ਸ਼ਰਮਨਾਕ ! ਨੂੰਹ ਨੇ ਭਾਣਜੇ ਨਾਲ ਮਿਲ ਕੇ ਚਾੜ੍ਹਿਆ ਚੰਨ, ਉਹ ਕੀਤਾ ਜੋ ਸੋਚਿਆ ਨਾ ਸੀ

Sunday, Mar 07, 2021 - 06:46 PM (IST)

ਸ਼ਰਮਨਾਕ ! ਨੂੰਹ ਨੇ ਭਾਣਜੇ ਨਾਲ ਮਿਲ ਕੇ ਚਾੜ੍ਹਿਆ ਚੰਨ, ਉਹ ਕੀਤਾ ਜੋ ਸੋਚਿਆ ਨਾ ਸੀ

ਫਿਰੋਜ਼ਪੁਰ (ਖੁੱਲਰ)– ਕੁਝ ਸਮੇਂ ਪਹਿਲਾਂ ਜ਼ੀਰਾ ਦੇ ਇਲਾਕੇ ’ਚ ਲਾਪਤਾ ਹੋਈ ਔਰਤ ਦੀ ਲਾਸ਼ ਮਿਲਣ ’ਤੇ ਜਾਂਚ ਤੋਂ ਬਾਅਦ ਮ੍ਰਿਤਕ ਦਾ ਕਤਲ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰਕੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਇਸ ਸਬੰਧਤ ਫਿਰੋਜ਼ਪੁਰ ’ਚ ਰੱਖੀ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਸ ਮੁਖੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ 18 ਫਰਵਰੀ ਨੂੰ ਬਲਵਿੰਦਰ ਸਿੰਘ ਨੇ ਥਾਣਾ ਜ਼ੀਰਾ ’ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਪਤਨੀ ਅੰਗਰੇਜ਼ ਕੌਰ ਆਪਣੀ ਕੁੜੀ ਨੂੰ ਮਿਲਣ ਗਈ ਸੀ ਪਰ ਉਹ ਨਾ ਤਾਂ ਆਪਣੀ ਕੁੜੀ ਕੋਲ ਪਹੁੰਚੀ ਅਤੇ ਨਾ ਹੀ ਘਰ ਵਾਪਸ ਆਈ ਹੈ।

ਇਹ ਵੀ ਪੜ੍ਹੋ : ਰੌਂਗਟੇ ਖੜ੍ਹੇ ਕਰਨ ਵਾਲੀ ਸੀ ਲੁਧਿਆਣਾ ਦੀ ਘਟਨਾ, ਬੱਚੇ ਚੀਕਦੇ ਰਹੇ, ਅੰਕਲ ਮਾਰ ਰਹੇ ਹਨ, ਵੱਢ ਦਿੱਤੇ ਦੋਵਾਂ ਦੇ ਗਲ਼ੇ

ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ 25 ਫਰਵਰੀ ਨੂੰ ਜਗਤਾਰ ਸਿੰਘ ਨੇ ਬਲਵਿੰਦਰ ਸਿੰਘ ਨੂੰ ਸੂਚਨਾ ਦਿੱਤੀ ਕਿ ਅੰਗਰੇਜ਼ ਕੌਰ ਦੀ ਲਾਸ਼ ਪਿੰਡ ਕੋਠੇ ਗਾਦੜੀ ਵਾਲਾ ਰੋਡ ’ਤੇ ਪਈ ਹੈ। ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਮ੍ਰਿਤਕ ਦੀ ਪੁੱਤਰ ਨੂੰਹ ਦੇ ਉਸ ਦੇ ਭਾਣਜੇ ਰਾਜਵਿੰਦਰ ਸਿੰਘ ਦੇ ਨਾਲ ਨਾਜਾਇਜ਼ ਸਬੰਧ ਸੀ ਅਤੇ ਮ੍ਰਿਤਕ ਅੰਗਰੇਜ਼ ਕੌਰ ਆਪਣੇ ਭਾਣਜੇ ਨੂੰ ਰੋਕਦੀ ਸੀ। ਜਿਸ ਦੀ ਰੰਜ਼ਿਸ਼ ਰੱਖਦੇ ਹੋਏ ਮੁਲਜ਼ਮ ਰਾਜਵਿੰਦਰ ਸਿੰਘ ਨੇ ਆਪਣੇ ਦੋਸਤ ਗੁਰਰਾਜਨ ਸਿੰਘ ਅਤੇ ਮਾਸੀ ਦੀ ਪੁੱਤਰ ਨੂੰਹ ਨਾਲ ਮਿਲ ਕੇ ਅੰਗਰੇਜ਼ ਕੌਰ ਦਾ ਕਤਲ ਕਰ ਦਿੱਤਾ। ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਫੜੇ ਗਏ ਮੁਲਜ਼ਮਾਂ ਦਾ ਪੁਲਸ ਰਿਮਾਂਡ ਲਿਆ ਜਾਵੇਗਾ ਅਤੇ ਜਿਸ ਦੇ ਅਹਿਮ ਸੁਰਾਗ ਹੱਥ ਲੱਗ ਸਕਣ।

ਇਹ ਵੀ ਪੜ੍ਹੋ : ਲੁਧਿਆਣਾ 'ਚ ਮਸ਼ਹੂਰ ਆਂਟੀ ਦੇ ਦੇਹ ਵਪਾਰ ਦੇ ਅੱਡੇ 'ਤੇ ਪੁਲਸ ਦੀ ਰੇਡ, 10 ਕੁੜੀਆਂ ਸਣੇ 3 ਮੁੰਡੇ ਫੜੇ ਗਏ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


author

Gurminder Singh

Content Editor

Related News