ਘੁਬਾਇਆ ਨਾਲ ਖਹਿਬੜਣ ਵਾਲੀ ਐੱਸ. ਐੱਚ. ਓ. ''ਤੇ ਡਿੱਗੀ ਗਾਜ!
Friday, Nov 30, 2018 - 07:11 PM (IST)

ਜਲਾਲਾਬਾਦ— ਫਾਜ਼ਿਲਕਾ ਤੋਂ ਕਾਂਗਰਸ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨਾਲ ਬੀਤੇ ਦਿਨੀਂ ਕਿਸੇ ਮਾਮਲੇ 'ਤੇ ਖਹਿਬੜਨ ਵਾਲੀ ਐੱਸ. ਐੱਚ. ਓ. 'ਤੇ ਬਦਲੀ ਦੀ ਗਾਜ ਡਿੱਗਣ ਦੀ ਖਬਰ ਸਾਹਮਣੇ ਆ ਰਹੀ ਹੈ। ਸੂਤਰਾਂ ਮੁਤਾਬਕ ਐੱਸ. ਐੱਚ. ਓ. ਲਵਮੀਤ ਕੌਰ ਜੋ ਕਿ ਫਾਜ਼ਿਲਕਾ ਵਿਖੇ ਤਾਇਨਾਤ ਸਨ, ਨੂੰ ਹੁਣ ਬਦਲ ਕੇ ਜਲਾਲਾਬਾਦ ਲਗਾ ਦਿੱਤਾ ਗਿਆ ਹੈ।
ਉਧਰ ਇਸ ਮਾਮਲੇ ਸੰਬੰਧੀ ਲਵਮੀਤ ਕੌਰ ਦਾ ਕਹਿਣਾ ਹੈ ਕਿ ਇਹ ਰੂਟੀਨ ਟ੍ਰਾਂਸਫਰ ਹੈ ਅਤੇ ਇਸ ਫੈਸਲੇ ਦਾ ਸਿਆਸੀਕਰਨ ਨਾ ਕਰਦੇ ਹੋਏ ਵਿਧਾਇਕ ਘੁਬਾਇਆ ਨਾਲ ਨਾ ਜੋੜਿਆ ਜਾਵੇ।
ਭਾਵੇਂ ਲਵਮੀਤ ਵਲੋਂ ਇਹ ਬਿਆਨ ਦਿੱਤਾ ਗਿਆ ਹੈ ਪਰ ਸਿਆਸੀ ਗਲਿਆਰਿਆਂ ਵਿਚ ਮਾਹਿਰ ਇਸ ਤਬਾਦਲੇ ਨੂੰ ਸਿੱਧੇ ਤੌਰ 'ਤੇ ਘੁਬਾਇਆ ਅਤੇ ਐੱਸ. ਐੱਚ. ਓ. ਵਿਚਕਾਰ ਹੋਈ ਤਕਰਾਰ ਨਾਲ ਹੀ ਜੋੜ ਕੇ ਦੇਖ ਰਹੇ ਹਨ।