ਰਾਏਪੁਰਾਣੀ ਦੇ ਗੈਸ ਪਲਾਂਟ ''ਚ ਫਟਿਆ ਸਿਲੰਡਰ, ਮਜ਼ਦੂਰ ਦੀ ਮੌਤ
Wednesday, Feb 20, 2019 - 09:31 AM (IST)
ਰਾਏਪੁਰਾਣੀ/ਅਬੋਹਰ (ਸੰਜੇ ਸਿੰਘ) : ਰਾਏਪੁਰਾਣੀ ਦੇ ਪਿੰਡ ਜਾਸਪੁਰ 'ਚ ਬੁੱਧਵਾਰ ਸਵੇਰੇ ਗੈਸ ਪਲਾਂਟ 'ਚ ਸਿਲੰਡਰ ਫਟਣ ਕਾਰਨ ਜ਼ੋਰਦਾਰ ਧਮਾਕਾ ਹੋ ਗਿਆ। ਇਸ ਘਟਨਾ ਦੌਰਾਨ ਇਕ ਮਜ਼ਦੂਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਮਜ਼ਦੂਰ ਦੀ ਪਛਾਣ 22 ਸਾਲਾ ਸੁਭਾਸ਼ ਵਾਸੀ ਅਬੋਹਰ ਦੇ ਤੌਰ 'ਤੇ ਕੀਤੀ ਗਈ ਹੈ। ਫਿਲਹਾਲ ਘਟਨਾ ਵਾਲੀ ਥਾਂ 'ਤੇ ਫਾਇਰ ਬ੍ਰਿਗੇਡ ਅਤੇ ਪੁਲਸ ਪੁੱਜ ਚੁੱਕੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
