ਨਹੀਂ ਹੁੰਦਾ ਸੀ ਨਿਆਣਾ, ਸੱਸ ਨੇ ਨੂੰਹ ਨੂੰ ਨਹਿਰ ਮਾਰ''ਤਾ ਧੱਕਾ
Thursday, Apr 03, 2025 - 07:11 PM (IST)

ਗੁਰਦਾਸਪੁਰ (ਹਰਮਨ)-ਗੁਰਦਾਸਪੁਰ ਦੀ ਬੱਬੇਹਾਲੀ ਨਹਿਰ ਦੇ ਪੁੱਲ ਤੇ 28 ਮਾਰਚ ਸ਼ੁਕਰਵਾਰ ਨੂੰ ਛੀਨਾ ਪਿੰਡ ਤੋਂ ਐਕਟਿਵਾ ਤੇ ਸਵਾਰ ਹੋ ਕੇ ਆਪਣੇ ਪਿੰਡ ਬਿਧੀਪੁਰ ਜਾ ਰਹੀ ਸੱਸ ਰੁਪਿੰਦਰ ਕੌਰ ਹੀ ਆਪਣੀ ਨੂੰਹ ਰੁਪਿੰਦਰ ਕੌਰ ਦੀ ਕਾਤਲ ਨਿਕਲੀ ਹੈ।
ਇੰਸਟਾਗ੍ਰਮ 'ਤੇ ਘਰਵਾਲੀ ਦੀ ਰੀਲ ਦੇਖ ਬੌਖਲਾਏ ਪਤੀ ਨੇ ਪਹਿਲਾਂ ਤੋੜਿਆ ਫੋਨ ਤੇ ਫਿਰ...
ਦੱਸਣਯੋਗ ਹੈ ਕਿ ਉਕਤ ਸੱਸ ਵਲੋਂ ਇਹ ਡਰਾਮਾ ਕੀਤਾ ਗਿਆ ਸੀ ਕਿ ਨੂੰਹ ਅਮਨਪ੍ਰੀਤ ਕੌਰ ਲੁਟੇਰਿਆਂ ਵੱਲੋਂ ਲੁੱਟਣ ਤੋਂ ਬਾਅਦ ਕੀਤੀ ਧੱਕਾ ਮੁੱਕੀ ਦੌਰਾਨ ਨਹਿਰ ਵਿੱਚ ਡਿੱਗ ਪਈ ਸੀ। ਉਸ ਦਿਨ ਤੋਂ ਲਗਾਤਾਰ ਅਮਨਪ੍ਰੀਤ ਕੌਰ ਦੀ ਲਾਸ਼ ਨਹਿਰ ਵਿੱਚੋਂ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਪੰਜਵੇ ਦਿਨ ਸਵੇਰੇ ਅਮਨਪ੍ਰੀਤ ਕੌਰ ਦੀ ਲਾਸ਼ ਦੱਸੀ ਗਈ ਘਟਨਾ ਵਾਲੀ ਥਾਂ ਤੋਂ ਲਗਭਗ 15 ਕਿਲੋਮੀਟਰ ਦੂਰ ਧਾਰੀਵਾਲ ਦੇ ਪੁੱਲ ਨੇੜਿਓ ਮਿਲੀ ਸੀ। ਇਸ ਤੋਂ ਬਾਅਦ ਜਦੋਂ ਪੁਲਸ ਨੇ ਮਾਮਲੇ ਦੀ ਜਾਂਚ ਕੀਤੀ ਤਾ ਇਹ ਗੱਲ ਸਾਹਮਣੇ ਆਈ ਕੇ ਸੱਸ ਨੇ ਹੀ ਆਪਣੇ ਪੁੱਤ ਅਤੇ ਮ੍ਰਿਤਕਾ ਦੇ ਪਤੀ ਅਕਾਸ਼ਦੀਪ ਸਿੰਘ ਨਾਲ ਮਿਲ ਕੇ ਉਸ ਨੂੰ ਖੁਦ ਹੀ ਨਹਿਰ ਵਿੱਚ ਧੱਕਾ ਦੇ ਦਿੱਤਾ ਸੀ ਅਤੇ ਲੁਟੇਰੀਆਂ ਵਲੋਂ ਲੁੱਟ ਦਾ ਝੂਠਾ ਡਰਾਮਾ ਕੀਤਾ ਗਿਆ ਸੀ। ਹੁਣ ਪੁਲਸ ਨੇ ਦੋਵਾਂ ਮਾ ਅਤੇ ਪੁੱਤ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕਾ ਦੀ ਮਾਂ ਅਤੇ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਨੇ ਕਿਹਾ ਉਸਦੀ ਧੀ ਦੀ ਸੱਸ ਵੱਲੋਂ ਲੁੱਟ ਦੀ, ਜੋ ਕਹਾਣੀ ਦੱਸੀ ਗਈ ਸੀ, ਉਹ ਬਿਲਕੁਲ ਝੂਠ ਸੀ ਅਤੇ ਅਮਨਪ੍ਰੀਤ ਕੌਰ ਦੀ ਮਾ ਨੇ ਕਿਹਾ ਅਸੀ ਪਹਿਲਾਂ ਹੀ ਸੱਕ ਜਤਾਇਆ ਸੀ ਕਿ ਉਨ੍ਹਾਂ ਦੀ ਲੜਕੀ ਨੂੰ ਨਹਿਰ ਵਿੱਚ ਧੱਕਾ ਦਿੱਤਾ ਗਿਆ ਹੈ ਤੇ ਇਸ ਵਿੱਚ ਉਸਦੀ ਸੱਸ ਅਤੇ ਸਹੁਰਾ ਪਰਿਵਾਰ ਦਾ ਹੱਥ ਹੋ ਸਕਦਾ ਹੈ। ਜੋ ਬਿਲਕੁਲ ਸੱਚ ਸਾਬਿਤ ਹੋਇਆ। ਉਹ ਸਾਡੇ ਬੇਟੀ ਨੂੰ ਬਾਰ ਬਾਰ ਬੱਚਾ ਨਾ ਹੋਣ ਦੇ ਤਾਹਨੇ ਮੇਹਣੇ ਮਾਰਦੇ ਰਹਿਦੇ ਸੀ ਜਦੋਂ ਕੇ ਸਾਡੀ ਬੇਟੀ ਦੀ ਸ਼ਾਦੀ ਹੋਈ ਨੂੰ ਮਹਿਜ਼ ਅਜੇ 16 ਮਹੀਨੇ ਹੀ ਹੋਏ ਸਨ। ਉਨ੍ਹਾਂ ਨੇ ਕਿਹਾ ਅਜੇ ਤਾ ਸਾਡੀ ਬੇਟੀ ਦਾ ਚੂੜਾ ਵੀ ਨਹੀ ਸੀ ਲੱਥਾ ਤੇ ਇਨ੍ਹਾਂ ਨੇ ਬੱਚਾ ਨਾ ਹੋਣ ਦੇ ਕਾਰਣ ਸਾਡੀ ਬੇਟੀ ਮਾਰ ਦਿੱਤੀ। ਅਸੀਂ ਚਾਹੁੰਦੇ ਹਾਂ ਕੇ ਆਰੋਪੀਆ ਨੂੰ ਫਾਂਸੀ ਦੀ ਸਜ਼ਾ ਹੋਵੇ ਅਤੇ ਸਾਨੂੰ ਇਨਸਾਫ ਮਿਲੇ।
ਬਰਡ ਫਲੂ ਦਾ ਸ਼ਿਕਾਰ ਹੋਈ ਦੋ ਸਾਲਾ ਮਾਸੂਮ ਦੀ ਮੌਤ, ਮਾਹਰਾਂ ਦੀ ਲੋਕਾਂ ਨੂੰ ਅਪੀਲ
ਪੁਲਸ ਦੇ DSP ਮੋਹਨ ਸਿੰਘ ਨੇ ਦੱਸਿਆ ਕਿ ਲੁੱਟ ਦੀ ਕਹਾਣੀ ਬਿਲਕੁਲ ਝੁਠ ਨਿੱਕਲੀ। ਅਸਲ ਵਿੱਚ ਆਰੋਪੀ ਮਹਿਲਾ ਰੁਪਿੰਦਰ ਕੌਰ ਵਲੋਂ ਹੀ ਆਪਣੇ ਬੇਟੇ ਅਕਾਸ਼ਦੀਪ ਨਾਲ ਮਿਲ ਕੇ ਆਪਣੀ ਨੂੰਹ ਨੂੰ ਨਹਿਰ ਵਿੱਚ ਧੱਕਾ ਦੇ ਦਿੱਤਾ ਸੀ। ਇਸ ਦਾ ਕਾਰਣ ਇਹ ਸੀ ਕਿ ਮ੍ਰਿਤਕਾ ਦੇ ਅਜੇ ਕੋਈ ਬੱਚਾ ਨਹੀਂ ਹੋਇਆ ਅਤੇ ਮ੍ਰਿਕਤਾ ਦੇ ਪਰਿਵਾਰ ਕੋਲੋ ਹੋਰ ਦਹੇਜ ਦੀ ਮੰਗ ਵੀ ਕਰ ਰਹੇ ਸਨ। ਇਸ ਕਰ ਕੇ ਉਨ੍ਹਾਂ ਨੇ ਆਪਣੀ ਨੂੰਹ ਨੂੰ ਨਹਿਰ ਵਿੱਚ ਧੱਕਾ ਦੇਕੇ ਮਾਰ ਦਿੱਤਾ ਅਤੇ ਲੁੱਟ ਦੀ ਝੁੱਠੀ ਕਹਾਣੀ ਬਣਾ ਕੇ ਪੁਲਸ ਅਤੇ ਸਾਰਿਆ ਨੂੰ ਗੁੰਮਰਾਹ ਕੀਤਾ। ਹੁਣ ਮੁਲਜ਼ਮ ਮਾਂ ਬੇਟੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8