''ਕੋਰੋਨਾ'' ਬਾਰੇ ਸਾਬਕਾ ਸਿੱਖਿਆ ਮੰਤਰੀ ਚੀਮਾ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਜਾਣੇ ਪਿੰਡਾਂ ਦੇ ਹਾਲਾਤ
Friday, Apr 24, 2020 - 05:14 PM (IST)
ਨੂਰਪੁਰਬੇਦੀ (ਭੰਡਾਰੀ)— ਕੋਰੋਨਾ ਵਾਇਰਸ ਦੇ ਚੱਲਦਿਆਂ ਜਿੱਥੇ ਤਮਾਮ ਆਗੂ ਆਪਣੇ ਘਰਾਂ 'ਚ ਕੈਦ ਹਨ, ਉੱਥੇ ਹੀ ਇਸ ਦੌਰ 'ਚ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਸਾਬਕਾ ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਵਰਕਰਾਂ ਨਾਲ ਖੇਤਰ ਦੇ ਵੱਖ-ਵੱਖ ਪਿੰਡਾਂ ਦੇ ਹਾਲਾਤ ਜਾਣੇ। ਅੱਜ ਨੂਰਪੁਰਬੇਦੀ ਸਰਕਲ ਦੇ ਪਾਰਟੀ ਵਰਕਰਾਂ ਨਾਲ ਡਾ. ਚੀਮਾ ਨੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਪਿੰਡਾਂ 'ਚ ਪਹੁੰਚ ਕੇ ਲੋਕਾਂ ਦੀ ਇਸ ਮੁਸ਼ਕਿਲ ਘੜੀ 'ਚ ਹਰ ਪ੍ਰਕਾਰ ਦੀ ਸਹਾਇਤਾ ਕਰਨ ਦੇ ਨਿਰਦੇਸ਼ ਦਿੱਤੇ।
ਇਹ ਵੀ ਪੜ੍ਹੋ : ਕੋਰੋਨਾ ਕਾਰਨ ਮਰੇ ਰੋਪੜ ਦੇ ਮੋਹਨ ਸਿੰਘ ਦੀ ਪਤਨੀ ਤੇ ਪੁੱਤ ਨੇ ਕੋਰੋਨਾ ''ਤੇ ਕੀਤੀ ''ਫਤਿਹ'' ਹਾਸਲ
ਡਾ. ਚੀਮਾ ਨੇ ਕਿਹਾ ਕਿ ਇਸ ਗੱਲ ਦੀ ਖੁਸ਼ੀ ਹੈ ਕਿ ਰੂਪਨਗਰ ਜ਼ਿਲੇ ਕੋਰੋਨਾ ਵਾਇਰਸ ਦਾ ਵਧੇਰੇ ਪ੍ਰਭਾਵ ਦੇਖਣ ਨੂੰ ਨਹੀਂ ਮਿਲਿਆ ਹੈ ਪਰ ਫਿਰ ਵੀ ਲੋਕ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਸੁਰੱਖਿਅਤ ਰਹਿਣ। ਉਨ੍ਹਾਂ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਔਖੇ ਸਮੇਂ ਰਾਜਨੀਤੀ ਤੋਂ ਉੱਪਰ ਉੱਠ ਕੇ ਸਮੁੱਚੇ ਜ਼ਰੂਰਤਮੰਦ ਲੋਕਾਂ ਤੱਕ ਰਾਸ਼ਨ ਅਤੇ ਹੋਰ ਲੋੜੀਂਦੀ ਸਮੱਗਰੀ ਪਹੁੰਚਾਉਣ।
ਇਹ ਵੀ ਪੜ੍ਹੋ : ਹੁਸ਼ਿਆਰਪੁਰ: ਕਰਫਿਊ ਦੌਰਾਨ ਕੁਟੀਆ ਦੇ ਸੰਚਾਲਕ 'ਤੇ ਲੁਟੇਰਿਆਂ ਵੱਲੋਂ ਜਾਨਲੇਵਾ ਹਮਲਾ
ਡਾ. ਚੀਮਾ ਨੇ ਗੱਲਬਾਤ ਕਰਦੇ ਪਾਰਟੀ ਵਰਕਰਾਂ 'ਚ ਸ਼ਾਮਲ ਵਕੀਲ ਮਨੀਸ਼ ਪੁਰੀ, ਮੀਡੀਆ ਇੰਚਾਰਜ ਨਵਜੋਤ ਸਿੰਘ ਅਤੇ ਕੇਸਰ ਸਿੰਘ ਨੇ ਜ਼ਰੂਰਤਮੰਦ ਲੋਕਾਂ ਤੱਕ ਜ਼ਰੂਰੀ ਸਮੱਗਰੀ ਪਹੁੰਚਾਉਣ ਦੇ ਕਾਰਜ਼ਾਂ ਦੀ ਜਾਣਕਾਰੀ ਦਿੱਤੀ। ਇਸੇ ਤਰ੍ਹਾਂ ਸੰਮਤੀ ਮੈਂਬਰ ਸਵਰਨਜੀਤ ਬੈਂਸ, ਤਰਸੇਮ , ਮੋਹਣ ਸਿੰਘ , ਜੀਵਨ ਕੁਮਾਰ ਸੰਜੂ, ਹਰਮੇਸ਼ ਰੂੜੇਵਾਲ, ਜਸਵੀਰ ਰਾਣਾ, ਦੇਵ ਸਿੰਘ, ਗੁਰਨੈਬ ਸਿੰਘ ਬੜਵਾ ਅਤੇ ਸੀਤਾਰਾਮ ਝਾਂਗੜੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭੁਰੀਵਾਲੇ ਟਰੱਸਟ ਅਤੇ ਰਾਧਾ ਸਵਾਮੀ ਸਤਿਸੰਗ ਬਿਆਸ ਸਹਿਤ ਹੋਰਨਾਂ ਧਾਰਮਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਵੱਖ-ਵੱਖ ਪਿੰਡਾਂ 'ਚ ਲੋੜਵੰਦਾਂ ਤੱਕ ਰਾਸ਼ਨ ਮੁਹੱਈਆ ਕਰਵਾਉਣ ਦੇ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਇਹ ਵੀ ਪੜ੍ਹੋ : ਹਸਪਤਾਲ 'ਚ ਭੰਗੜਾ ਪਾਉਂਦੇ ਦਿਸੇ OSD ਕੋਰੋਨਾ ਪੀੜਤ ਵਾਲੀਆ, 'ਟਿਕ-ਟਾਕ' 'ਤੇ ਵੀਡੀਓ ਹੋਈ ਵਾਇਰਲ
ਇਸ ਦੌਰਾਨ ਪਾਰਟੀ ਵਰਕਰਾਂ ਨੇ ਡਾ. ਚੀਮਾ ਨੂੰ ਦੱਸਿਆ ਕਿ ਹੋਰਨਾਂ ਸੰਗਠਨਾਂ ਦੇ ਮੁਕਾਬਲੇ ਸਰਕਾਰ ਦੀ ਅਨਾਜ ਵੰਡ ਪ੍ਰਣਾਲੀ ਦਾ ਕਾਰਜ਼ ਕਾਫ਼ੀ ਸੁਸਤ ਰਿਹਾ ਹੈ। ਸਾਬਕਾ ਸੰਮਤੀ ਮੈਂਬਰ ਨੀਲਮ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਸੈਣੀਮਾਜਰਾ ਵਿਖੇ ਸਮੂਹ ਪਿੰਡ ਵਾਸੀਆਂ ਵੱਲੋਂ ਮਿਲ ਕੇ 25 ਦਿਨਾਂ ਤੱਕ ਲਗਾਤਾਰ ਲੰਗਰ ਆਰੰਭ ਕੇ ਜ਼ਰੂਰਤਮੰਦਾਂ ਨੂੰ ਭੋਜਨ ਖਵਾਇਆ ਗਿਆ। ਤਮਾਮ ਪਾਰਟੀ ਵਰਕਰਾਂ ਨੇ ਕਿਹਾ ਕਿ ਡਾ. ਚੀਮਾ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਨਾਜ ਪਹੁੰਚਾਉਣ ਦੇ ਜੋ ਨਿਰਦੇਸ਼ ਦਿੱਤੇ ਗਏ ਹਨ ਦੇ ਤਹਿਤ ਪਿੰਡਾਂ 'ਚ ਪਾਰਟੀ ਵਰਕਰ ਰਾਬਤਾ ਕਾਇਮ ਕਰਕੇ ਐੱਸ. ਜੀ. ਪੀ. ਸੀ. ਦਾ ਸਾਥ ਦਿੰਦੇ ਹੋਏ ਵੱਧ ਤੋਂ ਵੱਧ ਰਾਸ਼ਨ ਪਹੁੰਚਾਉਣਗੇ।
ਇਹ ਵੀ ਪੜ੍ਹੋ : ਕਰਫਿਊ ਦੀ ਪਾਲਣਾ ਕਰਨ ''ਤੇ ਨਵ ਵਿਆਹੇ ਜੋੜੇ ਨੂੰ ਪੁਲਸ ਨੇ ਦਿੱਤਾ ਸਰਪ੍ਰਾਈਜ਼, ਇੰਝ ਕੀਤਾ ਸਨਮਾਨਤ