ਤੇਜ਼ ਹਵਾ ਨਾਲ ਸੋਲਰ ਪਲੇਟਾਂ ਟੁੱਟੀਆਂ, ਕਾਰ ਤੇ ਸਫੈਦਾ ਡਿੱਗਿਆ ਹਜ਼ਾਰਾਂ ਰੁਪਏ ਦਾ ਨੁਕਸਾਨ
Monday, May 26, 2025 - 07:18 PM (IST)

ਸਾਦਿਕ (ਪਰਮਜੀਤ) : ਬੀਤੇ ਦਿਨੀਂ ਰਾਤ ਨੂੰ ਤੇਜ ਹਵਾ ਦੇ ਕਾਰਨ ਦਰੱਖਤ ਟੁੱਟੇ, ਆਵਾਜਵੀ ਵਿੱਚ ਵਿਘਣ ਪਿਆ ਤੇ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਵੀ ਹੋਇਆ। ਸਾਦਿਕ ਗੁਰੂ ਹਰਸਹਾਏ ਵਾਲੀ ਸੜਕ ਤੇ ਪਿੰਡ ਕਾਉਣੀ ਕੋਲ ਰਾਤ ਨੂੰ ਤੇਜ਼ ਹਨੇਰੀ ਕਾਰਨ ਕਾਰ ਤੇ ਸਫੈਦਾ ਡਿੱਗਣ ਨਾਲ ਕਾਫੀ ਨੁਕਸਾਨ ਹੋ ਗਿਆ ਜਦੋਂ ਕਿ ਕਾਰ ਸਵਾਰਾਂ ਦੇ ਮਾਮੂਲੀ ਸੱਟਾਂ ਲੱਗੀਅ।
ਇਸੇ ਤਰ੍ਹਾਂ ਸੁਖਜਿੰਦਰ ਸਿੰਘ ਵਾਸੀ ਭਾਗ ਸਿੰਘ ਵਾਲਾ ਦੇ ਖੇਤਾਂ ਵਿੱਚ ਲੱਗੀਆਂ ਸੋਲਰ ਪਲੇਟਾਂ ਟੁੱਟ ਗਈਆਂ ਤੇ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ। ਕਿਸਾਨ ਦੇ ਖੇਤ ਵਿੱਚ ਸੀ.ਆਰ.ਆਈ ਦੇ ਸੋਲਰ ਪੰਪ ਦੀਆਂ 15 ਪਲੇਟਾਂ ਲੱਗੀਆਂ ਹੋਈਆਂ ਸਨ, ਜਿਨ੍ਹਾਂ ਵਿੱਚੋਂ 3 ਪਲੇਟਾਂ ਦਾ ਨੁਕਸਾਨ ਹੋ ਗਿਆ। ਉਨ੍ਹਾਂ ਦੱਸਿਆ ਕਿ ਸਵੇਰੇ ਜਦੋਂ ਉਹ ਖੇਤ ਗੇੜਾ ਮਾਰਨ ਗਏ ਤਾਂ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਮਿਲੀ। ਝੋਨੇ ਦੀ ਬਿਜਾਈ ਦਾ ਸਮਾਂ ਨੇੜੇ ਆ ਰਿਹਾ ਹੈ ਜਿਸ ਕਰਕੇ ਕਿਸਾਨ ਨੂੰ ਸੋਲਰ ਪੰਪ ਦੀ ਬਹੁਤ ਸਖਤ ਜ਼ਰੂਰਤ ਹੋਵੇਗੀ। ਪੀੜਤ ਕਿਸਾਨ ਨੇ ਸਰਕਾਰ ਨੂੰ ਅਪੀਲ ਹੈ ਕਿ ਹੋਏ ਨੁਕਸਾਨ ਦਾ ਮੁਆਵਜ਼ਾ ਜਲਦ ਦਿੱਤਾ ਜਾਵੇ ਤਾਂ ਜੋ ਉਹ ਝੋਨੇ ਦੀ ਬਿਜਾਈ ਠੀਕ ਢੰਗ ਨਾਲ ਕਰ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e