ਚੰਡੀਗੜ੍ਹ ਦੀ ਤਰਜ਼ ''ਤੇ ਮੋਹਾਲੀ ''ਚ ਵੀ ਬਣਨਗੇ ਸਾਈਕਲ ਟਰੈਕ

Tuesday, Feb 06, 2018 - 03:34 PM (IST)

ਚੰਡੀਗੜ੍ਹ ਦੀ ਤਰਜ਼ ''ਤੇ ਮੋਹਾਲੀ ''ਚ ਵੀ ਬਣਨਗੇ ਸਾਈਕਲ ਟਰੈਕ

ਮੋਹਾਲੀ (ਰਾਣਾ) : ਸ਼ਹਿਰ ਵਿਚ ਕਿਤੇ ਵੀ ਸਾਈਕਲ ਟਰੈਕ ਨਹੀਂ ਹੈ, ਜਿਸ ਦੀ ਵਜ੍ਹਾ ਨਾਲ ਪੈਦਲ ਚੱਲਣ ਵਾਲਿਆਂ ਦੇ ਨਾਲ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ ਪਰ ਹੁਣ ਇਨ੍ਹਾਂ ਤੋਂ ਸਬਕ ਲੈਂਦੇ ਹੋਏ ਮੋਹਾਲੀ ਸ਼ਹਿਰ ਵਿਚ ਵੀ ਚੰਡੀਗੜ੍ਹ ਦੀ ਤਰ੍ਹਾਂ ਸਾਈਕਲ ਟਰੈਕ ਨਜ਼ਰ ਆਉਣਗੇ। ਇਸ ਦੀ ਸ਼ੁਰੂਆਤ ਨਗਰ ਨਿਗਮ ਵੱਲੋਂ ਕਰ ਦਿੱਤੀ ਗਈ ਹੈ । ਸ਼ੁਰੂਆਤ ਵਿਚ ਵਾਈ. ਪੀ. ਐੱਸ. ਚੌਕ ਤੋਂ ਸੋਹਾਣਾ ਗੁਰਦੁਆਰਾ ਤੱਕ ਸੜਕ ਦੇ ਦੋਵੇਂ ਪਾਸੇ ਸਾਈਕਲ ਟਰੈਕ ਬਣਾਉਣ ਦੀ ਦਿਸ਼ਾ ਵਿਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜੇਕਰ ਇਹ ਪ੍ਰਾਜੈਕਟ ਕਾਮਯਾਬ ਰਹਿੰਦਾ ਹੈ ਤਾਂ ਆਉਣ ਵਾਲੇ ਦਿਨਾਂ ਵਿਚ ਇਸ ਨੂੰ ਸ਼ਹਿਰ ਦੇ ਹੋਰ ਹਿੱਸਿਆਂ ਵਿਚ ਵੀ ਲਾਗੂ ਕਰ ਦਿੱਤਾ ਜਾਵੇਗਾ । ਮੋਹਾਲੀ ਤੋਂ ਇਲਾਵਾ ਖਰੜ ਦੇ ਵਿਧਾਇਕ ਕੰਵਰ ਸੰਧੂ ਵੀ ਸਾਈਕਲ ਟਰੈਕ ਦੇ ਪੱਖ ਵਿਚ ਹਨ। ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਇਹ ਗੱਲ ਖੁਦ ਸੋਸ਼ਲ ਮੀਡੀਆ 'ਤੇ ਵੀਡੀਓ ਅਪਲੋਡ ਕਰਕੇ ਸ਼ੇਅਰ ਕੀਤੀ ਸੀ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਮੋਹਾਲੀ ਵਿਚ ਸਾਈਕਲ ਟਰੈਕ ਬਣਨਾ ਚਾਹੀਦਾ ਹੈ । ਇਸ ਨਾਲ ਜਿਥੇ ਲੋਕਾਂ ਨੂੰ ਫਾਇਦਾ ਮਿਲੇਗਾ, ਉਥੇ ਹੀ ਵਾਤਾਵਰਣ ਨੂੰ ਬਚਾਉਣ ਵਿਚ ਸਹਿਯੋਗ ਮਿਲੇਗਾ ।
ਆ ਸਕਦੀ ਹੈ ਕਾਫੀ ਦਿੱਕਤ
ਮੋਹਾਲੀ ਸ਼ਹਿਰ ਨੂੰ ਵੱਸੇ ਹੋਏ 42 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ । ਉਸ ਦੌਰਾਨ ਕਿਸੇ ਨੇ ਵੀ ਸਾਈਕਲ ਟਰੈਕ ਬਣਾਉਣ ਦਾ ਪ੍ਰੋਪਜ਼ਲ ਨਹੀਂ ਰੱਖਿਆ, ਜਿਸ ਕਾਰਨ ਹੁਣ ਤਾਂ ਪੂਰਾ ਸ਼ਹਿਰ ਵਸ ਚੁੱਕਿਆ ਹੈ। ਸੜਕ ਦੇ ਦੋਵੇਂ ਪਾਸੇ ਸਰਕਾਰ ਵੱਲੋਂ ਉਪਲਬਧ ਕਰਵਾਈਆਂ ਜਾਣ ਵਾਲੀਆਂ ਕਈ ਸਰਵਿਸਾਂ ਲੰਘ ਰਹੀਆਂ ਹਨ, ਜਿਨ੍ਹਾਂ ਵਿਚ ਬਿਜਲੀ ਅਤੇ ਫੋਨ ਦੀਆਂ ਤਾਰਾਂ ਤੋਂ ਲੈ ਕੇ ਬੱਸ ਕਿਊ ਸ਼ੈਲਟਰ ਸਮੇਤ ਹੋਰ ਸੇਵਾਵਾਂ ਹਨ । ਸਾਈਕਲ ਟਰੈਕ ਬਣਾਉਂਦੇ ਸਮੇਂ ਇਨ੍ਹਾਂ ਨੂੰ ਨੁਕਸਾਨ ਪੁੱਜਦਾ ਹੈ ਤਾਂ ਇਸ ਤੋਂ ਸ਼ਹਿਰ ਦੇ ਲੋਕਾਂ ਨੂੰ ਵੀ ਕਾਫੀ ਦਿੱਕਤ ਆਵੇਗੀ ।
ਪਲਾਨ ਤਿਆਰ ਕਰਨ ਦਾ ਜ਼ਿੰਮਾ ਪ੍ਰਾਈਵੇਟ ਆਰਕੀਟੈਕਟ ਕੰਪਨੀ ਦੇ ਸਪੁਰਦ 
ਜਿਵੇਂ ਹੀ ਸ਼ਹਿਰ ਵਿਚ ਸਾਈਕਲ ਟਰੈਕ ਬਣਦੇ ਹਨ, ਇਸ ਨਾਲ ਲੋਕਾਂ ਨੂੰ ਕਾਫੀ ਫਾਇਦਾ ਮਿਲੇਗਾ। ਨਗਰ ਨਿਗਮ ਵੱਲੋਂ ਇਸ ਪੂਰੇ ਕੰਮ ਦਾ ਜ਼ਿੰਮਾ ਇਕ ਪ੍ਰਾਈਵੇਟ ਆਰਕੀਟੈਕਟ ਕੰਪਨੀ ਨੂੰ ਇਸ ਸਬੰਧੀ ਡੀ. ਪੀ. ਆਰ. ਪਲਾਨ ਤਿਆਰ ਕਰਨ ਲਈ ਦਿੱਤਾ ਗਿਆ ਹੈ, ਜਿਸ 'ਤੇ ਕੰਪਨੀ ਨੇ ਕੰਮ ਵੀ ਸ਼ੁਰੂ ਕਰ ਦਿੱਤਾ ਹੈ, ਨਾਲ ਹੀ ਕੰਪਨੀ ਵੱਲੋਂ ਲੇਅ ਆਉੂਟ ਪਲਾਨ ਵੀ ਤਿਆਰ ਕਰ ਲਿਆ ਗਿਆ ਹੈ । ਇਸ ਪਲਾਨ ਨੂੰ ਨਗਰ ਨਿਗਮ ਸੀਨੀਅਰ ਅਫਸਰਾਂ ਨੂੰ ਵੀ ਵਿਖਾ ਦਿੱਤਾ ਗਿਆ ਹੈ ।
ਸਮਾਰਟ ਸਿਟੀ ਪ੍ਰਾਜੈਕਟ ਤਹਿਤ ਹੋ ਰਿਹੈ ਕੰਮ 
ਲੇਅ ਆਉੂਟ ਪਲਾਨ ਦੇਖਣ ਤੋਂ ਬਾਅਦ ਨਗਰ ਨਿਗਮ ਅਧਿਕਾਰੀਆਂ ਨੇ ਵੀ ਪਲਾਨ ਵਿਚ ਕੁਝ ਸੁਝਾਅ ਦਿੱਤੇ ਹਨ, ਨਾਲ ਹੀ ਉਕਤ ਸੁਝਾਵਾਂ ਨੂੰ ਵੀ ਉਸ ਵਿਚ ਸ਼ਾਮਲ ਕਰਨ ਲਈ ਕਿਹਾ ਗਿਆ ਹੈ । ਇਸ ਦੌਰਾਨ ਜੋ ਇਹ ਟਰੈਕ ਬਣਨਾ ਹੈ ਇਸ ਦੀ ਕੁਲ ਲੰਬਾਈ 2.7 ਕਿਲੋਮੀਟਰ ਹੋਵੇਗੀ । ਕੰਪਨੀ ਵਲੋਂ ਇਸ ਸਬੰਧੀ ਟੋਪੋਗ੍ਰਾਫੀਕਲ ਸਰਵੇ ਕਰਵਾਇਆ ਗਿਆ ਹੈ । ਉਥੇ ਹੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਈਕਲ ਟਰੈਕ ਬਣਾਉਣ ਪਿੱਛੇ ਸੋਚ ਸਮਾਰਟ ਸਿਟੀ ਪ੍ਰਾਜੈਕਟ ਵੀ ਹੈ ਕਿਉਂਕਿ ਭਵਿੱਖ ਵਿਚ ਜਦੋਂ ਵੀ ਮੋਹਾਲੀ ਸਮਾਰਟ ਸਿਟੀ ਬਣੇਗਾ, ਉਸ ਸਮੇਂ ਇਹ ਸਾਰੀਆਂ ਰਸਮਾਂ ਪੂਰੀਆਂ ਕਰਨੀਆਂ ਪੈਣਗੀਆਂ । ਅਜਿਹੇ ਵਿਚ ਨਗਰ ਨਿਗਮ ਦੀ ਕੋਸ਼ਿਸ਼ ਹੈ ਕਿ ਕਿਸੇ ਵੀ ਕੰਮ ਨੂੰ ਅਧੂਰਾ ਨਾ ਛੱਡਿਆ ਜਾਵੇ, ਨਾਲ ਹੀ ਸ਼ਹਿਰ ਨੂੰ ਵੱਡੇ ਮਹਾਨਗਰਾਂ ਦੀ ਤਰਜ਼ 'ਤੇ ਵਿਕਸਿਤ ਕੀਤਾ ਜਾਵੇ ।


Related News