ਡੀ.ਜੀ.ਪੀ. ਨੂੰ ਫੋਨ ''ਤੇ ਮਿਲੀ ਧਮਕੀ, 72 ਘੰਟੇ ਅੰਦਰ ਰਾਮ ਰਹੀਮ ਨੂੰ ਛੁਡਾ ਲਵਾਂਗੇ

10/11/2017 8:03:45 AM

ਪੰਚਕੂਲਾ — ਸਾਧਵੀਆਂ ਨਾਲ ਬਲਾਤਕਾਰ ਮਾਮਲੇ 'ਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਜੇਲ 'ਚੋਂ ਛਡਾਉਣ ਲਈ ਹਰਿਆਣਾ ਦੇ ਡੀ.ਜੀ.ਪੀ. ਬੀ.ਐੱਸ. ਸੰਧੂ ਨੂੰ ਫੋਨ 'ਤੇ ਧਮਕੀ ਮਿਲਣ ਦੀ ਚਰਚਾ ਸਾਰਾ ਦਿਨ ਹੁੰਦੀ ਰਹੀ। ਸੂਤਰਾਂ ਮੁਤਾਬਕ ਹਰਿਆਣਾ ਪੁਲਸ ਦੇ ਡੀ.ਜੀ.ਪੀ. ਨੂੰ ਯੂ.ਕੇ. ਤੋਂ ਕਿਸੇ ਨੇ ਫੋਨ ਕਰਕੇ 72 ਘੰਟੇ ਅੰਦਰ ਰਾਮ ਰਹੀਮ ਨੂੰ ਛੁਡਾ ਕੇ ਲੈ ਜਾਣ ਦਾ ਚੈਂਲੇਜ ਦਿੱਤਾ ਹੈ। ਹਰਿਆਣਾ ਸਾਈਬਰ ਕ੍ਰਾਈਮ ਪੁਲਸ ਨੇ ਸੋਮਵਾਰ ਦੁਪਹਿਰ ਤੱਕ ਫੋਨ ਦੀ ਲੋਕੇਸ਼ਨ ਦਾ ਪਤਾ ਲਗਾ ਲਿਆ, ਜਿਸ ਦੇ ਅਧਾਰ 'ਤੇ ਪਤਾ ਲੱਗਾ ਹੈ ਕਿ ਇਹ ਫੋਨ ਯੂ.ਕੇ. ਤੋਂ ਕੀਤਾ ਗਿਆ ਹੈ। ਜਿਸ ਨੰਬਰ ਤੋਂ ਇਹ ਫੋਨ ਕੀਤਾ ਗਿਆ, ਹੁਣ ਇਹ ਫੋਨ ਬੰਦ ਆ ਰਿਹਾ ਹੈ। ਇਸ ਧਮਕੀ ਵਾਲੇ ਫੋਨ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਹੈ।
ਡੀ.ਜੀ.ਪੀ. ਸੰਧੂ ਦਾ ਫੋਨ ਕਾਲ ਤੋਂ ਇਨਕਾਰ
ਹਾਲਾਂਕਿ, ਡੀ.ਜੀ.ਪੀ. ਸੰਧੂ ਨੇ ਇਸ ਤਰ੍ਹਾਂ ਦੇ ਕਿਸੇ ਵੀ ਫੋਨ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਧਮਕੀ ਵਾਲਾ ਫੋਨ ਆਉਣ ਦੀ ਚਰਚਾ ਗਲਤ ਹੈ। ਇੰਨੀ ਹਿੰਮਤ ਕਿਸੇ 'ਚ ਨਹੀਂ ਹੈ ਕਿ ਰਾਮ ਰਹੀਮ ਨੂੰ ਕੋਈ ਸੁਨਾਰੀਆ ਜੇਲ 'ਚੋਂ ਭਜਾ ਕੇ ਲੈ ਜਾਏ। ਹਾਲਾਂਕਿ ਖੁਫੀਆ ਏਜੰਸੀਆਂ ਨੇ ਡੇਰਾ ਮੁਖੀ ਰਾਮ ਰਹੀਮ ਨੂੰ ਸੁਨਾਰੀਆ ਜੇਲ ਤੋਂ ਸ਼ਿਫਟ ਕਰਨ ਦੀ ਸਲਾਹ ਦਿੱਤੀ ਹੈ, ਫਿਲਹਾਲ ਰਾਮ ਰਹੀਮ ਨੂੰ ਉਥੇ ਹੀ ਰੱਖਿਆ ਹੋਇਆ ਹੈ। ਪੁਲਸ ਇਸ ਮਾਮਲੇ ਲਈ ਜਲਦੀ 'ਚ ਕੋਈ ਕਦਮ ਨਹੀਂ ਚੁੱਕਣਾ ਚਾਹੁੰਦੀ।
ਧਮਕੀ ਭਰੇ ਫੋਨ ਦੀ ਚਰਚਾ ਦੇ ਕਾਰਨ ਰੋਹਤਕ 'ਚ ਭਿਵਾਨੀ ਰੋਡ ਤੋਂ ਲੈ ਕੇ ਸੁਨਾਰੀਆ ਜੇਲ ਤੱਕ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਰਸਤੇ 'ਚ ਲੱਗੇ ਨਾਕਿਆਂ ਦਾ ਨਿਰੀਖਣ ਕਰਨ ਦੇ ਲਈ ਕਈ ਡੀ.ਐੱਸ.ਪੀ. ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਨੂੰ ਵੱਖ-ਵੱਖ ਸ਼ਿਫਟਾਂ 'ਚ ਡਿਊਟੀਆਂ ਦਿੱਤੀਆਂ ਗਈਆਂ ਹਨ। ਜਵਾਨਾਂ ਨੂੰ ਚੌਕੰਣਾ ਕਰ ਦਿੱਤਾ ਗਿਆ ਹੈ। ਪੁਲਸ ਦੇ ਸੁਪਰਡੰਟ ਪੰਕਜ ਨੈਨ ਦੇ ਦੱਸਿਆ ਹੈ ਕਿ ਰਾਮ ਰਹੀਮ ਦੀ ਸੁਰੱਖਿਆ 'ਤੇ ਪੈਰਾ ਮਿਲਟਰੀ ਫੋਰਸ ਅਤੇ ਹਰਿਆਣਾ ਪੁਲਸ ਦੇ ਕਮਾਂਡੋ ਦੀਆਂ ਤਿੰਨ ਕੰਪਨੀਆਂ ਲਗਾਈਆਂ ਗਈਆਂ ਹਨ। ਸੁਨਾਰੀਆ ਦੇ ਕੋਲ ਲੱਗੇ ਪੁਲਸ ਨਾਕਿਆਂ ਤੋਂ ਲੰਗਣ ਵਾਲੇ ਲੋਕਾਂ ਦੀ ਜਾਣਕਾਰੀ ਲਈ ਜਾ ਰਹੀ ਹੈ। ਉਸ ਰਸਤੇ 'ਚੋਂ ਲੰਗਣ ਦੀ ਇਜਾਜ਼ਤ ਸਿਰਫ ਸੰਬੰਧਿਤ ਲੋਕਾਂ ਨੂੰ ਹੀ ਹੈ, ਸ਼ੱਕ ਦੇ ਘੇਰੇ 'ਚ ਆਉਣ ਵਾਲਿਆਂ ਨੂੰ ਪੁੱਛਗਿੱਛ ਤੋਂ ਬਾਅਦ ਹੀ ਅੱਗੇ ਜਾਣ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਪਛਾਣ-ਪੱਤਰ, ਮੋਬਾਈਲ ਨੰਬਰ ਰਜਿਸਟਰ 'ਚ ਦਰਜ ਕਰਨ ਤੋਂ ਬਾਅਦ ਹੀ ਅੱਗੇ ਜਾਣ ਦਿੱਤਾ ਜਾ ਰਿਹਾ ਹੈ।


Related News