ਸਰਹੱਦ ਪਾਰ: ਪਿਓ ਬਣਿਆ ਹੈਵਾਨ, ਆਪਣੀ ਪਤਨੀ ਸਮੇਤ ਧੀ ਅਤੇ ਉਸ ਦੇ ਪ੍ਰੇਮੀ ਦਾ ਗੋਲ਼ੀਆਂ ਮਾਰ ਕੀਤਾ ਕਤਲ

Sunday, May 08, 2022 - 06:46 PM (IST)

ਸਰਹੱਦ ਪਾਰ: ਪਿਓ ਬਣਿਆ ਹੈਵਾਨ, ਆਪਣੀ ਪਤਨੀ ਸਮੇਤ ਧੀ ਅਤੇ ਉਸ ਦੇ ਪ੍ਰੇਮੀ ਦਾ ਗੋਲ਼ੀਆਂ ਮਾਰ ਕੀਤਾ ਕਤਲ

ਗੁਰਦਾਸਪੁਰ, ਪਾਕਿਸਤਾਨ (ਜ. ਬ.)- ਪਾਕਿਸਤਾਨ ਦੇ ਲੋਅਰ ਧੀਰ ਇਲਾਕੇ ਵਿਚ ਇਕ ਵਿਅਕਤੀ ਨੇ ਆਪਣੀ ਧੀ, ਉਸ ਦੇ ਪ੍ਰੇਮੀ ਅਤੇ ਪਤਨੀ ਦਾ ਕਤਲ ਕਰ ਦਿੱਤਾ ਕਿਉਂਕਿ ਉਸ ਦੀ ਧੀ ਆਪਣੇ ਪ੍ਰੇਮੀ ਨੂੰ ਖੁੱਲ੍ਹੇਆਮ ਮਿਲਦੀ ਸੀ । ਸਰਹੱਦ ਪਾਰਲੇ ਸੂਤਰਾਂ ਅਨੁਸਾਰ ਮੁਲਜ਼ਮ ਅਬਦੁੱਲਾ ਵਾਸੀ ਲੋਅਰਧੀਰ ਆਪਣੀ ਪਤਨੀ ਅਤੇ ਧੀ ਤੋਂ ਨਾਰਾਜ਼ ਸੀ ਕਿਉਂਕਿ ਉਸ ਦੀ ਪਤਨੀ ਰਬੀਨਾ ਨੇ ਆਪਣੀ ਧੀ ਰੁਖਸਾਨਾ ਨੂੰ ਆਪਣੇ ਪ੍ਰੇਮੀ ਨੂੰ ਮਿਲਣ ਲਈ ਬਾਹਰ ਘੁੰਮਣ ਦਿੱਤਾ ਸੀ। ਜਦਕਿ ਉਹ ਇਸ ਦਾ ਵਿਰੋਧ ਕਰ ਰਹੇ ਸਨ।

ਇਹ ਵੀ ਪੜ੍ਹੋ: ਪੰਜਾਬ ਪੁਲਸ ਬਾਰੇ ਵੱਡਾ ਖ਼ੁਲਾਸਾ: ਖ਼ੁਦ ਅਧਿਕਾਰੀ ਨੇ ਕਰੀਬ 10 ਪੁਲਸ ਮੁਲਾਜ਼ਮਾਂ ਨੂੰ ਬਣਾ ਦਿੱਤਾ ਚਿੱਟੇ ਦਾ ਆਦੀ

ਸੂਤਰਾਂ ਅਨੁਸਾਰ ਜਦੋਂ ਮੁਲਜ਼ਮ ਅਬਦੁੱਲਾ ਅੱਜ ਸਵੇਰੇ ਰਾਤ ਦੀ ਸ਼ਿਫ਼ਟ ਡਿਊਟੀ ਦੇਣ ਤੋਂ ਬਾਅਦ ਘਰ ਪਹੁੰਚਿਆ ਤਾਂ ਉਸ ਨੇ ਵੇਖਿਆ ਕਿ ਉਸ ਦੀ ਬੇਟੀ ਰੁਖਸਾਨਾ ਆਪਣੇ ਪ੍ਰੇਮੀ ਹਫ਼ੀਸ ਖ਼ਾਨ ਨੂੰ ਮਿਲਣ ਆਈ ਸੀ ਅਤੇ ਉਸ ਦੀ ਪਤਨੀ ਉਨ੍ਹਾਂ ਲਈ ਚਾਹ ਆਦਿ ਬਣਾ ਰਹੀ ਸੀ। ਜਿਸ ''ਤੇ ਅਬਦੁੱਲਾ ਨੇ ਗੁੱਸੇ ''ਚ ਆ ਕੇ ਆਪਣੀ ਪਤਨੀ ਰਬੀਨਾ, ਬੇਟੀ ਰੁਖ਼ਸਾਨਾ ਅਤੇ ਹਫ਼ੀਸ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਮੌਕੇ ''ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ''ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ: ਅਰੁਣਾਚਲ ਪ੍ਰਦੇਸ਼ ’ਚ ਹੁਸ਼ਿਆਰਪੁਰ ਦਾ ਜਵਾਨ ਸ਼ਹੀਦ, ਮਾਨ ਸਰਕਾਰ ਵੱਲੋਂ ਪਰਿਵਾਰ ਨੂੰ 1 ਕਰੋੜ ਦੀ ਮਦਦ ਦੇਣ ਦਾ ਐਲਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News