ਪੰਚਕੂਲਾ ''ਚ ਗੈਸ ਸਿਲੰਡਰ ਬਲਾਸਟ ਦੀ ਘਟਨਾ : ਇਲਾਜ ਦੌਰਾਨ 2 ਜ਼ਖਮੀਆਂ ਨੇ ਤੋੜਿਆ ਦਮ

Monday, Oct 23, 2017 - 07:33 AM (IST)

ਪੰਚਕੂਲਾ ''ਚ ਗੈਸ ਸਿਲੰਡਰ ਬਲਾਸਟ ਦੀ ਘਟਨਾ : ਇਲਾਜ ਦੌਰਾਨ 2 ਜ਼ਖਮੀਆਂ ਨੇ ਤੋੜਿਆ ਦਮ

ਪੰਚਕੂਲਾ  (ਚੰਦਨ) - ਸੈਕਟਰ-10 ਦੀ ਕੋਠੀ 'ਚ ਗੈਸ ਸਿਲੰਡਰ 'ਚ ਬਲਾਸਟ ਹੋਣ ਦੇ ਬਾਅਦ ਜ਼ਖਮੀ ਹੋਏ ਰਾਮ ਚੰਦਰ ਸ਼ਰਮਾ (70) ਨੇ ਐਤਵਾਰ ਨੂੰ ਚੰਡੀਗੜ੍ਹ ਦੇ ਜੀ. ਐੈੱਮ. ਸੀ. ਐੈੱਚ.-32 'ਚ ਦਮ ਤੋੜ ਦਿੱਤਾ। ਪੁਲਸ ਨੇ ਪੋਸਟਮਾਰਟਮ ਮਗਰੋਂ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। ਉਥੇ ਹੀ ਸੈਕਟਰ-10 ਦੇ ਮਕਾਨ ਨੰਬਰ 702 ਦੇ ਮਾਲਕ ਅਜੀਤ ਚੌਧਰੀ (30) ਨੇ ਵੀ ਐਤਵਾਰ ਸ਼ਾਮੀਂ ਜੀ. ਐੈੱਮ. ਸੀ. ਐੈੱਚ.-32 'ਚ ਦਮ ਤੋੜ ਦਿੱਤਾ। ਇਸ ਹਾਦਸੇ 'ਚ ਇਕ ਔਰਤ ਸਮੇਤ 8 ਵਿਅਕਤੀ ਜ਼ਖਮੀ ਹੋਏ ਸਨ। ਰਾਮ ਚੰਦਰ ਸ਼ਰਮਾ ਸੈਕਟਰ-10 ਦੀ ਕੋਠੀ ਨੰਬਰ 701 'ਚ ਪਰਿਵਾਰ ਦੇ ਨਾਲ ਰਹਿੰਦੇ ਸਨ, ਉਹ ਪੰਜਾਬ ਰਾਜ ਬਿਜਲੀ ਬੋਰਡ ਤੋਂ ਸੀਨੀਅਰ ਐਕਾਊਂਟੈਂਟ ਵਜੋਂ ਰਿਟਾਇਰਡ ਹੋਏ ਸਨ।
ਜਾਣਕਾਰੀ ਮੁਤਾਬਿਕ ਬੁੱਧਵਾਰ ਰਾਤ ਗੁਆਂਢ ਦੀ ਸਿੰਗਲ ਸਟੋਰੀ ਕੋਠੀ ਨੰਬਰ-702 'ਚੋਂ ਧੂੰਆ ਨਿਕਲਦਾ ਵੇਖ ਕੇ ਗੁਆਂਢ 'ਚ ਰੌਲਾ ਪੈ ਗਿਆ। ਇਸਦੇ ਬਾਅਦ ਬਾਕੀ ਗੁਆਂਢੀਆਂ ਦੇ ਨਾਲ ਰਾਮਚੰਦਰ ਸ਼ਰਮਾ ਵੀ ਕੋਠੀ ਦੇ ਬਾਹਰ ਪਹੁੰਚੇ। ਇੰਨੇ 'ਚ ਸਿਲੰਡਰ 'ਚ ਬਲਾਸਟ ਹੋ ਗਿਆ ਤੇ ਹਾਦਸੇ 'ਚ 8 ਵਿਅਕਤੀ ਝੁਲਸ ਗਏ। ਧਮਾਕੇ ਨਾਲ ਕੋਠੀ ਦੀ ਛੱਤ ਵੀ ਡਿਗ ਗਈ। ਸਾਰੇ ਜ਼ਖਮੀਆਂ ਨੂੰ ਜਨਰਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿਥੇ ਡਾਕਟਰਾਂ ਨੇ ਰਾਮ ਚੰਦਰ ਦੀ ਹਾਲਤ ਗੰਭੀਰ ਵੇਖਦੇ ਹੋਏ ਉਸਨੂੰ ਜੀ. ਐੱਮ. ਸੀ. ਐੱਚ.-32 'ਚ ਰੈਫਰ ਕਰ ਦਿੱਤਾ ਸੀ। ਐਤਵਾਰ ਸਵੇਰੇ ਰਾਮ ਚੰਦਰ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਰਾਮ ਚੰਦਰ ਸ਼ਰਮਾ 50 ਫੀਸਦੀ ਝੁਲਸ ਗਏ ਸਨ।


Related News