ਡੀ. ਟੀ. ਓ. ਦਫਤਰ ਦੀ ਖਿੜਕੀ ਨੰ. 11 ਦੁਬਾਰਾ ਖੁੱਲ੍ਹੀ

Wednesday, Dec 27, 2017 - 07:07 AM (IST)

ਡੀ. ਟੀ. ਓ. ਦਫਤਰ ਦੀ ਖਿੜਕੀ ਨੰ. 11 ਦੁਬਾਰਾ ਖੁੱਲ੍ਹੀ

ਜਲੰਧਰ, (ਅਮਿਤ)– ਸਾਬਕਾ ਡੀ. ਟੀ. ਓ. ਦਫਤਰ ਦੀ ਬਹੁ-ਚਰਿਚਤ ਖਿੜਕੀ ਨੰ. 11 ਜਿਥੇ ਹਰ ਤਰ੍ਹਾਂ ਦੀਆਂ ਸਰਕਾਰੀ ਫੀਸਾਂ ਕੱਟੀਆਂ ਜਾਂਦੀਆਂ ਸਨ, ਉਹ ਕਾਊਂਟਰ ਮੰਗਲਵਾਰ ਨੂੰ ਇਕ ਵਾਰ ਫਿਰ ਤੋਂ ਚਾਲੂ ਹੋ ਗਿਆ। ਹੁਣ ਤੋਂ ਇਸ ਖਿੜਕੀ 'ਤੇ ਚਲਾਨਾਂ ਨਾਲ ਸਬੰਧਤ ਸਾਰਾ ਕੰਮਕਾਜ ਹੋਵੇਗਾ। ਇਹ ਜਾਣਕਾਰੀ ਦਿੰਦਿਆਂ ਸੈਕਟਰੀ ਆਰ. ਟੀ. ਏ. ਦਰਬਾਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਦਫਤਰ ਵਿਚ ਜਗ੍ਹਾ ਦੀ ਕਾਫੀ ਦਿੱਕਤ ਸੀ ਅਤੇ ਚਲਾਨ ਭੁਗਤਣ ਲਈ ਆਉਣ ਵਾਲੇ ਵਿਅਕਤੀਆਂ ਨੂੰ ਸਹੀ ਢੰਗ ਨਾਲ ਡੀਲ ਕਰਨਾ ਮੁਸ਼ਕਿਲ ਹੋ ਰਿਹਾ ਸੀ। ਇਸ ਵਿਚ ਖਾਲੀ ਪਈ ਖਿੜਕੀ ਨੰ. 11 ਦੀ ਵਰਤੋਂ ਕਰ ਕੇ ਜਨਤਾ ਨੂੰ ਸਹੂਲਤ ਪ੍ਰਦਾਨ ਕਰਨ ਦਾ ਫੈਸਲਾ ਲਿਆ ਗਿਆ ਹੈ। 
ਚਲਾਨ ਦੇ ਪੈਸੇ ਤੇ ਦਸਤਾਵੇਜ਼ ਡਲਿਵਰ ਕਰਨ 'ਚ ਹੋਵੇਗੀ ਆਸਾਨੀ
ਖਿੜਕੀ ਨੰ. 11 'ਤੇ 2 ਕਾਊਂਟਰ ਬਣੇ ਹੋਏ ਹਨ। ਇਕ ਕਾਊਂਟਰ 'ਤੇ ਚਲਾਨਾਂ ਦੇ ਪੈਸੇ ਲੈ ਕੇ ਦੂਸਰੇ ਕਾਊਂਟਰ ਤੋਂ ਜਨਤਾ ਨੂੰ ਉਨ੍ਹਾਂ ਦੇ ਦਸਤਾਵੇਜ਼ ਡਲਿਵਰ ਕਰਨ ਵਿਚ ਕਾਫੀ ਆਸਾਨੀ ਹੋਵੇਗੀ। ਇਸ ਨਾਲ ਜਨਤਾ ਨੂੰ ਵੀ ਕਾਫੀ ਫਾਇਦਾ ਹੋਵੇਗਾ ਕਿਉਂਕਿ ਸਮੇਂ ਦੀ ਵੀ ਬੱਚਤ ਹੋਵੇਗੀ। ਉਕਤ ਕਾਊਂਟਰ ਸਵੇਰੇ 9.30 ਤੋਂ 1.30 ਵਜੇ ਤੱਕ ਕੰਮ ਕਰੇਗਾ।


Related News