ਦਵਿੰਦਰ ਬੰਬੀਹਾ ਗਰੁੱਪ ਨੇ ਲਈ ਚੰਡੀਗੜ੍ਹ ਬਾਊਂਸਰ ਕਤਲ ਕਾਂਡ ਦੀ ਜ਼ਿੰਮੇਵਾਰੀ

03/17/2020 6:46:29 PM

ਚੰਡੀਗੜ੍ਹ : ਸੈਕਟਰ-38 ਵੈਸਟ ਦੇ ਸਮਾਲ ਚੌਕ 'ਚ ਬੀਤੀ ਰਾਤ ਬਾਊਂਸਰ ਸੁਰਜੀਤ ਦੇ ਕਤਲ ਦੀ ਜ਼ਿੰਮੇਵਾਰੀ ਦਵਿੰਦਰ ਬੰਬੀਹਾ ਗਰੁੱਪ ਨੇ ਲਈ ਹੈ। ਦਵਿੰਦਰ ਬੰਬੀਹਾ ਨਾਂ ਦੇ ਫੇਸਬੁਕ ਆਈ. ਡੀ. 'ਤੇ ਇਸ ਦੀ ਜ਼ਿੰਮੇਵਾਰੀ ਲੈਂਦਿਆਂ ਬਕਾਇਦਾ ਕਤਲ ਕਰਨ ਵਾਲੇ ਗੈਂਗਸਟਰ ਦਾ ਨਾਂ ਵੀ ਲਿਖਿਆ ਗਿਆ ਹੈ। ਫੇਸਬੁਕ ਪੋਸਟ ਅਨੁਸਾਰ ਇਹ ਕਤਲ ਲੱਕੀ ਨਾਮਕ ਗੈਂਗਸਟਰ ਵਲੋਂ ਪੁਰਾਣੀ ਰੰਜਿਸ਼ ਦੇ ਤਹਿਤ ਕੀਤਾ ਗਿਆ ਹੈ। ਪੋਸਟ ਅਨੁਸਾਰ ਬਾਊਂਸਰ ਸੁਰਜੀਤ ਦਾ ਨਾਂ ਮੀਤ ਕਤਲ ਕਾਂਡ ਵਿਚ ਬੋਲਿਆ ਸੀ ਇਸੇ ਦੀ ਰੰਜਿਸ਼ ਤਹਿਤ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਫਿਲਹਾਲ ਇਸ ਪੋਸਟ ਸੰਬੰਧੀ ਅਜੇ ਤਕ ਪੁਲਸ ਦਾ ਕੋਈ ਪ੍ਰਤੀਕਰਮ ਸਾਹਮਣੇ ਨਹੀਂ ਆ ਸਕਿਆ ਹੈ ਅਤੇ ਇਹ ਪੋਸਟ ਕਿਸ ਵਿਅਕਤੀ ਵਲੋਂ ਕੀਤੀ ਗਈ ਹੈ, ਇਸ ਦੀ ਵੀ ਜਾਣਕਾਰੀ ਨਹੀਂ ਹੈ। 

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਅੱਧੀ ਰਾਤੀਂ ਵੱਡੀ ਵਾਰਦਾਤ, ਬਾਊਂਸਰ ਨੂੰ ਗੋਲੀਆਂ ਨਾਲ ਭੁੰਨਿਆ      

PunjabKesari

ਸੋਮਵਾਰ ਰਾਤ ਹੋਇਆ ਸੁਰਜੀਤ ਦਾ ਕਤਲ 
ਸੋਮਵਾਰ ਰਾਤ ਬਾਊਂਸਰ ਸੁਰਜੀਤ ਦਾ ਉਸ ਵੇਲੇ ਕਤਲ ਕਰ ਦਿੱਤਾ ਗਿਆ ਸੀ ਜਦੋਂ ਕਾਰ 'ਚ ਸਵਾਰ ਹੋ ਕੇ ਘਰ ਜਾ ਰਿਹਾ ਸੀ।
ਸੈਕਟਰ-38 ਵੈਸਟ ਨਿਵਾਸੀ ਬਾਊਂਸਰ ਸੁਰਜੀਤ ਆਪਣੀ ਸਿਆਜ ਕਾਰ 'ਚ ਘਰ ਜਾ ਰਿਹਾ ਸੀ, ਜਦੋਂ ਉਹ ਸੈਕਟਰ-38 ਵੈਸਟ ਚੌਕ 'ਤੇ ਪਹੁੰਚਿਆ ਤਾਂ ਦੋ ਬਾਈਕ ਸਵਾਰ ਨੌਜਵਾਨਾਂ ਨੇ ਉਸ ਦੀ ਗੱਡੀ ਦੇ ਅੱਗੇ ਬਾਈਕ ਖੜ੍ਹੀ ਕਰ ਦਿੱਤੀ। ਸੁਰਜੀਤ ਨੇ ਜਿਵੇਂ ਹੀ ਗੱਡੀ ਰੋਕੀ ਤਾਂ ਬਾਈਕ ਸਵਾਰ ਦੋ ਨੌਜਵਾਨਾਂ ਨੇ ਪਿਸਤੌਲ ਕੱਢ ਕੇ ਬਾਊਂਸਰ ਸੁਰਜੀਤ 'ਤੇ ਇਕ ਤੋਂ ਬਾਅਦ ਇਕ ਅੱਠ ਫਾਇਰ ਕਰ ਦਿੱਤੇ। ਗੋਲੀ ਲੱਗਣ ਤੋਂ ਬਾਅਦ ਬਾਊਂਸਰ ਲਹੂ-ਲੁਹਾਨ ਹੋ ਗਿਆ ਅਤੇ ਬਾਈਕ ਸਵਾਰ ਨੌਜਵਾਨਾਂ ਨੇ ਸੈਕਟਰ-43 ਵੱਲ ਬਾਈਕ ਭਜਾ ਲਈ। ਇੰਨੇ 'ਚ ਇਕ ਨੌਜਵਾਨ ਨੇ ਗੋਲੀ ਚੱਲਣ ਦੀ ਸੂਚਨਾ ਪੁਲਸ ਨੂੰ ਦੇ ਕੇ ਹਤਿਆਰੇ ਬਾਈਕ ਸਵਾਰਾਂ ਦਾ ਪਿੱਛਾ ਕਰਨ ਲੱਗਾ। ਸੈਕਟਰ-43 ਦੇ ਰਿਹਾਇਸ਼ੀ ਇਲਾਕੇ 'ਚ ਹਮਲਾਵਰ ਹਨ੍ਹੇਰੇ ਦਾ ਫਾਇਦਾ ਚੁੱਕ ਕੇ ਗਾਇਬ ਹੋ ਗਏ। 

ਇਹ ਵੀ ਪੜ੍ਹੋ : ਹੁਸ਼ਿਆਰਪੁਰ: ਤੇਜ਼ਧਾਰ ਹਥਿਆਰਾਂ ਨਾਲ ਔਰਤ ਦਾ ਬੇਰਹਿਮੀ ਨਾਲ ਕਤਲ      

PunjabKesari

ਪੁਲਸ ਨੂੰ ਮਿਲੇ ਹਨ ਘਟਨਾ ਸਥਾਨ ਤੋਂ ਗੋਲੀਆਂ ਦੇ ਖੋਲ
ਮਲੋਆ ਥਾਣਾ ਪੁਲਸ ਨੂੰ ਸੈਕਟਰ-38 ਵੈਸਟ ਦੇ ਚੌਕ ਤੋਂ ਕਰੀਬ ਅੱਠ ਗੋਲੀਆਂ ਦੇ ਖੋਲ ਮਿਲੇ ਹਨ। ਉਥੇ ਹੀ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਆਸ-ਪਾਸ ਰਹਿਣ ਵਾਲੇ ਲੋਕ ਘਰਾਂ ਤੋਂ ਬਾਹਰ ਆ ਗਏ ਸਨ। ਲੋਕਾਂ ਨੇ ਪੁਲਸ ਨੂੰ ਦੱਸਿਆ ਕਿ ਬਾਈਕ ਸਵਾਰ ਨੌਜਵਾਨ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋਏ ਹਨ। ਪੁਲਸ ਘਟਨਾ ਸਥਾਨ ਦੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਫੁਟੇਜ ਖੰਗਾਲਣ 'ਚ ਲੱਗੀ ਹੋਈ ਹੈ।

ਇਹ ਵੀ ਪੜ੍ਹੋ : ਦੁਬਈ ਤੋਂ ਅੰਮ੍ਰਿਤਸਰ ਆਏ ਯਾਤਰੀ ਤੋਂ 24 ਲੱਖ ਦਾ ਸੋਨਾ ਜ਼ਬਤ      

PunjabKesari

ਇਹ ਵੀ ਪੜ੍ਹੋ : ਪਾਕਿਸਤਾਨ ਤੋਂ ਹਥਿਆਰ ਮੰਗਵਾ ਕੇ ਗੈਂਗਸਟਰਾਂ ਨੂੰ ਦੇਣ ਵਾਲੇ 3 ਰਾਊਂਡਅਪ      


Gurminder Singh

Content Editor

Related News