ਚਾਵਾਂ ਨਾਲ ਵਿਆਹੀ ਧੀ ਦੀ ਲਾਸ਼ ਦੇਖ ਨਿਕਲਿਆ ਤ੍ਰਾਹ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ

01/11/2023 6:28:21 PM

ਮੋਗਾ (ਗੋਪੀ ਰਾਊਕੇ) : ਸੱਤ ਮਹੀਨੇ ਪਹਿਲਾਂ ਮੋਗਾ ਦੀ ਬੱਗੇਆਣਾ ਬਸਤੀ ਵਿਚ ਵਿਆਹੀ ਸਾਕਸ਼ੀ ਦੇ ਹੱਥਾਂ ਤੋਂ ਅਜੇ ਮਹਿੰਦੀ ਦਾ ਰੰਗ ਵੀ ਫਿੱਕਾ ਨਹੀਂ ਸੀ ਪਿਆ ਕਿ ਅੱਜ ਸਹੁਰਿਆ ਦੀ ਨਲਾਇਕੀ ਕਾਰਨ ਸਾਕਸ਼ੀ ਦੀ ਮੌਤ ਹੋ ਗਈ। ਸਿਵਲ ਹਸਪਤਾਲ ਮੋਗਾ ’ਚ ਧੀ ਦੀ ਮ੍ਰਿਤਕ ਦੇਹ ਲੈ ਕੇ ਪੁੱਜੇ ਲੜਕੀ ਦੀ ਮਾਪਿਆਂ ਦਾ ਰੋ-ਰੋ ਕੇ ਇੰਨਾ ਬੁਰਾ ਹਾਲ ਸੀ ਕਿ ਦੇਖੇ ਨਹੀਂ ਸੀ ਜਾ ਰਹੇ। ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਸਾਡੀ ਧੀ ਇੰਨੀ ਬਿਮਾਰ ਸੀ ਪਰ ਕੜਾਕੇ ਦੀ ਠੰਡ ਹੋਣ ਦੇ ਬਾਵਜੂਦ ਉਸ ਨੂੰ ਕੰਬਲ ਤੱਕ ਨਹੀਂ ਦਿਤਾ ਗਿਆ, ਇੱਥੋਂ ਤਕ ਕਿ ਧੀ ਪਾਣੀ ਮੰਗਦੀ ਰਹੀ ਪਰ ਸਹੁਰਿਆਂ ਨੇ ਮੇਰੀ ਧੀ ਨੂੰ ਪਾਣੀ ਦੀਆਂ ਦੋ ਬੂੰਦਾਂ ਵੀ ਪੀਣ ਨੂੰ ਨਹੀਂ ਦਿੱਤੀਆਂ। 

ਇਹ ਵੀ ਪੜ੍ਹੋ : ਪੰਜਾਬ ਤੇ ਹਰਿਆਣਾ ਨੂੰ ਛਿੜੇਗਾ ਕਾਂਬਾ, ਮੌਸਮ ਵਿਭਾਗ ਦੀ ਭਵਿੱਖਬਾਣੀ ਨੇ ਵਧਾਈ ਹੋਰ ਚਿੰਤਾ

ਮ੍ਰਿਤਕ ਸਾਕਸ਼ੀ ਦੀ ਮਾਂ ਨੇ ਦੱਸਿਆ ਜਦੋਂ ਸਾਨੂੰ ਲੜਕੀ ਦੇ ਮਾਮੇ ਨੇ ਫੋਨ ਕਰਕੇ ਦੱਸਿਆ ਕਿ ਸਾਕਸ਼ੀ ਹਾਲਾਤ ਜ਼ਿਆਦਾ ਖ਼ਰਾਬ ਹੈ। ਇਸ ’ਤੇ ਅਸੀ ਤੁਰੰਤ ਲੜਕੀ ਦੇ ਸਹੁਰੇ ਘਰ ਪੁੱਜੇ। ਮ੍ਰਿਤਕ ਲੜਕੀ ਦੀ ਮਾਂ ਅਤੇ ਭਰਾ ਨੇ ਸਹੁਰੇ ਪਰਿਵਾਰ ’ਤੇ ਦੋਸ਼ ਲਗਾਉਂਦਿਆ ਕਿਹਾ ਕਿ ਇਨ੍ਹਾਂ ਨੇ ਸਾਡੀ ਧੀ ਨੂੰ ਨਾ ਤਾਂ ਕੋਈ ਗਰਮ ਕੰਬਲ ਦਿੱਤਾ ਅਤੇ ਨਾ ਹੀ ਉਸ ਨੂੰ ਪੀਣ ਲਈ ਪਾਣੀ ਦਿੱਤਾ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਸਾਡੀ ਬੇਟੀ ਦਾ ਵਿਆਹ 7 ਮਹੀਨੇ ਪਹਿਲਾਂ ਬੱਗੇਆਣਾ ਬਸਤੀ ਵਿਚ ਪ੍ਰੇਮ ਕੁਮਾਰ ਨਾਲ ਹੋਇਆ ਸੀ। ਉਨ੍ਹਾਂ ਕਿਹਾ ਕਿ ਅਸੀਂ ਬਿਮਾਰ ਧੀ ਨੂੰ ਚੁੱਕ ਕੇ ਇਲਾਜ ਲਈ ਪ੍ਰਾਈਵੇਟ ਹਸਪਤਾਲ ਲੈ ਕੇ ਗਏ ਜਿੱਥੇ ਉਸ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ : ਪੰਜਾਬ ’ਚ ਪੈ ਰਹੀ ਕੜਾਕੇ ਦੀ ਠੰਡ ਦਰਮਿਆਨ ਪੈਦਾ ਹੋਇਆ ਇਕ ਹੋਰ ਸੰਕਟ, ਵੱਜੀ ਖਤਰੇ ਦੀ ਘੰਟੀ

ਪਰਿਵਾਰ ਵਾਲਿਆਂ ਨੇ ਦੱਸਿਆ ਕਿ ਵਿਆਹ ਮੌਕੇ ਉਨ੍ਹਾਂ ਨੇ ਆਪਣੀ ਹੈਸੀਅਤ ਤੋਂ ਵੱਧ ਧੀ ਨੂੰ ਦਾਜ ਦਿੱਤਾ ਸੀ ਪਰ ਉਨ੍ਹਾਂ ਦੀ ਧੀ ਨੂੰ ਸਹੁਰਿਆਂ ਨੇ ਕੰਬਲ ਤਕ ਨਹੀਂ ਦਿੱਤਾ। ਮ੍ਰਿਤਕ ਦੇ ਪਰਿਵਾਰ ਨੇ ਜ਼ਿਲ੍ਹਾ ਪੁਲਸ ਮੁਖੀ ਤੋਂ ਇਨਸਾਫ ਦੀ ਮੰਗ ਕਰਦਿਆਂ ਸਹੁਰੇ ਪਰਿਵਾਰ ’ਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। 

ਇਹ ਵੀ ਪੜ੍ਹੋ : ਪੰਜਾਬ ’ਚ ਹੱਡ ਚੀਰਵੀਂ ਠੰਡ ਦਾ ਦੌਰ ਜਾਰੀ, ਸੂਬਾ ਸਰਕਾਰ ਵਲੋਂ ਬੱਚਿਆਂ ਦੀਆਂ ਛੁੱਟੀਆਂ ’ਚ ਵਾਧਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News