ਡੀ. ਸੀ. ਐੱਮ. ਵਰਕਰਾਂ ਪ੍ਰਗਟਾਇਆ ਰੋਸ

Friday, Nov 10, 2017 - 02:59 AM (IST)

ਡੀ. ਸੀ. ਐੱਮ. ਵਰਕਰਾਂ ਪ੍ਰਗਟਾਇਆ ਰੋਸ

ਰੂਪਨਗਰ, (ਵਿਜੇ)- ਡੀ. ਸੀ. ਐੱਮ. ਵਰਕਰਾਂ ਨੇ ਆਸਰੋਂ 'ਚ ਜਨਰਲ ਬਾਡੀ ਦੀ ਮੀਟਿੰਗ ਕੀਤੀ ਤੇ ਇਸ ਦੀ ਪ੍ਰਧਾਨਗੀ ਪ੍ਰਧਾਨ ਰਵਿੰਦਰ ਰਾਣਾ ਨੇ ਕੀਤੀ।
ਇਸ ਮੌਕੇ ਰਾਜ ਬਹਾਦਰ, ਬਲਜੀਤ ਸਿੰਘ, ਰਿਸ਼ੂ ਕੁਮਾਰ, ਸੁਖਵੀਰ ਸਿੰਘ, ਰਾਜੇਸ਼ ਚੋਪੜਾ, ਮਨਜੀਤ ਚੀਮਾ, ਗੁਰਚਰਨ ਸਿੰਘ ਆਦਿ ਨੇ ਕਿਹਾ ਕਿ ਡੀ. ਸੀ. ਐੱਮ. ਮੈਨੇਜਮੈਂਟ ਲਗਾਤਾਰ ਕਿਰਤ ਕਾਨੂੰਨਾਂ ਦੀ ਉਲੰਘਣਾ ਕਰ ਰਹੀ ਹੈ। ਨਵਾਂਸ਼ਹਿਰ ਜ਼ਿਲਾ ਪ੍ਰਸ਼ਾਸਨ ਤੇ ਕੰਪਨੀ ਦਫਤਰ ਦੇ ਸਾਹਮਣੇ ਵਰਕਰ ਕਈ ਵਾਰ ਰੋਸ ਪ੍ਰਦਰਸ਼ਨ ਕਰ ਚੁੱਕੇ ਹਨ ਪਰ ਹਾਲੇ ਤੱਕ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਗਿਆ। ਇਸ ਤੋਂ ਇਲਾਵਾ ਫੈਸਟੀਵਲ ਬੋਨਸ ਨਾ ਦੇਣ ਕਾਰਨ ਮੁਲਾਜ਼ਮਾਂ 'ਚ ਰੋਸ ਹੈ, ਜਦਕਿ ਕੰਪਨੀ ਦੇ ਅਧਿਕਾਰੀ 50 ਹਜ਼ਾਰ ਰੁਪਏ ਤੋਂ 2 ਲੱਖ ਰੁਪਏ ਤੱਕ ਤਨਖਾਹਾਂ ਲੈ ਰਹੇ ਹਨ।
ਇਸੇ ਤਰ੍ਹਾਂ ਕਿਰਤ ਕਾਨੂੰਨਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੰਪਨੀ 'ਚ ਪ੍ਰੋਡਕਸ਼ਨ ਪੰਜ ਹਜ਼ਾਰ ਟਨ ਪ੍ਰਤੀ ਮਹੀਨਾ ਹੋ ਰਹੀ ਹੈ ਪਰ ਅਲਾਊਂਸ ਪੁਰਾਣੀ ਦਰ ਦੇ ਹਿਸਾਬ ਨਾਲ ਦਿੱਤਾ ਜਾ ਰਿਹਾ ਹੈ। ਇਥੇ ਬੀ.ਟੀ.ਸੀ. ਟ੍ਰੇਨਿੰਗ ਸਿੱਖਿਆਰਥੀਆਂ ਤੋਂ ਪ੍ਰੋਡਕਸ਼ਨ ਦਾ ਕੰਮ ਲਿਆ ਜਾ ਰਿਹਾ ਹੈ, ਜਦਕਿ ਨਿਯਮਾਂ ਅਨੁਸਾਰ ਵਰਕਰਾਂ ਨੂੰ ਟਰੇਡ ਨਹੀਂ ਦਿੱਤੇ ਜਾ ਰਹੇ। ਉਨ੍ਹਾਂ ਕਿਹਾ ਕਿ ਜੇਕਰ ਮੈਨੇਜਮੈਂਟ ਨੇ ਉਨ੍ਹਾਂ ਦੀਆਂ ਮੰਗਾਂ ਦਾ ਜਲਦ ਹੱਲ ਨਾ ਕੀਤਾ ਤਾਂ ਵਰਕਰ ਸੰਘਰਸ਼ ਤੇਜ਼ ਕਰਨਗੇ।


Related News