ਦਸੂਹਾ ਵਿਖੇ ਚੱਲ ਰਹੇ ਵਿਆਹ ਸਮਾਗਮ ''ਚ ਪਿਆ ਭੜਥੂ, ਲਾੜੇ ਦੀ ਅਸਲੀਅਤ ਜਾਣ ਬੇਹੋਸ਼ ਹੋ ਕੇ ਡਿੱਗੀ ਲਾੜੀ

Friday, Aug 21, 2020 - 06:29 PM (IST)

ਦਸੂਹਾ (ਝਾਵਰ) : ਥਾਣਾ ਦਸੂਹਾ ਦੇ ਪਿੰਡ ਨਵੀ ਅਬਾਦੀ ਗਾਲੋਵਾਲ ਵਿਖੇ ਮਾਹੌਲ ਉਸ ਸਮੇਂ ਤਨਾਅਪੂਰਣ ਹੋ ਗਿਆ ਜਦੋਂ ਰੜਾ ਟਾਹਲੀ ਤੋਂ ਵਿਆਹੁਣ ਆਏ ਮੁੰਡੇ ਦੀਆਂ ਪਹਿਲਾਂ ਹੀ 2 ਵਿਆਹ ਹੋਏ ਹੋਣ ਦਾ ਪਰਿਵਾਰ ਨੂੰ ਪਤਾ ਲੱਗਾ ਗਿਆ। ਇਸ ਦੌਰਾਨ ਦੋਵਾਂ ਪਰਿਵਾਰਾਂ ਦਾ ਆਪਸੀ ਝਗੜਾ ਹੋਣ ਲੱਗਾਂ ਤਾਂ ਗੱਲ ਦਸੂਹਾ ਥਾਣੇ ਤੱਕ ਪਹੁੰਚ ਗਈ। ਲਾਵਾਂ ਲੈਣ ਆਏ ਲਾੜੇ ਨੂੰ ਉਸ ਦੇ ਪਰਿਵਾਰਿਕ ਮੈਂਬਰਾਂ ਅਤੇ ਬਰਾਤੀਆਂ ਸਮੇਤ ਏ.ਐਸ.ਆਈ. ਜਸਵੀਰ ਸਿੰਘ, ਐੱਸ. ਆਈ. ਬਲਵਿੰਦਰ ਕੋਰ ਪੁਲਸ ਪਾਰਟੀ ਨਾਲ ਥਾਣੇ ਲੈ ਆਏ। ਜਿਸ ਲੜਕੀ ਦੇ ਹੱਥਾਂ 'ਤੇ ਮਹਿੰਦੀ ਤੇ ਚੂੜਾ ਪਾਇਆ ਸੀ ਇਹ ਗੱਲ ਸੁਣ ਕੇ ਬੁਹੋਸ਼ ਹੋ ਗਈ। ਜਿਸ ਨੂੰ ਪਰਿਵਾਰਿਕ ਮੈਂਬਰਾਂ ਨੇ ਸਿਵਲ ਹਸਪਤਾਲ ਦਸੂਹਾ ਵਿਖੇ ਦਾਖਿਲ ਕਰਵਾਇਆ।

ਇਹ ਵੀ ਪੜ੍ਹੋ :  ਨਿਹਾਲ ਸਿੰਘ ਵਾਲਾ 'ਚ ਸ਼ਰਮਸਾਰ ਹੋਈ ਇਨਸਾਨੀਅਤ, 14 ਸਾਲਾ ਕੁੜੀ ਨਾਲ ਗੈਂਗਰੇਪ

ਪਿੰਡ ਦੇ ਸਰਪੰਚ ਲਖਵੀਰ ਸਿੰਘ, ਪੰਚ ਜਤਿੰਦਰ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਕੁੜੀ ਪਰਿਵਾਰ ਵਾਲੇ ਬਹੁਤ ਗਰੀਬ ਹਨ ਅਤੇ ਪਿੰਡ ਦੇ ਸਹਿਯੋਗ ਨਾਲ ਇਹ ਵਿਆਹ ਹੋਣਾ ਸੀ। ਕੁੜੀ ਦੀ ਮਾਤਾ ਤੇ ਭਰਾਵਾਂ ਨੇ ਦੱਸਿਆ ਕਿ ਲਾੜਾ ਪਰਿਵਾਰ ਨੇ ਸਾਰੀ ਗੱਲ ਪਰਦੇ 'ਚ ਰੱਖੀ। ਬਾਅਦ ਵਿਚ ਪੁਲਸ ਥਾਣਾ ਦਸੂਹਾ ਵਿਖੇ ਦੋਵਾਂ ਧਿਰਾਂ ਦੀ ਪਿੰਡ ਅਤੇ ਇਲਾਕੇ ਦੀਆਂ ਸ਼ਖਸ਼ੀਅਤਾਂ ਵੱਲੋ ਰਾਜ਼ੀਨਾਮਾਂ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਦੋਂ ਥਾਣਾ ਮੁਖੀ ਦਸੂਹਾ ਗੁਰਦੇਵ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜੇਕਰ ਕੁੜੀ ਤੇ ਮੁੰਡੇ ਦੇ ਪਰਿਵਾਰਾਂ ਵਿਚ ਸਮਝੌਤਾ ਨਹੰ ਹੁੰਦਾ ਤਾਂ ਇਸ ਸੰਬੰਧੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ :  ਕੋਰੋਨਾ ਮਹਾਮਾਰੀ ਵਿਚਾਲੇ ਫਤਿਹਗੜ੍ਹ ਸਾਹਿਬ 'ਚ ਆਈ ਇਕ ਹੋਰ ਆਫ਼ਤ, ਸਿਹਤ ਵਿਭਾਗ ਨੂੰ ਪਈਆਂ ਭਾਜੜਾਂ


Gurminder Singh

Content Editor

Related News