ਡੇਲੀਵੇਜ ਕਰਮਚਾਰੀਆਂ ਨੇ ਲਾਇਆ ਧਰਨਾ
Thursday, Jun 28, 2018 - 12:30 AM (IST)
ਨੰਗਲ, (ਗੁਰਭਾਗ)- ਬੀ.ਬੀ.ਐੱਮ.ਬੀ. ਡੇਲੀਵੇਜ ਕਰਮਚਾਰੀਆਂ ਵੱਲੋਂ ਆਪਣਾ ਰੋਸ ਪ੍ਰਗਟ ਕਰਦੇ ਹੋਏ ਅੱਜ ਬੀ.ਬੀ.ਐੱਮ.ਬੀ. ਚੀਫ਼ ਦਫ਼ਤਰ ਮੂਹਰੇ ਧਰਨਾ ਦਿੱਤਾ ਗਿਆ।
ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਰਾਮ ਚੰਦ ਨੇ ਕਿਹਾ ਕਿ ਵਿਭਾਗ ਵੱਲੋਂ ਕਰਮਚਾਰੀਆਂ ਨੂੰ ਲਗਾਤਾਰ ਕੰਮ ’ਤੇ ਨਹੀਂ ਰੱਖਿਆ ਜਾ ਰਿਹਾ। 2 ਜੁਲਾਈ 2018 ਨੂੰ ਵਿਭਾਗ ਵੱਲੋਂ ਜੋ ਡੇਲੀਵੇਜ ਕਾਮੇ ਰੱਖੇ ਜਾਣੇ ਹਨ ਉਨ੍ਹਾਂ ਵਿਚ ਪਹਿਲ ਦੇ ਅਾਧਾਰ ’ਤੇ ਉਨ੍ਹਾਂ ਡੇਲੀਵੇਜ ਕਾਮਿਆਂ ਨੂੰ ਰੱਖਿਆ ਜਾਵੇ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਬੀ.ਬੀ.ਐੱਮ.ਬੀ. ਵਿਚ ਕੰਮ ਕਰਦੇ ਹੋਏ ਗੁਜ਼ਾਰ ਦਿੱਤੀ। ਇਸ ਮੌਕੇ ਧੀਰਜ, ਸੁਦੇਸ਼ ਕੁਮਾਰ, ਰਾਮ ਲਾਲ ਆਦਿ ਹਾਜ਼ਰ ਸਨ।
