ਨੌਜਵਾਨ ਆਗੂ ਵਕੀਲ ਦਲਜੀਤ ਸਿੰਘ ਗਿਲਜੀਆਂ ਬਣੇ ਪੰਜਾਬ ਕਾਂਗਰਸ ਦੇ ਬੁਲਾਰੇ
Monday, Jan 13, 2020 - 03:01 PM (IST)
![ਨੌਜਵਾਨ ਆਗੂ ਵਕੀਲ ਦਲਜੀਤ ਸਿੰਘ ਗਿਲਜੀਆਂ ਬਣੇ ਪੰਜਾਬ ਕਾਂਗਰਸ ਦੇ ਬੁਲਾਰੇ](https://static.jagbani.com/multimedia/2020_1image_13_50_026710794untitled-13copy.jpg)
ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਹਲਕਾ ਉੜਮੁੜ ਤੋਂ ਨੌਜਵਾਨ ਆਗੂ ਵਕੀਲ ਦਲਜੀਤ ਸਿੰਘ ਗਿਲਜੀਆਂ ਨੂੰ ਪੰਜਾਬ ਕਾਂਗਰਸ ਦਾ ਬੁਲਾਰਾ ਬਣਾਇਆ ਗਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਦਲਜੀਤ ਗਿਲਜੀਆਂ ਦੀ ਇਸ ਨਿਯੁਕਤੀ ਦਾ ਅੱਜ ਪੱਤਰ ਜਾਰੀ ਕੀਤਾ ਹੈ। ਪੰਜਾਬ ਕਾਂਗਰਸ ਦੇ ਅਧਿਕਾਰਤ ਬੁਲਾਰਿਆਂ 'ਚ ਗਿਲਜੀਆਂ ਸਬ ਤੋਂ ਯੰਗ ਬੁਲਾਰੇ ਬਣੇ ਹਨ।
ਦਲਜੀਤ ਸਿੰਘ ਗਿਲਜੀਆਂ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੇ ਪਰਿਵਾਰ ਦੇ ਬੇਟੇ ਹਨ ਅਤੇ ਕਿੱਤੇ ਵਜੋਂ ਮਾਣਯੋਗ ਹਾਈਕੋਰਟ 'ਚ ਵਕਾਲਤ ਕਰਦੇ ਹਨ।