ਸਮੂਹ ਦਲਿਤ ਜਥੇਬੰਦੀਆਂ ਵੱਲੋਂ 2 ਅਪ੍ਰੈਲ ਦੇ ਭਾਰਤ ਬੰਦ ਨੂੰ ਸਫਲ ਬਣਾਉਣ ਦੀ ਅਪੀਲ

03/28/2018 11:45:06 AM

ਟਾਂਡਾ ਉੜਮੁੜ (ਪੰਡਿਤ ਵਰਿੰਦਰ)— ਐੱਸ. ਸੀ. ਐੱਸ. ਟੀ. ਐਕਟ 'ਚ ਤਰਮੀਮ ਸਬੰਧੀ ਦਿੱਤੇ ਸੁਪਰੀਮ ਕੋਰਟ ਦੇ ਫੈਸਲੇ ਦੇ ਵਿਰੋਧ 'ਚ ਟਾਂਡਾ ਖੇਤਰ ਦੀਆਂ ਸਮੂਹ ਦਲਿਤ ਜਥੇਬੰਦੀਆਂ ਦੀ ਇਕ ਸਾਂਝੀ ਮੀਟਿੰਗ ਸਥਾਨਕ ਸ਼ਿਮਲਾ ਪਹਾੜੀ ਪਾਰਕ 'ਚ ਹੋਈ। ਮੀਟਿੰਗ 'ਚ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਐੱਸ. ਸੀ. ਐੱਸ. ਟੀ. ਐਕਟ ਬਾਰੇ ਸੁਪਰੀਮ ਕੋਰਟ ਵੱਲੋਂ ਦਿੱਤੇ ਫੈਸਲੇ ਤੋਂ ਬਾਅਦ ਦਲਿਤਾਂ 'ਤੇ ਹੋਣ ਵਾਲੇ ਅੱਤਿਆਚਾਰਾਂ 'ਚ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਕਰਕੇ ਸਮੂਹ ਦਲਿਤ ਭਾਈਚਾਰਾ ਇਸ ਦਲਿਤ ਵਿਰੋਧੀ ਫੈਸਲੇ ਦੀ ਨਿੰਦਾ ਕਰਦਾ ਹੈ । 
ਇਸ ਮੌਕੇ ਬੁਲਾਰਿਆਂ ਵੱਲੋਂ ਇਸ ਫੈਸਲੇ ਦੇ ਵਿਰੋਧ 'ਚ 2 ਅਪ੍ਰੈਲ ਦੇ ਦਿੱਤੇ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਦਲਿਤ ਹੱਕਾਂ ਦੀ ਰਾਖੀ ਲਈ ਅਤੇ ਫੈਸਲੇ ਨੂੰ ਵਾਪਸ ਕਰਵਾਉਣ ਲਈ ਸਭ ਨੂੰ ਇਕੱਠੇ ਹੋਣਾ ਪਵੇਗਾ। ਇਸ ਮੌਕੇ ਸੁਰਿੰਦਰ ਜਾਜਾ, ਮੰਨਾ ਜੌੜਾ, ਸੁਰਜੀਤ ਲਾਲ ਪਾਲ, ਦਿਲਬਾਗ ਦੇਵਾਂਤਕ, ਰਾਜੂ ਖੱਖ, ਜਗਤਾਰ ਸਿੰਘ ਦਾਰਾ, ਦੀਪਕ ਖੋਸਲਾ, ਲਾਡੀ ਲੰਕੇਸ਼, ਕਰਨ ਵਿਜੈ ਮੱਟੂ, ਅਵਤਾਰ, ਵਿੱਕੀ ਕੁਰਾਲਾ,  ਬੰਟੀ ਸੱਭਰਵਾਲ, ਓਮ ਪ੍ਰਕਾਸ਼ ਭੱਟੀ, ਕੇ. ਕੇ ਦਾਨਵ, ਹੀਰਾ ਲਾਲ ਭੱਟੀ ਆਦਿ ਮੌਜੂਦ ਸਨ।


Related News