ਕੇਜਰੀਵਾਲ ਕੋਲ ਹੋਣੈ ਕੈਪਟਨ ਦਾ ਦਿੱਤਾ ਸਮਾਰਟ ਫੋਨ, ਤਾਂ ਹੀ ਆਈਆਂ ਇੰਨੀਆਂ ਕਾਲਾਂ : ਦਲਜੀਤ ਚੀਮਾ
Sunday, Jan 16, 2022 - 11:34 AM (IST)
ਪਟਿਆਲਾ (ਪਰਮੀਤ) : ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਬਾਰੇ ਲੋਕਾਂ ਦੀ ਰਾਇ ਮੰਗਣ ਲਈ ਜਾਰੀ ਕੀਤੇ ਨੰਬਰ ’ਤੇ 24 ਘੰਟਿਆਂ ਵਿਚ 4 ਲੱਖ ਕਾਲਾਂ ਆਉਣ ਦੇ ਦਾਅਵੇ ’ਤੇ ਤੰਜ ਕੱਸਦਿਆਂ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਲ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਦਿੱਤਾ ਸਮਾਰਟ ਫੋਨ ਹੋਣਾ, ਨਹੀਂ ਤਾਂ 24 ਘੰਟਿਆਂ ਵਿਚ ਇੰਨੀਆਂ ਕਾਲਾਂ ਕਿਵੇਂ ਆ ਸਕਦੀਆਂ ਹਨ।
ਇਹ ਵੀ ਪੜ੍ਹੋ : CM ਚੰਨੀ ਵੱਲੋਂ ਮੁੱਖ ਚੋਣ ਕਮਿਸ਼ਨਰ ਨੂੰ ਵੋਟਾਂ ਦੀ ਤਾਰੀਖ਼ ਮੁਲਤਵੀ ਕਰਨ ਦੀ ਮੰਗ, ਜਾਣੋ ਕਾਰਨ
ਡਾ. ਚੀਮਾ ਨੇ ਅੰਕੜੇ ਪੇਸ਼ ਕਰਦਿਆਂ ਦੱਸਿਆ ਹੈ ਕਿ 24 ਘੰਟਿਆਂ ਵਿਚ 60 ਮਿੰਟ ਪ੍ਰਤੀ ਘੰਟੇ ਦੇ ਹਿਸਾਬ ਨਾਲ 1440 ਮਿੰਟ ਅਤੇ 1440 ਮਿੰਟਾਂ ਵਿਚ 86400 ਸੈਕਿੰਡ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਇਕ ਦਿਨ ਵਿਚ 86400 ਸੈਕਿੰਡ ਹੁੰਦੇ ਹਨ ਤੇ 4 ਲੱਖ ਕਾਲਾਂ ਦਾ ਮਤਲਬ ਹੈ ਹਰ ਸੈਕਿੰਡ ਵਿਚ 4.629 ਕਾਲਾਂ। ਉਨ੍ਹਾਂ ਵਟਸਐਪ ਮੈਸਜ ’ਤੇ ਵੀ ਸਵਾਲ ਚੁੱਕਿਆ ਹੈ। ਆਪ ਨੇ ਕਿਹਾ ਸੀ ਕਿ 24 ਘੰਟਿਆਂ ਵਿਚ 3 ਲੱਖ ਵਟਸਐਪ ਮੈਸੇਜ ਆਏ ਹਨ। ਡਾ. ਚੀਮਾ ਨੇ ਦਲੀਲ ਦਿੱਤੀ ਹੈ ਕਿ 86400 ਸੈਕਿੰਡਾਂ ਵਿਚ 3 ਲੱਖ ਮੈਸਜ ਦਾ ਮਤਲਬ ਹੈ 3.472 ਮੈਸੇਜ ਪ੍ਰਤੀ ਸੈਕਿੰਡ। ਇੰਨਾ ਸੰਭਵ ਕਿਵੇਂ ਹੋ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ ਪਾਲਿਟਿਕਸ ਦੇ 'ਪਾਵਰਫੁਲ ਕਪਲਜ਼', ਸਿਆਸਤ 'ਚ ਸੂਬੇ ਤੋਂ ਲੈ ਕੇ ਕੇਂਦਰ ਤੱਕ ਜਮਾਈ ਧਾਕ (ਤਸਵੀਰਾਂ)
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ