ਦਰੇਸੀ ਮੈਦਾਨ ''ਚ ਸਾੜਿਆ ਜਾਵੇਗਾ 90 ਫੁੱਟ ਦੇ ਰਾਵਣ ਦਾ ਪੁਤਲਾ

10/07/2019 11:15:27 AM

ਲੁਧਿਆਣਾ (ਮੋਹਿਨੀ) : ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦੇਣ ਵਾਲੇ ਦੁਸਹਿਰੇ ਦੇ ਤਿਉਹਾਰ ਮੌਕੇ ਬੁਰਾਈ ਰੂਪੀ ਰਾਵਣ ਦੇ ਪੁਤਲੇ ਦਾ ਦਹਿਨ ਕੀਤਾ ਜਾਂਦਾ ਹੈ। ਦੁਸਹਿਰੇ ਦੇ ਦਿਨ ਰਾਵਣ ਦਾ ਪੁਤਲਾ ਬਣਾਉਣ ਲਈ ਮਹਾਂਨਗਰ 'ਚ ਵਿਸ਼ੇਸ਼ ਤੌਰ 'ਤੇ ਆਗਰਾ ਤੋਂ ਆਏ ਕਾਰੀਗਰ ਅਜਗਰ ਅਲੀ ਨੇ ਦੱਸਿਆ ਕਿ ਉਹ ਇਕ ਮਹੀਨਾ ਪਹਿਲਾਂ ਹੀ ਪੁਤਲੇ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੰਦੇ ਹਨ। ਇਸ ਸਾਲ ਪੁਤਲਾ ਦਹਿਨ 'ਚ ਆਤਿਸ਼ਬਾਜ਼ੀ ਆਕਰਸ਼ਣ ਦਾ ਕੇਂਦਰ ਰਹੇਗੀ।

ਅਜਗਰ ਅਲੀ ਨੇ ਦੱਸਿਆ ਕਿ ਰਾਵਣ ਦਹਿਨ ਲਈ ਪੁਤਲੇ ਨੂੰ ਬਣਾਉਣ ਲਈ ਕਾਰੀਗਰਾਂ ਵਲੋਂ ਬਹੁਤ ਮਿਹਨਤ ਕੀਤੀ ਜਾ ਰਹੀ ਹੈ। ਇਸ ਸਾਲ ਦਹਿਨ ਲਈ ਬਣਾਏ ਜਾ ਰਹੇ ਰਾਵਣ ਦੇ ਪੁਤਲੇ ਨੂੰ ਅੰਤਿਮ ਰੂਪ ਦਿੰਦੇ ਦੱਸਿਆ ਕਿ ਉਨ੍ਹਾਂ ਨੇ ਇਸ ਸਾਲ ਦਰੇਸੀ ਮੈਦਾਨ 'ਚ ਸਭ ਤੋਂ ਵੱਡੇ 90 ਫੁੱਟ ਉੱਚੇ ਰਾਵਣ ਦੇ ਪੁਤਲੇ ਦਾ ਨਿਰਮਾਣ ਕੀਤਾ ਹੈ। ਇਸ 'ਤੇ 80 ਹਜ਼ਾਰ ਰੁਪਏ ਦੀ ਲਾਗਤ ਆਈ ਹੈ। ਇਸ ਤੋਂ ਇਲਾਵਾ ਮੇਘਨਾਥ, ਕੁੰਭਕਰਨ ਦੇ ਪੁਤਲਿਆਂ ਅਤੇ ਲੰਕਾ ਨੂੰ ਤਿਆਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਰਾਵਣ ਦੇ ਪੁਤਲੇ ਨੂੰ ਬਣਾਉਣ ਦਾ ਕੰਮ ਉਨ੍ਹਾਂ ਦਾ ਪੁਸ਼ਤੈਨੀ ਹੈ ਅਤੇ ਉਹ ਦੱਸਦੇ ਹਨ ਕਿ ਬਚਪਨ ਤੋਂ ਹੀ ਉਨ੍ਹਾਂ ਨੂੰ ਪੁਤਲੇ ਬਣਾਉਣ ਦਾ ਸ਼ੌਂਕ ਸੀ ਕਿਉਂਕਿ ਮੁਸਲਿਮ ਧਰਮ 'ਚ ਜਨਮੇ ਹੋਣ ਦੇ ਬਾਵਜੂਦ ਮਨ 'ਚ ਹਮੇਸ਼ਾ ਇਹ ਵਿਚਾਰ ਆਉਂਦਾ ਸੀ ਕਿ ਉਹ ਹਿੰਦੂ ਧਰਮ ਦੇ ਬੁਰਾਈ 'ਤੇ ਚੰਗਿਆਈ ਦੀ ਜਿੱਤ ਨੂੰ ਦਰਸਾਉਣ ਵਾਲੇ ਤਿਉਹਾਰ ਦੁਸਹਿਰੇ ਲਈ ਬੁਰਾਈ ਰੂਪੀ ਰਾਵਣ ਦੇ ਪੁਤਲੇ ਦਾ ਨਿਰਮਾਣ ਕਰਨ। ਮਹਾਂਨਗਰ 'ਚ ਲੱਗੇ ਮੇਲਿਆਂ 'ਚ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ ਅਤੇ ਰਾਵਣ ਦੇ ਬਣਦਗੇ ਵੱਡੇ ਪੁਤਲੇ ਲੋਕਾਂ ਦੇ ਆਕਰਸ਼ਣ ਦਾ ਕੇਂਦਰ ਬਣੇ ਹੋਏ ਹਨ।


Babita

Content Editor

Related News