ਜਲੰਧਰ ''ਚ DCP ਡੋਗਰਾ ਦੀ ਸਖ਼ਤੀ, ਸ਼ਹਿਰ ’ਚ ਲਾਅ ਐਂਡ ਆਰਡਰ ਦੀ ਸਥਿਤੀ ਭੰਗ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ

07/14/2022 4:57:36 PM

ਜਲੰਧਰ (ਵਰੁਣ)– ਤੇਜ਼ ਤਰਾਰ ਪੀ. ਪੀ. ਐੱਸ. ਅਧਿਕਾਰੀ ਨਰੇਸ਼ ਡੋਗਰਾ ਦੀ ਸ਼ਹਿਰ ਵਿਚ ਵਾਪਸੀ ਤੋਂ ਬਾਅਦ ਅਪਰਾਧਿਕ ਅਕਸ ਵਾਲੇ ਲੋਕ ਡਰੇ ਹੋਏ ਹਨ। ਡੀ. ਸੀ. ਪੀ. ਨਰੇਸ਼ ਡੋਗਰਾ ਪਹਿਲਾਂ ਵੀ ਸ਼ਹਿਰ ਵਿਚ ਵੱਖ-ਵੱਖ ਅਹੁਦਿਆਂ ’ਤੇ ਰਹਿ ਕੇ ਸੇਵਾਵਾਂ ਦੇ ਚੁੱਕੇ ਹਨ ਅਤੇ ਕਈ ਅਪਰਾਧਿਕ ਮਾਮਲੇ ਟਰੇਸ ਕਰਨ ਵਿਚ ਸਫ਼ਲ ਵੀ ਰਹੇ ਹਨ। ਗੁੰਡਾਗਰਦੀ ਤੋਂ ਲੈ ਕੇ ਨਸ਼ਾ ਸਮੱਗਲਰ ਅਤੇ ਸ਼ਹਿਰ ਦੀ ਅਮਨ-ਸ਼ਾਂਤੀ ਨੂੰ ਕਿਸੇ ਨਾ ਕਿਸੇ ਭੰਗ ਕਰਨ ਵਾਲੇ ਅਪਰਾਧੀਆਂ ਨੂੰ ਜੇਲ ਦਾ ਰਸਤਾ ਵਿਖਾ ਚੁੱਕੇ ਨਰੇਸ਼ ਡੋਗਰਾ ਨੇ ਦੋ-ਟੁੱਕ ਸ਼ਬਦਾਂ ਵਿਚ ਕਿਹਾ ਕਿ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਭੰਗ ਕਰਨ ਵਾਲਿਆਂ ਖ਼ਿਲਾਫ਼ ਸਪੈਸ਼ਲ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਸ਼ਹਿਰ ਵਿਚ ਅਮਨ-ਸ਼ਾਂਤੀ ਬਣੀ ਰਹੇ।

ਇਹ ਵੀ ਪੜ੍ਹੋ: ਗੋਰਾਇਆ 'ਚ ਵੱਡੀ ਵਾਰਦਾਤ, ਫੁੱਟਬਾਲ ਖਿਡਾਰੀ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

ਉਨ੍ਹਾਂ ਦੀ ਜਲੰਧਰ ਕਮਿਸ਼ਨਰੇਟ ਪੁਲਸ ਵਿਚ ਡੀ. ਸੀ. ਪੀ. ਆਪਰੇਸ਼ਨ ਅਤੇ ਸਕਿਓਰਿਟੀ ਵਜੋਂ ਵਾਪਸੀ ਹੋਈ ਸੀ। ਉਹ ਏ. ਸੀ. ਪੀ. ਅਤੇ ਏ. ਡੀ. ਸੀ. ਪੀ. ਰੈਂਕ ’ਤੇ ਵੀ ਜਲੰਧਰ ’ਚ ਸੇਵਾਵਾਂ ਦੇ ਚੁੱਕੇ ਹਨ। ਡੀ. ਸੀ. ਪੀ. ਡੋਗਰਾ ਸ਼ਹਿਰ ਦੀ ਨਬਜ਼ ਨੂੰ ਭਲੀਭਾਂਤ ਜਾਣਨ ਵਾਲੇ ਅਧਿਕਾਰੀਆਂ ਵਿਚੋਂ ਇਕ ਹਨ। ਉਨ੍ਹਾਂ ਕਿਹਾ ਕਿ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਦੀ ਅਗਵਾਈ ਵਿਚ ਹੋਰ ਉੱਚ ਅਧਿਕਾਰੀਆਂ ਦੇ ਨਾਲ ਮਿਲ ਕੇ ਸ਼ਹਿਰ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾਵੇਗਾ। ਫੀਲਡ ਵਿਚ ਉਤਰ ਕੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ। ਇਸ ਤੋਂ ਇਲਾਵਾ ਸਮੇਂ-ਸਮੇਂ ’ਤੇ ਅਚਾਨਕ ਚੈਕਿੰਗ ਕੀਤੀ ਜਾਵੇਗੀ। ਦੱਸ ਦੇਈਏ ਕਿ ਜਲੰਧਰ ਵਿਚ ਤਾਇਨਾਤੀ ਸਮੇਂ ਡੀ. ਸੀ. ਪੀ. ਨਰੇਸ਼ ਡੋਗਰਾ ਨੇ ਅਹਿਮ ਕੇਸ ਸੁਲਝਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ। ਉਹ ਲੰਮੇ ਸਮੇਂ ਤੱਕ ਸ਼ਹਿਰ ਵਿਚ ਰਹਿ ਕੇ ਅਣਸੁਲਝੇ ਕੇਸ ਵੀ ਟਰੇਸ ਕਰ ਚੁੱਕੇ ਹਨ।

ਇਹ ਵੀ ਪੜ੍ਹੋ: ਵਿਆਹ ਤੋਂ ਪਰਤ ਰਿਹਾ ਫੌਜੀ ਸ਼ੱਕੀ ਹਾਲਾਤ 'ਚ ਲਾਪਤਾ, ਨਹਿਰ ਕਿਨਾਰਿਓਂ ਮਿਲਿਆ ਮੋਟਰਸਾਈਕਲ

ਈਮਾਨਦਾਰ ਅਕਸ ਰੱਖਣ ਵਾਲੇ ਏ. ਡੀ. ਸੀ. ਪੀ. ਪਰਮਿੰਦਰ ਸਿੰਘ ਜਲਦ ਸੰਭਾਲ ਸਕਦੇ ਹਨ ਚਾਰਜ
ਸ਼ਹਿਰ ਵਿਚ ਬਤੌਰ ਏ. ਸੀ. ਪੀ. ਹੈੱਡਕੁਆਰਟਰ ਰਹਿ ਚੁੱਕੇ ਪੀ. ਪੀ. ਐੱਸ. ਅਧਿਕਾਰੀ ਪਰਮਿੰਦਰ ਸਿੰਘ ਨੂੰ ਸ਼ਹਿਰ ਵਿਚ ਏ. ਡੀ. ਸੀ. ਪੀ. ਪੀ. ਬੀ. ਆਈ. ਅਤੇ ਟਰੈਫਿਕ ਦੀ ਕਮਾਨ ਸੌਂਪੀ ਗਈ ਹੈ। ਇਸ ਤੋਂ ਪਹਿਲਾਂ ਉਹ ਲੁਧਿਆਣਾ ’ਚ ਤਾਇਨਾਤ ਸਨ। ਸ਼ਹਿਰ ਵਿਚ ਏ. ਡੀ. ਸੀ. ਪੀ. ਟਰੈਫਿਕ ਅਤੇ ਪੀ. ਬੀ. ਆਈ. ਦਾ ਚਾਰਜ ਉਹ ਜਲਦ ਹੀ ਸੰਭਾਲ ਸਕਦੇ ਹਨ, ਹਾਲਾਂਕਿ ਬੁੱਧਵਾਰ ਨੂੰ ਉਨ੍ਹਾਂ ਨੇ ਲੁਧਿਆਣਾ ਤੋਂ ਚਾਰਜ ਛੱਡ ਦਿੱਤਾ ਸੀ। ਏ. ਡੀ. ਸੀ. ਪੀ. ਪਰਮਿੰਦਰ ਸਿੰਘ ਈਮਾਨਦਾਰ ਅਕਸ ਰੱਖਣ ਵਾਲੇ ਅਧਿਕਾਰੀ ਰਹੇ ਹਨ। ਉਨ੍ਹਾਂ ਕਿਹਾ ਕਿ ਜਲੰਧਰ ਕਮਿਸ਼ਨਰੇਟ ਪੁਲਸ ਵਿਚ ਚਾਰਜ ਸੰਭਾਲਣ ਤੋਂ ਬਾਅਦ ਉਹ ਆਪਣੇ ਉੱਚ ਅਧਿਕਾਰੀਆਂ ਦੀ ਅਗਵਾਈ ਵਿਚ ਸ਼ਹਿਰ ਦੀ ਟਰੈਫਿਕ ਵਿਵਸਥਾ ਨੂੰ ਸੁਧਾਰਨ ਦੇ ਹਰ ਸੰਭਵ ਯਤਨ ਕਰਨਗੇ। ਏ. ਡੀ. ਸੀ. ਪੀ. ਟਰੈਫਿਕ ਗਗਨੇਸ਼ ਸ਼ਰਮਾ ਦੀ ਟਰਾਂਸਫਰ ਤੋਂ ਬਾਅਦ ਸ਼ਹਿਰ ਵਿਚ ਉਨ੍ਹਾਂ ਦੀ ਵਾਪਸੀ ਹੋਈ ਹੈ ਅਤੇ ਉਨ੍ਹਾਂ ਨੂੰ ਏ. ਡੀ. ਸੀ. ਪੀ. ਟਰੈਫਿਕ ਅਤੇ ਪੀ. ਬੀ. ਆਈ. ਦਾ ਚਾਰਜ ਸੌਂਪਿਆ ਗਿਆ ਹੈ।

ਇਹ ਵੀ ਪੜ੍ਹੋ: ਮੋਰਿੰਡਾ ਵਿਖੇ ਸੀਵਰੇਜ ਦੇ ਪਾਣੀ 'ਚ ਡੁੱਬਣ ਨਾਲ 2 ਸਾਲਾ ਬੱਚੇ ਦੀ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News