ਕੈਨੇਡੀਅਨ ਪੀ. ਆਰ. ਨੂੰਹ ਨੇ ਚਾੜ੍ਹਿਆ ਚੰਨ, ਕੀਤਾ ਅਜਿਹਾ ਵਾਕਾ ਕਿ ਹੱਕੇ-ਬੱਕੇ ਰਹਿ ਗਏ ਸਹੁਰੇ

06/13/2023 6:46:34 PM

ਮੋਗਾ (ਅਜ਼ਾਦ) : ਮੋਗਾ ਜ਼ਿਲ੍ਹੇ ਦੇ ਪਿੰਡ ਬਾਜੇਕੇ ਨਿਵਾਸੀ ਗੁਰਦਿਆਲ ਸਿੰਘ ਨੇ ਕੈਨੇਡਾ ਰਹਿੰਦੀ ਆਪਣੀ ਨੂੰਹ ਪੁਸ਼ਪਿੰਦਰ ਕੌਰ ’ਤੇ ਆਪਣੇ ਪਰਿਵਾਰ ਵਾਲਿਆਂ ਨਾਲ ਕਥਿਤ ਮਿਲੀਭੁਗਤ ਕਰਕੇ ਉਨ੍ਹਾਂ ਨਾਲ ਕਰੀਬ 15 ਲੱਖ 48 ਹਜ਼ਾਰ ਰੁਪਏ ਹੜੱਪਣ ਦਾ ਦੋਸ਼ ਲਾਇਆ ਹੈ। ਇਸ ਸਬੰਧ ’ਚ ਮੋਗਾ ਪੁਲਸ ਵੱਲੋਂ ਜਾਂਚ ਤੋਂ ਬਾਅਦ ਪੁਸ਼ਪਿੰਦਰ ਕੌਰ, ਉਸ ਦੇ ਪਿਤਾ ਰੁਪਿੰਦਰ ਸਿੰਘ ਅਤੇ ਮਾਤਾ ਰਣਬੀਰ ਕੌਰ ਸਾਰੇ ਨਿਵਾਸੀ ਧਾਲੀਵਾਲ ਫਾਰਮ ਪਟਿਆਲਾ ਖ਼ਿਲਾਫ ਧੋਖਾਦੇਹੀ ਅਤੇ ਕਥਿਤ ਮਿਲੀਭੁਗਤ ਦਾ ਮਾਮਲਾ ਥਾਣਾ ਕੋਟ ਈਸੇ ਖਾਂ ’ਚ ਦਰਜ ਕੀਤਾ ਹੈ। ਇਸ ਮਾਮਲੇ ਦੀ ਜਾਂਚ ਥਾਣੇਦਾਰ ਬਲਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਗੁਰਦਿਆਲ ਸਿੰਘ ਨੇ ਕਿਹਾ ਕਿ ਉਸ ਦੇ ਬੇਟੇ ਹਰਵਿੰਦਰ ਸਿੰਘ ਦਾ ਵਿਆਹ ਸ਼ਾਦੀ ਡਾਟ ਕਾਮ ਰਾਹੀਂ ਪਟਿਆਲਾ ਨਿਵਾਸੀ ਪੁਸ਼ਪਿੰਦਰ ਕੌਰ, ਜੋ ਕੈਨੇਡਾ ’ਚ ਵਰਕ ਪਰਮਿਟ ਦੇ ਆਧਾਰ ’ਤੇ ਕੰਮ ਕਰ ਰਹੀ ਸੀ, ਨਾਲ 21 ਫਰਵਰੀ 2020 ਨੂੰ ਧਾਰਮਿਕ ਰੀਤੀ-ਰਿਵਾਜ਼ਾਂ ਅਨੁਸਾਰ ਹੋਇਆ ਸੀ। 

ਇਹ ਵੀ ਪੜ੍ਹੋ : ਪੰਜਾਬ ਸਣੇ ਉੱਤਰ ਭਾਰਤ ਵਿਚ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇ

ਵਿਆਹ ਤੋਂ ਬਾਅਦ ਮੇਰੀ ਨੂੰਹ ਪੁਸ਼ਪਿੰਦਰ ਕੌਰ ਆਪਣੇ ਪਰਿਵਾਰ ਨਾਲ ਘਰ ਵੀ ਆਈ ਅਤੇ ਅਸੀਂ ਉਕਤ ਦੋਵਾਂ ਦਾ ਵਿਆਹ 25 ਫਰਵਰੀ ਨੂੰ ਮੈਰਿਜ ਰਜਿਸਟਰਾਰ ਧਰਮਕੋਟ ਦੇ ਦਫਤਰ ’ਚ ਰਜਿਸਟਰਡ ਕਰਵਾਇਆ। ਅਸੀਂ ਵਿਆਹ ਸਮੇਂ ਆਪਣੀ ਨੂੰਹ ਦੇ ਕਹਿਣ ’ਤੇ ਉਸ ਦੇ ਪਰਿਵਾਰ ਵਾਲਿਆਂ ਨੂੰ 5 ਲੱਖ ਰੁਪਏ ਨਕਦ ਦਿੱਤੇ। ਇਸ ਤੋਂ ਇਲਾਵਾ ਕੈਨੇਡਾ ਜਾਣ ਲਈ 4 ਹਜ਼ਾਰ ਕੈਨੇਡੀਅਨ ਡਾਲਰ (2 ਲੱਖ 18610 ਰੁਪਏ), ਸੋਨੇ ਦੇ ਗਹਿਣੇ ਅਤੇ ਘਰੇਲੂ ਖਰਚ ਲਈ 2 ਲੱਖ 18,610 ਤੋਂ ਇਲਾਵਾ ਵੱਖ-ਵੱਖ ਤਰੀਕਾਂ ’ਚ 15 ਲੱਖ 48 ਹਜ਼ਾਰ 976 ਰੁਪਏ ਆਪਣੀ ਨੂੰਹ ਨੂੰ ਦਿੱਤੇ ਗਏ। ਇਸ ਤੋਂ ਬਾਅਦ 13 ਦਸੰਬਰ 2021 ਨੂੰ ਮੇਰਾ ਬੇਟਾ ਅਤੇ ਮੇਰੀ ਨੂੰਹ ਪੁਸ਼ਪਿੰਦਰ ਕੌਰ ਦੋਵੇਂ 23 ਦਸੰਬਰ 2021 ਨੂੰ ਕੈਨੇਡਾ ਦੇ ਪੀ. ਆਰ. ਹੋ ਗਏ। ਇਸ ਤੋਂ ਬਾਅਦ ਮੇਰੀ ਨੂੰਹ ਅਤੇ ਉਸ ਦੇ ਮਾਤਾ-ਪਿਤਾ ਸਾਨੂੰ ਕੈਨੇਡਾ ’ਚ ਮਕਾਨ ਲੈਣ ਲਈ ਤੰਗ-ਪ੍ਰੇਸ਼ਾਨ ਕਰਨ ਲੱਗੇ। 

ਇਹ ਵੀ ਪੜ੍ਹੋ : ਲੁਧਿਆਣਾ ’ਚ ਹੋਈ 8.49 ਕਰੋੜ ਰੁਪਏ ਦੀ ਲੁੱਟ ਮਾਮਲੇ ’ਚ ਵੱਡੀ ਖ਼ਬਰ, ਜਨਾਨੀ ਸਮੇਤ ਤਿੰਨ ਗ੍ਰਿਫ਼ਤਾਰ

ਇਸ ਤੋਂ ਬਾਅਦ ਉਹ ਕੈਨੇਡਾ ਚਲੀ ਗਈ। ਸਾਨੂੰ ਪਤਾ ਲੱਗਾ ਕਿ ਸਾਡੀ ਨੂੰਹ ਕੈਨੇਡਾ ਤੋਂ ਆਈ ਹੈ ਅਤੇ ਆਪਣੇ ਪੇਕੇ ਘਰ ਪਟਿਆਲਾ ’ਚ ਹੈ। ਅਸੀਂ ਉਸ ਨੂੰ ਮਿਲਣ ਵੀ ਗਏ ਪਰ ਸਾਨੂੰ ਮਿਲਣ ਨਹੀਂ ਦਿੱਤਾ ਗਿਆ ਅਤੇ ਕਿਹਾ ਕਿ ਪਹਿਲਾਂ 60 ਲੱਖ ਰੁਪਏ ਕੈਨੇਡਾ ’ਚ ਮਕਾਨ ਲੈਣ ਲਈ ਇਕੱਠੇ ਕਰੋ, ਫਿਰ ਮੇਰੀ ਬੇਟੀ ਨੂੰ ਲੈ ਜਾਣਾ। ਇਸ ਤੋਂ ਬਾਅਦ ਮੇਰਾ ਬੇਟਾ 16 ਫਰਵਰੀ 2022 ਨੂੰ ਵਿਦੇਸ਼ ਚਲਾ ਗਿਆ ਪਰ ਮੇਰੀ ਨੂੰਹ ਨੇ ਉਸ ਖ਼ਿਲਾਫ ਕੈਨੇਡਾ ਅੰਬੈਸੀ ਨੂੰ ਲੈਟਰ ਲਿਖ ਦਿੱਤਾ, ਜਿਨ੍ਹਾਂ ਨੇ ਮੇਰੇ ਬੇਟੇ ਨੂੰ ਉਸ ਦਾ ਪਾਸਪੋਰਟ ਰੱਖ ਕੇ ਕੈਨੇਡਾ ’ਚ ਜਾਣ ਦਿੱਤਾ ਅਤੇ ਕਿਹਾ ਕਿ ਤੂੰ ਕੈਨੇਡਾ ’ਚ ਕੰਮ ਨਹੀਂ ਕਰ ਸਕਦਾ। ਅਸੀਂ ਪੰਚਾਇਤ ਰਾਹੀਂ ਆਪਣੀ ਨੂੰਹ ਅਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਸਮਝਾਉਣ ਦਾ ਵੀ ਯਤਨ ਕੀਤਾ ਪਰ ਕਿਸੇ ਨੇ ਕੋਈ ਗੱਲ ਨਾ ਸੁਣੀ। ਜ਼ਿਲ੍ਹਾ ਪੁਲਸ ਮੁਖੀ ਮੋਗਾ ਦੇ ਆਦੇਸ਼ ’ਤੇ ਇਸ ਦੀ ਜਾਂਚ ਡੀ. ਐੱਸ. ਪੀ. ਧਰਮਕੋਟ ਵੱਲੋਂ ਕੀਤੀ ਗਈ। ਜਾਂਚ ਅਧਿਕਾਰੀ ਨੇ ਕਿਹਾ ਕਿ ਦੋਵਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਗਿਆ। ਜਾਂਚ ਤੋਂ ਬਾਅਦ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ ਤੋਂ ਬਾਅਦ ਕਥਿਤ ਦੋਸ਼ੀਆਂ ਖ਼ਿਲਾਫ ਉਕਤ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਬਲਵਿੰਦਰ ਸਿੰਘ ਨੇ ਕਿਹਾ ਕਿ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ।

ਇਹ ਵੀ ਪੜ੍ਹੋ : ਪ੍ਰਵਾਸੀ ਮਜ਼ਦੂਰਾਂ ਨੂੰ 14 ਤੱਕ ਪਿੰਡ ਛੱਡਣ ਦਾ ਅਲਟੀਮੇਟਮ, ਪੂਰਾ ਮਾਮਲਾ ਜਾਣ ਹੋਵੋਗੇ ਹੈਰਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


Gurminder Singh

Content Editor

Related News