ਸ਼ੈੱਡ ਅਲਾਟਮੈਂਟ ਘੋਟਾਲਾ : ਕਾਂਗਰਸੀ ਆਗੂ ਬਬਲਾ ਨੂੰ ਡੇਢ ਸਾਲ ਦੀ ਸਜ਼ਾ

04/03/2018 3:54:42 PM

ਚੰਡੀਗੜ੍ਹ (ਸੰਦੀਪ) : ਇੱਥੇ ਵਾਰਡ ਨੰਬਰ-18 ਤੋਂ ਕੌਂਸਲਰ ਅਤੇ ਕਾਂਗਰਸੀ ਆਗੂ ਦਵਿੰਦਰ ਸਿੰਘ ਬਬਲਾ ਨੂੰ ਸ਼ੈੱਡ ਅਲਾਟਮੈਂਟ ਘੋਟਾਲੇ 'ਚ ਜ਼ਿਲਾ ਅਦਾਲਤ ਵਲੋਂ ਡੇਢ ਸਾਲ ਦੀ ਸਜ਼ਾ ਸੁਣਾਈ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਬਬਲਾ ਨੂੰ ਅਦਾਲਤ ਨੇ ਧੋਖਾਧੜੀ ਦੇ ਕੇਸ 'ਚ 27 ਮਾਰਚ ਨੂੰ ਦੋਸ਼ੀ ਠਹਿਰਾ ਕੇ ਜੇਲ ਭੇਜ ਦਿੱਤਾ ਸੀ ਅਤੇ ਇਸ ਸਮੇਂ ਬਬਲਾ ਨੂੰ ਪ੍ਰੋਬੇਸ਼ਨ ਪੀਰੀਡੀਅ 'ਤੇ ਛੱਡਿਆ ਗਿਆ ਸੀ। ਜ਼ਿਕਰਯੋਗ ਹੈ ਕਿ ਸੈਕਟਰ-26 ਸਥਿਤ ਸਬਜ਼ੀ ਮੰਡੀ ਦੇ ਦੁਕਾਨਦਾਰ ਸੂਰਜ ਪ੍ਰਕਾਸ਼ ਅਹੂਜਾ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਸ਼ੈੱਡ ਅਲਾਟਮੈਂਟ ਨੀਲਾਮੀ 'ਚ ਦਵਿੰਦਰ ਸਿੰਘ ਬਬਲਾ ਨੇ ਨਿਯਮ ਤੋੜੇ ਹਨ। ਨਿਯਮਾਂ ਤਹਿਤ ਕੁੱਲ 59 ਲੋਕਾਂ ਨੂੰ ਸ਼ੈੱਡ ਅਲਾਟ ਹੋਣੇ ਸਨ ਪਰ ਜਾਅਲੀ ਕਾਗਜ਼ਾਤ ਦੇ ਆਧਾਰ 'ਤੇ ਮਾਰਕਿਟ ਕਮੇਟੀ ਦੇ ਸਾਬਕਾ ਪ੍ਰਧਾਨ ਦਵਿੰਦਰ ਸਿੰਘ ਬਬਲਾ ਨੇ 59 ਦੀ ਥਾਂ 69 ਲੋਕਾਂ ਨੂੰ ਸ਼ੈੱਡ ਅਲਾਟ ਕਰ ਦਿੱਤੇ ਸਨ। 


Related News