ਲਿਵ-ਇਨ-ਰਿਲੇਸ਼ਨ ''ਚ ਰਹਿ ਰਹੇ ਨੌਜਵਾਨ ਨੇ ਲਗਾਇਆ ਫਾਹਾ

06/22/2018 1:32:36 AM

ਜਲੰਧਰ, (ਸੁਧੀਰ)- ਲਿਵ-ਇਨ-ਰਿਲੇਸ਼ਨ 'ਚ ਰਹਿ ਰਹੇ ਇਕ ਨੌਜਵਾਨ ਨੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੀ। ਥਾਣਾ ਨੰਬਰ-3 ਦੀ ਪੁਲਸ ਨੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਲੜਕੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। 
ਮ੍ਰਿਤਕ ਨੌਜਵਾਨ ਦੀ ਪਛਾਣ ਮਿੰਟੂ ਨਿਵਾਸੀ ਮਹਿਤਪੁਰ, ਢੱਣ ਮੁਹੱਲਾ ਦੇ ਰੂਪ 'ਚ ਹੋਈ ਹੈ। ਪੁਲਸ ਨੇ ਦੱਸਿਆ ਕਿ ਜਾਂਚ 'ਚ ਪਤਾ ਚੱਲਿਆ ਹੈ ਕਿ ਮਿੰਟੂ ਸੈਨੇਟਰੀ ਦੀ ਦੁਕਾਨ 'ਤੇ ਕੰਮ ਕਰਦਾ ਸੀ ਅਤੇ ਲਿਵ-ਇਨ-ਰਿਲੇਸ਼ਨ 'ਚ ਕਿਰਾਏ ਦੇ ਮਕਾਨ 'ਤੇ ਢੱਣ ਮੁਹੱਲੇ 'ਚ ਰਹਿੰਦਾ ਸੀ। ਪੁਲਸ ਜਾਂਚ 'ਚ ਪਤਾ ਚੱਲਿਆ ਹੈ ਕਿ ਮਿੰਟੂ ਦੀ ਉਸ ਦੀ ਪ੍ਰੇਮਿਕਾ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਕੁਝ ਦਿਨ ਪਹਿਲਾਂ ਵਿਵਾਦ ਹੋਇਆ ਸੀ, ਜਿਸ ਦੇ ਬਾਅਦ ਉਸ ਦੀ ਪ੍ਰੇਮਿਕਾ ਆਪਣੇ ਘਰ ਚਲੀ ਗਈ ਸੀ, ਜਿਸ ਕਾਰਨ ਮਿੰਟੂ ਪਰੇਸ਼ਾਨ ਸੀ ਅਤੇ ਵੀਰਵਾਰ ਉਸ ਨੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਸ ਨੇ ਫਿਲਹਾਲ ਮਾਮਲਾ
ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 


Related News