ਨੂੰਹ-ਸੱਸ ਦੇ ਝਗੜੇ ਨੇ ਧਾਰਿਆ ਭਿਆਨਕ ਰੂਪ, ਸੜਕ ''ਤੇ ਚੱਲੀਆਂ ਇੱਟਾਂ-ਰਾਡਾਂ (ਤਸਵੀਰਾਂ)

Friday, Feb 10, 2017 - 06:50 PM (IST)

ਨੂੰਹ-ਸੱਸ ਦੇ ਝਗੜੇ ਨੇ ਧਾਰਿਆ ਭਿਆਨਕ ਰੂਪ, ਸੜਕ ''ਤੇ ਚੱਲੀਆਂ ਇੱਟਾਂ-ਰਾਡਾਂ (ਤਸਵੀਰਾਂ)

ਅਬੋਹਰ (ਸੁਨੀਲ) : ਬੀਤੇ ਦਿਨ ਬਾਵਰਿਆ ਮੁਹੱਲੇ ਵਿਚ ਹੋਏ ਸੱਸ ਨੂੰਹ ਦੇ ਝਗੜੇ ਨੇ ਉਸ ਸਮੇ ਭਿਆਨਕ ਰੂਪ ਧਾਰਨ ਕਰ ਲਿਆ ਜਦੋਂ ਬਾਵਰਿਆ ਸਮਾਜ ਦੀ ਕਰੀਬ ਅੱਧਾ ਦਰਜਨ ਔਰਤਾਂ ਨੇ ਇਕ ਦੂਜੇ ਤੇ ਹਸਪਤਾਲ ਦੇ ਬਾਹਰ ਹੀ ਇੱਟਾਂ ਤੇ ਲੋਹੇ ਦੀ ਰਾੜ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਲਗਭਗ ਅੱਧਾ ਦਰਜਨ ਔਰਤਾਂ ਫੱਟੜ ਹੋ ਗਈਆ। ਸੂਚਨਾ ਮਿਲਦੇ ਹੀ ਥਾਣਾ ਨੰ 1 ਦੀ ਪੁਲਸ ਨੇ ਹਸਪਤਾਲ ਪਹੁੰਚ ਕੇ ਜ਼ਖਮੀਆਂ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਜੋਹੜੀ ਮੰਦਰ ਦੇ ਨੇੜੇ ਬਾਵਰਿਆ ਮੁਹੱਲੇ ਵਿਚ ਰਹਿਣ ਵਾਲੀ ਲਾਜਵੰਤੀ ਪਤਨੀ ਬਾਬੂ ਰਾਮ ਨੇ ਦੱਸਿਆ ਕਿ ਬੀਤੀ ਰਾਤ ਘਰੇਲੂ ਵਿਵਾਦ ਦੇ ਚਲਦੇ ਉਸਦੀਆਂ ਦੋ ਨੂੰਹਾਂ ਆਸ਼ਾ ਅਤੇ ਹੁਸਨਪ੍ਰੀਤ ਨੇ ਆਪਣੇ ਰਿਸ਼ਤੇਦਾਰਾ ਸਹਿਤ ਉਸ ''ਤੇ ਹਮਲਾ ਕਰ ਦਿੱਤਾ। ਲਾਜਵੰਤੀ ਨੇ ਦੱਸਿਆ ਕਿ ਉਸਦੀ ਛੋਟੀ ਨੂੰਹ ਹੁਸਨਪ੍ਰੀਤ ਡੇਢ ਪਹਿਲਾਂ ਉਸ ਦੇ ਪੁੱਤਰ ਨੂੰ ਛੱਡ ਕੇ ਤਲਾਕ ਲੈ ਚੁੱਕੀ ਹੈ। ਉਸਦੇ ਬਾਵਜੂਦ ਵੀ ਉਹ ਉਨ੍ਹਾ ਦੇ ਘਰ ਬਰਨ ਰਹਿਣਾ ਚਾਹੁੰਦੀ ਹੈ। ਲਾਜਵੰਤੀ ਨੇ ਦੱਸਿਆ ਕਿ ਬੀਤੀ ਰਾਤ ਹਮਲੇ ਦੇ ਬਾਅਦ ਪਰਿਵਾਰ ਨੇ ਉਸਨੂੰ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ। ਇਧਰ ਅੱਜ ਸਵੇਰੇ ਲਾਜਵੰਤੀ ਆਪਣੀ ਭਾਬੀ ਇੰਦਰਾ ਅਤੇ ਭੈਣ ਹਿਨਾ ਰਾਣੀ ਨਾਲ ਹਸਪਤਾਲ ਦੇ ਬਾਹਰ ਚਾਹ ਪੀ ਰਹੀ ਸੀ ਤਾਂ ਉਸਦੀਆਂ ਨੂੰਹਾਂ ਨੇ ਆਪਣੇ ਰਿਸ਼ਤੇਦਾਰਾ ਸਹਿਤ ਮੁੜ ਉਨਾਂ੍ਹ ''ਤੇ ਹਮਲਾ ਕਰ ਦਿੱਤਾ। ਜਿਸ ਵਿਚ ਇੰਦਰਾ ਰਾਣੀ ਬੁਰੀ ਤਰ੍ਹਾਂ ਫੱਟੜ ਹੋ ਗਈ।
ਇਸ ਮਾਮਲੇ ''ਚ ਦੂਜੀ ਧਿਰ ਦੀ ਆਸ਼ਾ ਰਾਣੀ ਨੇ ਦੱਸਿਆ ਕਿ ਉਸਦੀ ਭੈਣ ਹੁਸਨਪ੍ਰੀਤ ਤੇ ਉਸਦੇ ਸਹੁਰਿਆਂ ਨੇ ਡੇਢ ਸਾਲ ਪਹਿਲਾਂ ਮਾਰਕੁੱਟ ਕਰਕੇ ਘਰੋਂ ਕੱਢ ਦਿੱਤਾ ਸੀ। ਆਸ਼ਾ ਨੇ ਦੱਸਿਆ ਕਿ ਬੀਤੇ ਦਿਨ ਜਦੋਂ ਉਹ ਆਪਣੀ ਭੈਣ ਹੁਸਨਪ੍ਰ੍ਰੀਤ ਦੇ ਘਰ ਦੇ ਨੇੜੇ ਗਈ ਤਾਂ ਹੁਸਨਪ੍ਰੀਤ ਦੇ ਸਹੁਰਿਆਂ ਨੇ ਉਸਨੂੰ ਮਾਰਕੁੱਟ ਕਰ ਫੱਟੜ ਕਰ ਦਿੱਤਾ।  ਇਸ ਤੋਂ ਬਾਅਦ ਉੁਸਨੂੰ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ।  ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।


author

Gurminder Singh

Content Editor

Related News