ਪੰਜਾਬ ''ਚ ਹੜ੍ਹ ਦਾ ਖ਼ਤਰਾ, ਜਾਰੀ ਹੋਇਆ ਅਲਰਟ ਤੇ ਬਣਾ ਦਿੱਤੇ ਗਏ ਕੰਟਰੋਲ ਰੂਮ, ਅਧਿਕਾਰੀਆਂ ਨੂੰ ਮਿਲੇ ਸਖ਼ਤ ਹੁਕਮ
Wednesday, Jul 17, 2024 - 06:54 PM (IST)
ਚੰਡੀਗੜ੍ਹ/ਜਲੰਧਰ (ਅੰਕੁਰ, ਧਵਨ)-ਪੰਜਾਬ ਸਰਕਾਰ ਵੱਲੋਂ ਮਾਨਸੂਨ ਸੀਜ਼ਨ ਦੌਰਾਨ ਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਸਾਰੇ 23 ਜ਼ਿਲ੍ਹਿਆਂ ’ਚ ਕੰਟਰੋਲ ਰੂਮ ਸਥਾਪਿਤ ਕਰ ਦਿੱਤੇ ਗਏ ਹਨ ਅਤੇ ਜ਼ਿਲ੍ਹਾ ਮਾਲ ਅਧਿਕਾਰੀਆਂ ਨੂੰ ਇਨ੍ਹਾਂ ਕੰਟਰੋਲ ਰੂਮਾਂ ਦਾ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਲ, ਮੁੜ-ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਬਰਸਾਤੀ ਨਾਲੇ, ਚੋਅ ਅਤੇ ਡਰੇਨਾਂ ਆਦਿ ਦੀ ਸਫ਼ਾਈ ਲਈ ਪਹਿਲਾਂ ਤੋਂ ਹੀ ਵਿੱਤੀ ਸਹਾਇਤਾ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਜ਼ਿਲ੍ਹਿਆਂ ਵੱਲੋਂ ਸਫ਼ਾਈ ਕਾਰਜ ਮੁਕੰਮਲ ਕਰ ਲਏ ਗਏ ਹਨ ਪਰ ਫਿਰ ਵੀ ਜੇ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਲੋਕਾਂ ਤੱਕ ਮਦਦ ਪਹੁੰਚਾਉਣ ਲਈ ਸਥਾਪਿਤ ਕੀਤੇ ਕੰਟਰੋਲ ਰੂਮਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- ਮੌਸਮ ਵਿਭਾਗ ਦੀ ਭਵਿੱਖਬਾਣੀ, ਪੰਜਾਬ 'ਚ ਤੂਫ਼ਾਨ ਤੇ ਭਾਰੀ ਬਾਰਿਸ਼ ਦਾ 'ਯੈਲੋ ਅਲਰਟ', ਜਾਣੋ ਅਗਲੇ ਦਿਨਾਂ ਦਾ ਹਾਲ
ਉਨ੍ਹਾਂ ਦੱਸਿਆ ਕਿ ਇਹ ਕੰਟਰੋਲ ਰੂਮ 24 ਘੰਟੇ ਕਾਰਜਸ਼ੀਲ ਹਨ ਅਤੇ ਲੋਕ ਕਿਸੇ ਵੀ ਸੰਕਟ ਦੀ ਘੜੀ ’ਚ ਇਨ੍ਹਾਂ ਹੈਲਪਲਾਈਨ ਨੰਬਰਾਂ ਉੱਤੇ ਸੰਪਰਕ ਕਰ ਸਕਦੇ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਨ੍ਹਾਂ ਤੱਕ ਹਰ ਸੰਭਵ ਸਹਾਇਤਾ ਨੂੰ ਸਮੇਂ ਸਿਰ ਪਹੁੰਚਾਉਣਾ ਯਕੀਨੀ ਬਣਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ।
ਹੈਲਪਲਾਈਨ ਨੰਬਰ ਜਾਰੀ
ਅੰਮ੍ਰਿਤਸਰ ਕੰਟਰੋਲ ਰੂਮ ਦਾ ਹੈਲਪਲਾਈਨ ਨੰਬਰ 0183-2229125 ਹੈ ਜਦਕਿ ਬਰਨਾਲਾ ਦਾ 01679-233031, ਬਠਿੰਡਾ ਦਾ 0164-2862100,101, ਫ਼ਰੀਦਕੋਟ ਦਾ 01639-250338, ਫ਼ਤਹਿਗੜ੍ਹ ਸਾਹਿਬ ਦਾ 0176-323838, ਫ਼ਾਜ਼ਿਲਕਾ ਦਾ 01638-262153, ਫ਼ਿਰੋਜ਼ਪੁਰ ਦਾ 01632-244017, ਗੁਰਦਾਸਪੁਰ ਦਾ 01874-266376, ਹੁਸ਼ਿਆਰਪੁਰ ਦਾ 01882-220412, ਜਲੰਧਰ ਦਾ 0181-2224417, ਕਪੂਰਥਲਾ ਦਾ 01822-231990, 297220,233776 ਤੇ ਲੁਧਿਆਣਾ ਦਾ ਹੈਲਪਲਾਈਨ ਨੰਬਰ 0161-2433100 ਜਾਰੀ ਕੀਤਾ ਗਿਆ ਹੈ।
ਇਸੇ ਤਰ੍ਹਾਂ ਮਲੇਰਕੋਟਲਾ ਦਾ 01675-253772, ਮਾਨਸਾ ਦਾ 01652-229082, ਮੋਗਾ ਦਾ 01636-235206, ਸ੍ਰੀ ਮੁਕਤਸਰ ਸਾਹਿਬ ਦਾ 01633-260341, ਪਠਾਨਕੋਟ ਦਾ 0186-2346994, ਪਟਿਆਲਾ ਦਾ 0175-2311321, ਰੂਪਨਗਰ ਦਾ 01881-221157, ਸੰਗਰੂਰ ਦਾ 01672-234196, ਐੱਸ.ਏ.ਐੱਸ. ਨਗਰ ਦਾ 0172-2219506 , ਐੱਸ.ਬੀ.ਐੱਸ. ਨਗਰ ਦਾ 01823-220645 ਅਤੇ ਤਰਨਤਾਰਨ ਕੰਟਰੋਲ ਰੂਮ ਦਾ ਹੈਲਪਲਾਈਨ ਨੰਬਰ 01852-224107 ਹੈ।
ਇਹ ਵੀ ਪੜ੍ਹੋ- 40 ਦਿਨਾਂ ’ਚ ਨਿਕਲੀ ਚੰਨੀ ਲਹਿਰ ਦੀ ਹਵਾ, ਜਲੰਧਰ ਜ਼ਿਮਨੀ ਚੋਣ ਨਤੀਜਿਆਂ ’ਚ ਕਾਂਗਰਸ ਮੂਧੇ-ਮੂੰਹ ਡਿੱਗੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।