ਵੱਡੀ ਖ਼ਬਰ : ਪੰਜਾਬ ''ਚ ਬਲੈਕ ਆਊਟ ਦਾ ਖ਼ਤਰਾ, CM ਚੰਨੀ ਬੋਲੇ-ਨਹੀਂ ਹੋਣ ਦੇਵਾਂਗੇ ਬੱਤੀ ਗੁੱਲ

10/12/2021 9:40:58 AM

ਪਟਿਆਲਾ/ਚੰਡੀਗੜ੍ਹ (ਮਨਦੀਪ ਜੋਸਨ, ਸ. ਹ., ਅਸ਼ਵਨੀ ਕੁਮਾਰ) : ਕੋਲਾ ਸੰਕਟ ਕਾਰਨ ਪੰਜਾਬ ਵਿਚ ਬਲੈਕ ਆਊਟ ਦਾ ਖ਼ਤਰਾ ਮੰਡਰਾਉਣ ਲੱਗਾ ਹੈ, ਜਿਸ ਕਾਰਨ ਸ਼ਹਿਰਾਂ ਵਿਚ 5 ਤੇ ਪੇਂਡੂ ਇਲਾਕਿਆਂ ਵਿਚ 8 ਘੰਟੇ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ। ਇਸ ਵੇਲੇ ਵੱਖ-ਵੱਖ ਥਰਮਲ ਪਲਾਂਟਾਂ ਦੇ 14 ਯੂਨਿਟ ਕੋਲੇ ਦੀ ਕਮੀ ਕਾਰਨ ਬੰਦ ਹੋ ਚੁੱਕੇ ਹਨ। ਰਿਪੋਰਟ ਅਨੁਸਾਰ ਗੋਇੰਦਵਾਲ ਜੀ. ਵੀ. ਕੇ. ਪਲਾਂਟ ਵਿਚ ਕੋਲਾ ਖ਼ਤਮ ਹੋ ਚੁੱਕਾ ਹੈ। ਰਾਜਪੁਲਾ ਥਰਮਲ ਪਲਾਂਟ ਵਿਚ ਡੇਢ ਦਿਨ, ਤਲਵੰਡੀ ਸਾਬੋ ਵਿਚ ਡੇਢ ਦਿਨ ਅਤੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਵਿਚ 3 ਦਿਨ ਦਾ ਕੋਲਾ ਬਚਿਆ ਹੈ।

ਇਹ ਵੀ ਪੜ੍ਹੋ : ਹਾਈਕਮਾਨ ਦੀ ਘੁਰਕੀ ਦਾ ਅਸਰ : ਅਸਤੀਫ਼ਾ ਰੱਦ ਹੋਏ ਬਿਨਾਂ ਸਿੱਧੂ ਮਗਰੋਂ ਹੁਣ ਰਜ਼ੀਆ ਸੁਲਤਾਨਾ ਦੀ ਵੀ ਵਾਪਸੀ

ਜੇਕਰ ਕੋਲੇ ਦੀ ਸਪਲਾਈ ਵਿਚ ਸੁਧਾਰ ਨਾ ਹੋਇਆ ਤਾਂ ਇਹ ਪਲਾਂਟ ਬੰਦ ਹੋ ਜਾਣਗੇ। ਪਾਵਰਕਾਮ ਨੂੰ ਬੀਤੇ ਦਿਨ ਆਪਣੇ ਥਰਮਲ ਪਲਾਂਟਾਂ ਤੋਂ ਸਿਰਫ 218 ਲੱਖ ਯੂਨਿਟ ਬਿਜਲੀ ਪ੍ਰਾਪਤ ਹੋਈ, ਜਿਸ ਕਾਰਨ ਪਾਵਰਕਾਮ ਨੇ ਬਾਹਰੋਂ ਬਿਜਲੀ ਖ਼ਰੀਦੀ ਹੈ। ਪਾਵਰਕਾਮ ਨੂੰ ਆਪਣੇ ਹਾਈਡਲ ਪ੍ਰਾਜੈਕਟਾਂ ਤੋਂ 56 ਲੱਖ ਯੂਨਿਟ ਬਿਜਲੀ ਹੀ ਮਿਲੀ ਹੈ, ਜਦੋਂ ਕਿ ਪਾਵਰਕਾਮ ਨੇ 1328 ਲੱਖ ਯੂਨਿਟ ਬਿਜਲੀ ਬਾਹਰੋਂ ਖ਼ਰੀਦੀ ਹੈ।

ਇਹ ਵੀ ਪੜ੍ਹੋ : ਕਥਿਤ ਪੋਸਟ-ਮੈਟ੍ਰਿਕ ਵਜ਼ੀਫ਼ਾ ਘਪਲੇ ’ਚ ਡਿਪਟੀ ਡਾਇਰੈਕਟਰ ਸਮੇਤ 5 ਚਾਰਜਸ਼ੀਟ

ਜੇਕਰ ਆਉਣ ਵਾਲੇ ਦਿਨਾਂ ਵਿਚ ਕੋਲੇ ਦਾ ਸੰਕਟ ਇਸੇ ਤਰ੍ਹਾਂ ਰਿਹਾ ਤਾਂ ਪੰਜਾਬ ਨੂੰ ਇਸ ਤੋਂ ਵੀ ਵੱਡੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਾਵਰਕਾਮ ਦੇ ਚੇਅਰਮੈਨ ਨੇ ਦਾਅਵਾ ਕੀਤਾ ਕਿ ਕੱਟਾਂ ਤੋਂ ਬਚਣ ਲਈ ਪਾਵਰਕਾਮ ਨੇ 14.46 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 1500 ਮੈਗਾਵਾਟ ਬਿਜਲੀ ਖ਼ਰੀਦੀ ਹੈ।

ਇਹ ਵੀ ਪੜ੍ਹੋ : ਦਿੱਲੀ ਹਵਾਈ ਅੱਡੇ ਤੱਕ 'ਪੰਜਾਬ ਰਾਜ ਬੱਸ ਸੇਵਾ' ਮੁੜ ਚਲਾਉਣ ਲਈ ਰਾਜਾ ਵੜਿੰਗ ਨੇ ਕੇਜਰੀਵਾਲ ਨੂੰ ਲਿਖੀ ਚਿੱਠੀ
ਜਾਣੋ ਕੀ ਬੋਲੇ ਮੁੱਖ ਮੰਤਰੀ ਚੰਨੀ
ਓਧਰ ਚੰਡੀਗੜ੍ਹ ਵਿਚ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਦੇਸ਼ ਵਿਚ ਕੋਲੇ ਦੀ ਭਾਰੀ ਕਮੀ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਬਿਜਲੀ ਦੀ ਲੋੜੀਂਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਕੋਲਾ ਮੰਤਰਾਲਾ ਕੋਲ ਪਹਿਲਾਂ ਹੀ ਇਹ ਮੁੱਦਾ ਚੁੱਕਿਆ ਹੈ ਤਾਂ ਜੋ ਬਿਜਲੀ ਸੰਕਟ ਨੂੰ ਟਾਲਿਆ ਜਾ ਸਕੇ। ਉਨ੍ਹਾਂ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਕੋਲੇ ਦੀ ਕਮੀ ਦੇ ਬਾਵਜੂਦ ਸੂਬੇ ਵਿਚ ਬੱਤੀ ਗੁੱਲ ਨਹੀਂ ਹੋਣ ਦੇਵੇਗੀ ਅਤੇ ਜਾਣ-ਬੁੱਝ ਕੇ ਬਿਜਲੀ ਦਾ ਕੋਈ ਕੱਟ ਨਹੀਂ ਲਾਇਆ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News