ਧੀ ਘਰੋਂ ਆਏ ਫੋਨ ਨੇ ਉਡਾਏ ਮਾਪਿਆਂ ਦੇ ਹੋਸ਼, ਜਦੋਂ ਜਾ ਕੇ ਵੇਖਿਆ ਤਾਂ ਨਿਕਲ ਗਈਆਂ ਚੀਕਾਂ
Monday, Apr 24, 2023 - 06:24 PM (IST)
ਫ਼ਤਿਹਗੜ੍ਹ ਸਾਹਿਬ (ਜੱਜੀ) : ਪਿੰਡ ਭਮਾਰਸੀ ਵਿਖੇ ਇਕ ਵਿਆਹੁਤਾ ਲੜਕੀ ਵੱਲੋਂ ਆਤਮਹੱਤਿਆ ਕਰ ਲਏ ਜਾਣ ਅਤੇ ਉਸਦੇ ਪਤੀ-ਸੱਸ ਸਹੁਰੇ ਖ਼ਿਲਾਫ ਥਾਣਾ ਸਰਹਿੰਦ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਪ੍ਰੀਤਮ ਸਿੰਘ ਪੁੱਤਰ ਜਵਾਲਾ ਸਿੰਘ ਵਾਸੀ ਪਿੰਡ ਜੱਸੜਾ ਨੇ ਦੱਸਿਆ ਕਿ ਉਹ ਖੇਤੀਬਾੜੀ ਕਰਦੇ ਹਨ, ਉਸਦੇ 2 ਲੜਕੇ ਅਤੇ 4 ਲੜਕੀਆਂ ਹਨ, ਸਾਰੇ ਵਿਆਹੇ ਹੋਏ ਹਨ। ਸਭ ਤੋਂ ਛੋਟੀ ਲੜਕੀ ਸੁਮਨਜੀਤ ਕੌਰ ਦਾ ਵਿਆਹ ਜਗਵੀਰ ਸਿੰਘ ਪੁੱਤਰ ਕਰਮਿੰਦਰ ਸਿੰਘ ਵਾਸੀ ਪਿੰਡ ਸੁਹਾਗਹੇੜੀ ਨਾਲ 08-12-2012 ਨੂੰ ਕੀਤਾ ਸੀ। ਮੌਜੂਦਾ ਸਮੇਂ ਜਗਵੀਰ ਸਿੰਘ ਪਿੰਡ ਭਮਾਰਸੀ ਬੁਲੰਦ ਵਿਖੇ ਰਹਿੰਦਾ ਹੈ। ਵਿਆਹ ’ਤੇ 50 ਲੱਖ ਰੁਪਏ ਖਰਚ ਕੀਤੇ ਸੀ। ਵਿਆਹ ਤੋਂ ਬਾਅਦ ਸੁਮਨਜੀਤ ਕੌਰ ਦੇ ਇਕ 10 ਸਾਲਾ ਲੜਕੀ ਜਪਨਜੀਤ ਕੌਰ ਵੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਗਵੀਰ ਸਿੰਘ ਨਸ਼ੇ ਦਾ ਆਦੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਪੁਲਸ ਦੀ ਵੱਡੀ ਪ੍ਰੈੱਸ ਕਾਨਫਰੰਸ, ਪੂਰੀ ਕਾਰਵਾਈ ਦੀ ਦਿੱਤੀ ਜਾਣਕਾਰੀ
ਵਿਆਹ ਤੋਂ ਬਾਅਦ ਲੜਕੀ ਦਾ ਪਤੀ ਜਗਵੀਰ ਸਿੰਘ, ਸੱਸ ਚਰਨਜੀਤ ਕੌਰ ਅਤੇ ਸਹੁਰਾ ਕਰਮਿੰਦਰ ਸਿੰਘ ਉਸ ਨੂੰ ਤੰਗ-ਪ੍ਰੇਸ਼ਾਨ ਕਰਦੇ ਸਨ ਅਤੇ ਕੁੱਟਮਾਰ ਕਰਦੇ ਸਨ। ਇਸ ਲਈ ਕਈ ਵਾਰ ਉਹ ਪਿੰਡ ਦੇ ਮੋਹਤਵਰ ਵਿਅਕਤੀਆਂ ਨੂੰ ਨਾਲ ਲੈ ਕੇ ਲੜਕੀ ਦੇ ਸਹੁਰੇ ਘਰ ਜਾਂਦੇ ਅਤੇ ਉਸ ਦੇ ਪਰਿਵਾਰ ਨੂੰ ਸਮਝਾ ਕੇ ਵਾਪਸ ਆ ਜਾਂਦੇ। ਬੀਤੇ ਦਿਨ ਲਗਭਗ 9.30 ਵਜੇ ਸਵੇਰੇ ਸੁਮਨਜੀਤ ਕੌਰ ਨੇ ਫੋਨ ਕੀਤਾ ਅਤੇ ਕਿਹਾ ਕਿ ਉਹ ਆਪਣੇ ਪਤੀ-ਸੱਸ ਤੇ ਸਹੁਰੇ ਤੋਂ ਬਹੁਤ ਪ੍ਰੇਸ਼ਾਨ ਹੈ, ਇਸ ਲਈ ਉਸ ਨੂੰ ਆ ਕੇ ਲੈ ਜਾਵੋ, ਨਹੀਂ ਤਾਂ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣੀ ਹੈ। ਉਸ ਤੋਂ ਕੁਝ ਦੇਰ ਬਾਅਦ ਜਵਾਈ ਜਗਵੀਰ ਸਿੰਘ ਦਾ ਫੋਨ ਆਇਆ ਕਿ ਸਾਡੇ ਘਰ ਨਾ ਆਉਣਾ, ਮੈਂ ਆਪ ਹੀ ਸਭ ਦੇਖ ਲਵਾਂਗਾ। ਲਗਭਗ 1.30 ਵਜੇ ਪ੍ਰੀਤਮ ਸਿੰਘ, ਜਗਦੀਪ ਸਿੰਘ ਸਾਬਕਾ ਸਰਪੰਚ ਪਿੰਡ ਜੱਸੜਾ, ਦਰਸ਼ਨ ਸਿੰਘ ਬੱਬੀ ਵਾਸੀ ਪਿੰਡ ਸੌਟੀ ਸਮੇਤ ਸੁਮਨਜੀਤ ਕੌਰ ਦੇ ਸਹੁਰੇ ਘਰ ਪਹੁੰਚੇ ਤਾਂ ਸੁਮਨਜੀਤ ਕੌਰ ਬੈਂਚ ’ਤੇ ਲੰਮੀ ਪਈ ਸੀ, ਜਿਸ ਦੇ ਗਲ ਵਿਚ ਚੁੰਨੀ ਲਿਪਟੀ ਹੋਈ ਸੀ, ਜਿਸ ਤੋਂ ਲੱਗਦਾ ਸੀ ਕਿ ਸੁਮਨਜੀਤ ਕੌਰ ਨੇ ਸਹੁਰੇ ਪਰਿਵਾਰ ਤੋਂ ਤੰਗ ਹੋ ਕੇ ਆਪਣੀ ਜਾਨ ਦੇ ਦਿੱਤੀ ਹੈ।
ਇਹ ਵੀ ਪੜ੍ਹੋ : ਮੁਕਤਸਰ ’ਚ ਲਾਪਤਾ ਹੋਈ ਕੁੜੀ, ਅਬੋਹਰ ’ਚ ਅਜਿਹੀ ਹਾਲਤ ’ਚ ਮਿਲੀ ਲਾਸ਼ ਦੇਖ ਕੰਬ ਗਿਆ ਦਿਲ
ਕੀ ਕਹਿਣਾ ਹੈ ਇੰਸਪੈਕਟਰ ਗੁਰਦੀਪ ਸਿੰਘ
ਇਸ ਸਬੰਧੀ ਥਾਣਾ ਸਰਹਿੰਦ ਦੇ ਐੱਸ. ਐੱਚ. ਓ. ਗੁਰਦੀਪ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਪ੍ਰੀਤਮ ਸਿੰਘ ਦੇ ਬਿਆਨਾਂ ’ਤੇ ਸੁਮਨਜੀਤ ਕੌਰ ਦੇ ਪਤੀ ਜਗਵੀਰ ਸਿੰਘ, ਸੱਸ ਚਰਨਜੀਤ ਕੌਰ ਅਤੇ ਸਹੁਰੇ ਕਰਮਿੰਦਰ ਸਿੰਘ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਸੁਮਨਜੀਤ ਕੌਰ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦੇ ਡਾਕਟਰਾਂ ਨੂੰ ਬੋਰਡ ਬਣਾਉਣ ਲਈ ਬੇਨਤੀ ਕੀਤੀ ਸੀ ਪਰ ਡਾਕਟਰਾਂ ਨੇ ਪੋਸਟਮਾਰਟਮ ਲਈ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ। ਸੁਮਨਜੀਤ ਕੌਰ ਦੇ ਪਤੀ ਜਗਵੀਰ ਸਿੰਘ, ਸੱਸ ਚਰਨਜੀਤ ਕੌਰ ਅਤੇ ਸਹੁਰੇ ਕਰਮਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਤਿਲਕ ਰਾਜ ਕਰ ਰਹੇ ਹਨ।
ਇਹ ਵੀ ਪੜ੍ਹੋ : ਤਾਂਤਰਿਕ ਨੇ ਕਿਹਾ ਅਮੀਰ ਬਣਨਾ ਤਾਂ ਦਿਓ ਔਰਤ ਦੀ ਬਲੀ, ਫਿਰ ਜੋ ਹੋਇਆ ਸੁਣ ਖੜ੍ਹੇ ਹੋਣਗੇ ਰੌਂਗਟੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।