰਿਆ ਪਿਆ ਸੀ। ਇਸ  ਸਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਸੜਕ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ  ਦੀ ਛਾਣਬੀਣ ਕਰ ਰਹੀ ਹੈ।
 


Related News