ਡੀ.ਜੇ. ਵਿਵਾਦ: ਕਾਂਗਰਸੀ ਵਿਧਾਇਕ ’ਤੇ ਹਮਲਾ ਕਰਨ ਵਾਲੇ 4 ਲੋਕਾਂ ’ਤੇ ਐੱਫ.ਆਈ.ਆਰ. ਦਰਜ

Wednesday, Dec 04, 2019 - 10:13 AM (IST)

ਡੀ.ਜੇ. ਵਿਵਾਦ: ਕਾਂਗਰਸੀ ਵਿਧਾਇਕ ’ਤੇ ਹਮਲਾ ਕਰਨ ਵਾਲੇ 4 ਲੋਕਾਂ ’ਤੇ ਐੱਫ.ਆਈ.ਆਰ. ਦਰਜ

ਮੋਗਾ (ਗੋਪੀ ਰਾਊਕੇ)—ਪਿੰਡ ਮਸਤੇਵਾਲਾ 'ਚ ਸ਼ਨੀਵਾਰ ਰਾਤ ਵਿਆਹ ਸਮਾਗਮ 'ਚ ਡੀ.ਜੇ. 'ਤੇ ਗੋਲੀ ਲੱਗਣ ਕਾਰਨ ਮਾਰੇ ਗਏ ਨੌਜਵਾਨ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਪਹੁੰਚੇ ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ 'ਤੇ ਪ੍ਰਦਰਸ਼ਨਕਾਰੀਆਂ ਵਲੋਂ ਹਮਲਾ ਕਰ ਦਿੱਤਾ ਗਿਆ ਸੀ। ਇਸ ਹਮਲੇ ਦੇ ਮਾਮਲੇ 'ਚ ਥਾਣਾ ਸਿਟੀ ਮੋਗਾ ਦੀ ਪੁਲਸ ਨੇ ਵੱਖ-ਵੱਖ ਜਥੇਬੰਦੀਆਂ ਦੇ 4 ਆਗੂਆਂ ਕਰਮਜੀਤ ਸਿੰਘ ਕੋਟਕਪੁਰਾ, ਮੰਗਾ ਸਿੰਘ ਪਿੰਡ ਬੇਰੁਕੇ, ਦਰਸ਼ਨ ਸਿੰਘ ਤੂੜ ਅਤੇ ਤਾਰਾ ਸਿੰਘ ਮੋਗਾ ਸਮੇਤ ਕਈ ਅਣਪਛਾਤੇ ਵਿਅਕਤੀਆਂ ਵਿਰੁੱਧ ਇਰਾਦਾ ਕਤਲ ਸਮੇਤ ਕਈ ਹੋਰ ਧਰਾਵਾਂ ਦਾ ਮਾਮਲਾ ਦਰਜ ਕੀਤਾ ਹੈ।

PunjabKesari

ਦੂਜੇ ਪਾਸੇ ਪਤਾ ਲੱਗਾ ਹੈ ਕਿ ਇਹ ਮਾਮਲਾ ਦਰਜ ਹੋਣ ਮਗਰੋਂ ਜਥੇਬੰਦੀਆਂ ਨੇ ਮੁੜ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਭਾਵੇਂ ਹਾਲੇ ਤੱਕ ਕਿਸੇ ਵੀ ਜਥੇਬੰਦੀ ਆਗੂ ਨੇ ਕਿਸੇ ਵੀ ਤਰ੍ਹਾਂ ਦੇ ਸੰਘਰਸ਼ ਦੀ ਪੁਸ਼ਟੀ ਤਾਂ ਨਹੀਂ ਕੀਤੀ ਪਰ ਮਾਮਲਾ ਦਰਜ ਹੋਣ ਮਗਗੋਂ ਜਥੇਬੰਦੀਆਂ ਅਤੇ ਆਗੂਆਂ 'ਚ ਰੋਸ ਜ਼ਰੂਰ ਹੈ।ਜ਼ਿਕਰਯੋਗ ਹੈ ਕਿ ਡੀ.ਜੇ. ਪ੍ਰੋਗਰਾਮ ਦੌਰਾਨ ਕਤਲ ਹੋਏ 19 ਸਾਲਾ ਨੌਜਵਾਨ ਦੀ ਮੌਤ ਮਗਰੋਂ ਸਿਵਲ ਹਸਪਤਾਲ ਮੋਗਾ ਵਿਖੇ ਪਰਿਵਾਰਕ ਮੈਂਬਰਾਂ ਸਮੇਤ ਵਿਅਕਤੀਆਂ ਵਲੋਂ ਲਗਾਏ ਗਏ ਧਰਨੇ ਦੌਰਾਨ ਅਫਸੋਸ ਪ੍ਰਗਟ ਕਰਨ ਆਏ ਹਲਕਾ ਧਰਮਕੋਟ ਦੇ ਵਿਧਾਇਕ ਸੁਖਬੀਰ ਸਿੰਘ ਕਾਕਾ ਲੋਹਗੜ੍ਹ ਨੇ ਆਖਿਆ ਕਿ ਅਜਿਹੇ ਹਾਦਸੇ ਹੁੰਦੇ ਹੀ ਰਹਿੰਦੇ ਹਨ, ਹੁਣ ਤੁਸੀਂ ਚੁੱਪ-ਚਾਪ ਧਰਨਾ ਸਮਾਪਤ ਕਰ ਦਿਓ। ਇਹ ਗੱਲ ਸੁਣ ਕੇ ਧਰਨਾਕਾਰੀ ਭੜਕ ਗਏ ਅਤੇ ਉਨ੍ਹਾਂ ਨੇ ਵਿਧਾਇਕ ਦੀ ਗੱਡੀ ਦੀ ਤੋੜ-ਭੰਨ ਕਰਨੀ ਸ਼ੁਰੂ ਕਰ ਦਿੱਤੀ ਸੀ।


author

Shyna

Content Editor

Related News