ਆਟੋਚਾਲਕ ਦੀ 8 ਸਾਲਾ ਧੀ ਬਾਕਸਿੰਗ ਗਲਬਜ਼ ਪਾ ਕੇ ਰਿੰਗ ''ਚ ਉਤਰੀ

Sunday, Dec 01, 2019 - 09:57 AM (IST)

ਆਟੋਚਾਲਕ ਦੀ 8 ਸਾਲਾ ਧੀ ਬਾਕਸਿੰਗ ਗਲਬਜ਼ ਪਾ ਕੇ ਰਿੰਗ ''ਚ ਉਤਰੀ

ਪਟਿਆਲਾ (ਪ੍ਰਤਿਭਾ ਵਿਰਦੀ): 8 ਸਾਲ ਦੀ ਉਮਰ ਵਿਚ ਬਾਕਸਿੰਗ ਗਲਬਜ਼ ਪਾ ਕੇ ਰਿੰਗ ਵਿਚ ਟ੍ਰੇਨਿੰਗ ਲਈ ਉਤਰੀ ਸੰਦੀਪ ਕੌਰ ਨੇ ਸਮੁੱਚੇ ਔਖੇ ਹਾਲਾਤ ਦਾ ਸਾਹਮਣਾ ਕਰ ਕੇ ਅੱਜ ਦੇਸ਼ ਲਈ ਅੰਤਰਰਾਸ਼ਟਰੀ ਪੱਧਰ 'ਤੇ ਮੈਡਲ ਜਿੱਤ ਲਿਆ ਹੈ। ਆਟੋ ਡਰਾਈਵਰ ਜਸਵੀਰ ਸਿੰਘ ਦੀ ਧੀ ਸੰਦੀਪ 16 ਸਾਲ ਦੀ ਉਮਰ ਵਿਚ ਪੋਲੈਂਡ ਵਿਚ ਇਸੇ ਸਾਲ ਹੋਈ 13ਵੀਂ ਇੰਟਰਨੈਸ਼ਨਲ ਸਿਲੇਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤ ਕੇ ਲਿਆਈ ਅਤੇ ਵਿਦੇਸ਼ੀ ਧਰਤੀ 'ਤੇ ਦੇਸ਼ ਦੇ ਤਿਰੰਗੇ ਨੂੰ
ਉੱਚਾ ਕੀਤਾ। ਵਿੱਤੀ ਤੌਰ 'ਤੇ ਕਮਜ਼ੋਰ ਹੋਣ ਦੇ ਬਾਵਜੂਦ ਸੰਦੀਪ ਨੂੰ ਕੋਈ ਵੀ ਹਾਲਾਤ ਰੋਕ ਨਹੀਂ ਸਕੇ। ਹਸਨਪੁਰ ਪਿੰਡ ਦੀ ਸੰਦੀਪ ਨੂੰ ਬਾਕਸਿੰਗ ਵਿਚ ਜਾਂਦਾ ਦੇਖ ਪਿੰਡ ਵਾਸੀਆਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਕਿ ਬਾਕਸਿੰਗ ਨਾਲ ਸੰਦੀਪ ਦਾ ਚੇਹਰਾ ਖਰਾਬ ਹੋ ਜਾਵੇਗਾ ਅਤੇ ਕੋਈ ਉਸ ਨਾਲ ਵਿਆਹ ਵੀ ਨਹੀਂ ਕਰੇਗਾ ਪਰ ਇਹ ਗੱਲਾਂ ਵੀ ਸੰਦੀਪ ਨੂੰ ਪਿਘਲਾ ਨਹੀਂ ਸਕੀਆਂ।

ਅੰਕਲ ਦਾ ਹੱਥ ਫੜ ਜਾਂਦੀ ਸੀ ਅਕਾਦਮੀ, ਉਥੇ ਪਾ ਲਏ ਗਲਬਜ਼
ਬਾਕਸਿੰਗ ਦਾ ਸ਼ੌਂਕ ਸੰਦੀਪ ਨੂੰ ਉਦੋਂ ਪਿਆ ਜਦੋਂ ਉਹ 8 ਸਾਲ ਦੀ ਉਮਰ ਵਿਚ ਆਪਣੇ ਅੰਕਲ ਸਿਮਰਨਜੀਤ ਸਿੰਘ ਦੇ ਨਾਲ ਹਸਨਪੁਰ ਪਿੰਡ ਵਿਚ ਸਥਿਤ ਬਾਕਸਿੰਗ ਅਕਾਦਮੀ ਵਿਚ ਜਾਣ ਲੱਗੀ ਅਤੇ ਉਦੋਂ ਹੀ ਉਸਨੇ ਸੋਚ ਲਿਆ ਕਿ ਉਹ ਬਾਕਸਿੰਗ ਹੀ ਕਰੇਗੀ। ਬਾਕਸਿੰਗ ਦੀ ਸ਼ੁਰੂਆਤ ਵੀ ਹੋ ਗਈ ਪਰ ਆਟੋ ਡਰਾਈਵਰ ਪਿਤਾ ਦੀ ਧੀ ਹੋਣ ਕਾਰਨ ਵਿੱਤੀ ਹਾਲਾਤ ਇੰਨੇ ਵਿਗੜ ਗਏ ਕਿ ਸੰਦੀਪ ਨੇ ਸੋਚ ਖੇਡ ਛੱਡ ਦੇਵੇ ਕਿਉਂਕਿ ਟ੍ਰੇਨਿੰਗ ਲਈ ਜ਼ਰੂਰੀ ਸਾਮਾਨ ਅਤੇ ਡਾਕਟਰ ਨਹੀਂ ਮਿਲ ਰਿਹਾ ਸੀ ਪਰ ਇਸ ਟੀਨੇਜਰ ਬਾਕਸਰ ਦਾ ਕੈਲੀਬਰ ਅਤੇ ਉਪਲਬਧੀਆਂ ਦੇਖਦਿਆਂ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਨੇ ਉਸਦਾ ਹੱਥ ਫੜਿਆ ਅਤੇ ਉਸਨੂੰ ਸਮੁੱਚੀਆਂ ਸਹੂਲਤਾਂ ਮਿਲ ਰਹੀਆਂ ਹਨ।

ਓਲੰਪਿਕ 'ਚ ਮੈਡਲ ਲਿਆਉਣ ਦਾ ਟੀਚਾ
ਛੋਟੀ ਜਿਹੀ ਉਮਰ ਵਿਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੈਡਲ ਜਿੱਤ ਚੁੱਕੀ ਸੰਦੀਪ ਦਾ ਅਗਲਾ ਟੀਚਾ ਓਲੰਪਿਕ ਖੇਡਾਂ ਵਿਚ ਦੇਸ਼ ਲਈ ਮੈਡਲ ਜਿੱਤਣ ਦਾ ਹੈ। ਸੰਦੀਪ ਦੀਆਂ ਤਿੰਨ ਭੈਣਾਂ ਹਨ ਅਤੇ ਉਸਦੇ ਪਿਤਾ ਜਸਵੀਰ ਸਿੰਘ ਸਮੁੱਚੀਆਂ ਧੀਆਂ ਨੂੰ ਅੱਗੇ ਵਧਾਉਣ ਅਤੇ ਪੜ੍ਹਾਉਣ ਵਿਚ ਲੱਗੇ ਹੋਏ ਹਨ। ਮਲਟੀਪਰਪਜ਼ ਸਕੂਲ ਵਿਚ 11ਵੀਂ ਦੀ ਪੜ੍ਹਾਈ ਕਰ ਰਹੀ ਸੰਦੀਪ ਕੋਚ ਸੁਨੀਰ ਕੁਮਾਰ ਤੋਂ ਟ੍ਰੇਨਿੰਗ ਲੈ ਰਹੀ ਹਨ।

ਸੰਦੀਪ ਦੀਆਂ ਕੁਝ ਉਪਲਬਧੀਆਂ :
ਪੋਲੈਂਡ ਵਿਚ 13ਵੀਂ ਇੰਟਰਨੈਸ਼ਨਲ ਸਿਲੇਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ 'ਚ ਗੋਲਡ
ਜ਼ਿਲਾ ਅਤੇ ਸੂਬਾ ਪੱਧਰ 'ਤੇ ਕਈ ਮੈਡਲ ਜਿੱਤ ਚੁੱਕੀ ਸੰਦੀਪ ਨੇ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ 'ਚ ਬ੍ਰਾਸ ਮੈਡਲ ਜਿੱਤਿਆ (2013)
ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ 2014 ਅਤੇ 2015 'ਚ ਗੋਲਡ ਮੈਡਲ।
ਖੇਲੋ ਇੰਡੀਆ ਕੰਪੀਟੀਸ਼ਨ 2016 'ਚ ਗੋਲਡ ਮੈਡਲ।


author

Shyna

Content Editor

Related News