ਪੌਪ ਗਾਇਕ ਦਲੇਰ ਮਹਿੰਦੀ ਅਦਾਲਤ ’ਚ ਪੇਸ਼
Saturday, Jul 28, 2018 - 12:55 AM (IST)
ਪਟਿਆਲਾ(ਬਲਜਿੰਦਰ)-ਕਬੂਤਰਬਾਜ਼ੀ ਮਾਮਲੇ ਵਿਚ ਹੋਈ 2 ਸਾਲ ਦੀ ਸਜ਼ਾ ਖਿਲਾਫ ਕੀਤੀ ਗਈ ਅਪੀਲ ਦੀ ਸੁਣਵਾਈ ਲਈ ਅੱਜ ਪੌਪ ਗਾਇਕ ਦਲੇਰ ਮਹਿੰਦੀ ਅਦਾਲਤ ’ਚ ਪੇਸ਼ ਹੋਏ। ਦਲੇਰ ਮਹਿੰਦੀ ਵੱਲੋਂ ਵਕੀਲ ਐਡਵੋਕੇਟ ਬਰਜਿੰਦਰ ਸਿੰਘ ਸੋਢੀ ਪੇਸ਼ ਹੋਏ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 4 ਸਤੰਬਰ ਬਹਿਸ ਲਈ ਰੱਖੀ ਹੈ। ਦਲੇਰ ਮਹਿੰਦੀ ਨੂੰ ਮਾਰਚ ਮਹੀਨੇ ਵਿਚ ਅਦਾਲਤ ਨੇ 2 ਸਾਲ ਦੀ ਸਜ਼ਾ ਸੁਣਾਈ ਸੀ। ਉਸ ਦੇ ਖਿਲਾਫ ਦਲੇਰ ਮਹਿੰਦੀ ਵੱਲੋਂ ਉੱਪਰਲੀ ਅਦਾਲਤ ਵਿਚ ਅਪੀਲ ਦਾਇਰ ਕੀਤੀ ਗਈ ਸੀ। ਉਸੇ ਅਪੀਲ ਦੀ ਅੱਜ ਸੁਣਵਾਈ ਸੀ।
