ਅਕਾਲੀਆਂ ਨੇ ਵਿਕਾਸ ਦੇ ਨਾਮ ''ਤੇ ਸਿਰਫ਼ ਡਰਾਮੇਬਾਜ਼ੀ ਕੀਤੀ : ਦਰਸ਼ਨ ਬਰਾੜ

Saturday, Aug 05, 2017 - 05:05 PM (IST)

ਬਾਘਾਪੁਰਾਣਾ (ਰਾਕੇਸ਼) : ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਅਕਾਲੀਆਂ ਦੇ ਰਾਜ ਤੋਂ ਔਖੇ ਲੋਕਾਂ ਨੇ ਕੈਪਟਨ ਦੀ ਸਰਕਾਰ ਲਿਆ ਕੇ ਸੁੱਖ ਦਾ ਸਾਹ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀਆਂ ਵਲੋਂ ਨਸ਼ਿਆਂ ਦੀ ਦਲਦਲ ਵਿਚ ਫਸਾਏ ਪੰਜਾਬ ਨੂੰ ਕੱਢ ਕੇ ਛੱਡਾਂਗੇ ਅਤੇ ਨਸ਼ਿਆਂ ਦੇ ਕਾਰੋਬਾਰੀਆਂ, ਤਸਕਰਾਂ ਨੂੰ ਜੇਲਾਂ ਵਿਚ ਭੇਜਾਂਗੇ ਅਤੇ ਜ਼ਮੀਨਾਂ-ਜਾਇਦਾਦਾਂ ਜ਼ਬਤ ਹੋਣਗੀਆਂ। ਸ. ਬਰਾੜ ਨੇ ਕਿਹਾ ਕਿ ਅਕਾਲੀਆਂ ਨੇ ਵਿਕਾਸ ਦੇ ਨਾਮ 'ਤੇ ਸਿਰਫ਼ ਡਰਾਮੇਬਾਜ਼ੀਆਂ ਕਰਦਿਆਂ ਪੰਜਾਬ ਨਾਲ ਧੋਖਾ ਕੀਤਾ ਹੈ, ਜਦੋਂ ਕਿ ਕਿਤੇ ਇੱਟ ਨਹੀਂ ਲਾਈ। ਇਥੋਂ ਤੱਕ ਕਿ ਸਥਾਨਕ ਸ਼ਹਿਰ ਅੰਦਰ ਸੀਵਰੇਜ਼ ਦੇ ਨਾਮ 'ਤੇ ਕਰੋੜਾਂ ਰੁਪਏ ਮਿੱਟੀ ਵਿਚ ਦਬਾ ਦਿੱਤੇ। ਸ. ਬਰਾੜ ਨੇ ਕਿਹਾ ਕਿ ਸਥਾਨ ਸ਼ਹਿਰ ਵਿਚ ਕੀਤੇ ਕੰਮਾਂ ਦਾ ਹਰ ਪਾਈ-ਪਾਈ ਦਾ ਹਿਸਾਬ ਲੈ ਕੇ ਛੱਡਾਂਗੇ। ਉਨ੍ਹਾਂ ਨੇ ਕਿਹਾ ਕਿ ਕੈਪਟਨ ਸਾਹਿਬ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਹਨ, ਉਹ ਇਕ-ਇਕ ਪੂਰਾ ਹੋਵੇਗਾ ਕਿਉਂਕਿ ਅਕਾਲੀਆਂ ਨੇ ਫ਼ਸਲ ਦੀ ਹੋਈ ਵਿਕਰੀ ਤਾਂ ਅੱਖੀਂ ਦੇਖ ਲਈ ਹੋਣੀ ਹੈ, ਇਸ ਲਈ ਅਕਾਲੀ ਲੀਡਰਸ਼ਿਪ ਫਿਕਰ ਨਾ ਕਰੇ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਵਿਚ ਲੋਕਾਂ ਨੂੰ ਆਧੁਨਿਕ ਸਹੂਲਤਾਵਾਂ ਮੁਹੱਈਆਂ ਕਰਵਾਈਆਂ ਜਾਣ ਦਾ ਵਾਅਦਾ ਜ਼ਰੂਰ ਪੂਰਾ ਹੋਵੇਗਾ।


Related News