ਧੀ ਦੀ ਕੋਰਟ ਮੈਰਿਜ ਤੋਂ ਖਫ਼ਾ ਪਰਿਵਾਰ ਖੋਹ ਬੈਠਾ ਆਪਾ, ਪਿਓ-ਪੁੱਤ ਨੇ ਕਰ ''ਤਾ ਕਾਂਡ

Thursday, Apr 03, 2025 - 01:44 PM (IST)

ਧੀ ਦੀ ਕੋਰਟ ਮੈਰਿਜ ਤੋਂ ਖਫ਼ਾ ਪਰਿਵਾਰ ਖੋਹ ਬੈਠਾ ਆਪਾ, ਪਿਓ-ਪੁੱਤ ਨੇ ਕਰ ''ਤਾ ਕਾਂਡ

ਮਲੋਟ (ਜੁਨੇਜਾ) : ਆਪਣੀ ਧੀ ਦੀ ਕੋਰਟ ਮੈਰਿਜ ਤੋਂ ਖਫ਼ਾ ਇਕ ਵਿਅਕਤੀ ਨੇ ਪੁੱਤਰ ਸਮੇਤ ਨਵੇਂ ਬਣੇ ਰਿਸ਼ਤੇਦਾਰਾਂ ਦੇ ਘਰ ’ਚ ਦਾਖਲ ਹੋ ਕੇ ਹੜਦੁੰਗ ਮਚਾਇਆ ਤੇ ਕੁੱਟਮਾਰ ਕੀਤੀ। ਜਿਸ ਦੀ ਸ਼ਿਕਾਇਤ ਤੋਂ ਬਾਅਦ ਸਿਟੀ ਮਲੋਟ ਪੁਲਸ ਨੇ ਉਕਤ ਵਿਅਕਤੀ ਤੇ ਉਸ ਦੇ ਪੁੱਤਰ ਖ਼ਿਲਾਫ ਮਾਮਲਾ ਦਰਜ ਕਰਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਸਿਟੀ ਮਲੋਟ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਰਾਜ ਕੁਮਾਰ ਪੁੱਤਰ ਲਛਮੀ ਨਰਾਇਣ ਵਾਸੀ ਰਵਿਦਾਸ ਨਗਰ ਮਲੋਟ ਨੇ ਦੱਸਿਆ ਕਿ ਉਹ ਜੁੱਤੀਆਂ ਬਣਾਉਣ ਦਾ ਕੰਮ ਕਰਦਾ ਹੈ। ਉਸ ਦੇ ਤਿੰਨ ਬੱਚੇ ਹਨ ਜਿਨ੍ਹਾਂ ’ਚੋਂ ਇਕ ਲੜਕਾ ਅੰਕੁਸ਼ ਕੁਮਾਰ ਮਲੋਟ ਅਦਾਲਤ ’ਚ ਕੰਮ ਕਰਦਾ ਹੈ। ਅੰਕੁਸ਼ ਕੁਮਾਰ ਨੇ ਜਾਗ੍ਰਿਤੀ ਸ਼ਰਮਾ ਪੁੱਤਰ ਵਿਪਨ ਕੁਮਾਰ ਵਾਸੀ ਬੈਕਸਾਈਡ ਸਿਵਲ ਹਸਪਤਾਲ ਮਲੋਟ ਨਾਲ ਵਿਆਹ ਕਰਾ ਲਿਆ।

ਇਸ ਤੋਂ ਬਾਅਦ 5 ਮਾਰਚ 2025 ਨੂੰ ਉਨ੍ਹਾਂ ਦੋਵਾਂ ਨੇ ਹਾਈਕੋਰਟ ’ਚ ਜਾਗ੍ਰਿਤੀ ਸ਼ਰਮਾ ਦੇ ਪਰਿਵਾਰ ਤੋਂ ਖਤਰਾ ਦੱਸਦਿਆਂ ਸੁਰੱਖਿਆ ਲਈ ਰਿੱਟ ਵੀ ਦਾਖਲ ਕੀਤੀ ਸੀ। ਬਾਅਦ ’ਚ ਜਾਗ੍ਰਿਤੀ ਸ਼ਰਮਾ ਤੇ ਅੰਕੁਸ਼ ਨੂੰ ਲੱਗਾ ਕਿ ਉਨ੍ਹਾਂ ਨੂੰ ਕੋਈ ਖਤਰਾ ਨਹੀਂ ਇਸ ਲਈ ਉਨ੍ਹਾਂ ਵੱਲੋਂ ਸਿਟੀ ਮਲੋਟ ਪੁਲਸ ਨੂੰ ਲਿਖ ਕਿ ਦੇ ਦਿੱਤਾ ਕਿ ਜਾਗ੍ਰਿਤੀ ਸ਼ਰਮਾ ਦੇ ਪਰਿਵਾਰ ਉਨ੍ਹਾਂ ਨੂੰ ਕੋਈ ਖਤਰਾ ਨਹੀਂ ਜਿਸ ਕਰ ਕੇ ਉਨ੍ਹਾਂ ਨੇ ਸੁਰੱਖਿਆ ਲੈਣ ਤੋਂ ਇਨਕਾਰ ਵੀ ਕਰ ਦਿੱਤਾ। ਹੁਣ ਉਹ ਆਪਣੇ ਘਰ ਆਰਾਮ ਨਾਲ ਰਹਿ ਰਹੇ ਸਨ ਕਿ ਮੰਗਲਵਾਰ ਨੂੰ ਸਵੇਰੇ ਵਿਪਨ ਕੁਮਾਰ ਸ਼ਰਮਾ ਜ਼ਬਰਦਸਤੀ ਉਨ੍ਹਾਂ ਦੇ ਘਰ ਦਾਖਲ ਹੋਇਆ। ਉਸ ਦੇ ਹੱਥ ’ਚ ਕ੍ਰਿਪਾਨ ਸੀ ਤੇ ਉਹ ਆ ਕੇ ਜਾਗ੍ਰਿਤੀ ਬਾਰੇ ਪੁੱਛਣ ਲੱਗਾ। ਜਦੋਂ ਰਾਜ ਕੁਮਾਰ ਨੇ ਉਸ ਨੂੰ ਰੋਕਿਆ ਤਾਂ ਉਸ ਨੇ ਮੁਦਈ ਦੀ ਕੁੱਟਮਾਰ ਕੀਤੀ। ਇਸ ਦੌਰਾਨ ਵਿਪਨ ਸ਼ਰਮਾ ਦਾ ਲੜਕਾ ਪਾਰਸ ਸ਼ਰਮਾ ਵੀ ਜ਼ਬਰਦਸਤੀ ਮੁਦਈ ਦੇ ਘਰ ’ਚ ਦਾਖਲ ਹੋ ਗਿਆ ਤੇ ਕਮਰਿਆਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਉਸ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਜਾਗ੍ਰਿਤੀ ਸ਼ਰਮਾ ਨੂੰ ਨਾਲ ਲੈ ਕੇ ਜਾਣਾ ਹੈ। 

ਰਾਜ ਕੁਮਾਰ ਅਨੁਸਾਰ ਕੁਮਾਰ ਨੇ ਕਿਹਾ ਕਿ ਤੁਸੀ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਹੋ ਪਰ ਉਸ ਨੇ ਮੁਦਈ ਦੀ ਕੁੱਟਮਾਰ ਕੀਤੀ। ਰੌਲਾ ਪੈਣ ’ਤੇ ਲੋਕ ਇਕੱਠੇ ਹੋ ਗਏ ਜਿਸ ’ਤੇ ਵਿਪਨ ਕੁਮਾਰ ਤੇ ਉਸ ਦਾ ਲੜਕਾ ਧਮਕੀਆਂ ਦਿੰਦੇ ਉਥੋਂ ਚਲੇ ਗਏ। ਵਜ੍ਹਾ ਰੰਜਿਸ਼ ਇਹ ਹੈ ਕਿ ਵਿਪਨ ਕੁਮਾਰ ਦੀ ਲੜਕੀ ਜਾਗ੍ਰਿਤੀ ਨੇ ਮੁਦਈ ਦੇ ਲੜਕੇ ਅੰਕੁਸ਼ ਨਾਲ ਕੋਰਟ ਮੈਰਿਜ ਕਰਾਈ ਸੀ। ਜਿਸ ਤੋਂ ਵਿਪਨ ਕੁਮਾਰ ਨਾ ਖੁਸ਼ ਹੈ। ਇਸ ਤਹਿਤ ਹੀ ਉਸ ਨੇ ਅੱਜ ਆਪਣੇ ਲੜਕੇ ਪਾਰਸ ਨੂੰ ਨਾਲ ਲੈ ਕੇ ਮੁਦਈ ਦੇ ਘਰ ’ਤੇ ਹਮਲਾ ਕੀਤਾ। ਇਸ ਸਬੰਧੀ ਸਬੰਧੀ ਸਿਟੀ ਮਲੋਟ ਦੇ ਮੁੱਖ ਅਫ਼ਸਰ ਵਰੁਣ ਯਾਦਵ ਨੇ ਦੱਸਿਆ ਕਿ ਪੁਲਸ ਨੇ ਰਾਜ ਕੁਮਾਰ ਦੇ ਬਿਆਨਾਂ ’ਤੇ ਵਿਪਨ ਸ਼ਰਮਾ ਤੇ ਉਸ ਦੇ ਲੜਕੇ ਪਾਰਸ ਸ਼ਰਮਾ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਨਾਮਜ਼ਦ ਦੋਵਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।


author

Gurminder Singh

Content Editor

Related News