ਦਿਲ-ਦਿਮਾਗ 'ਚ ਦਹਿਸ਼ਤ ਪੈਦਾ ਕਰਦੀ ਹੈ ਸਾਈਬਰ ਸਟਾਕਿੰਗ, ਜਾਣੋ ਇਕ ਡਾਕਟਰ ਪਰਿਵਾਰ ਦੀ ਕਹਾਣੀ

Tuesday, May 24, 2022 - 01:05 PM (IST)

ਦਿਲ-ਦਿਮਾਗ 'ਚ ਦਹਿਸ਼ਤ ਪੈਦਾ ਕਰਦੀ ਹੈ ਸਾਈਬਰ ਸਟਾਕਿੰਗ, ਜਾਣੋ ਇਕ ਡਾਕਟਰ ਪਰਿਵਾਰ ਦੀ ਕਹਾਣੀ

ਜਲੰਧਰ(ਵਿਸ਼ੇਸ਼) : ਦਿੱਲੀ ਵਿਚ 'ਨਿਰਭਯਾ ' ਦੇ ਮਾਮਲੇ ਤੋਂ ਬਾਅਦ ਕੇਂਦਰ ਸਰਕਾਰ ਨੇ ਸਾਲ 2013 ਵਿਚ ਔਰਤਾਂ ਦੇ ਖ਼ਿਲਾਫ਼ ਹਿੰਸਾ ਦੇ ਕਾਨੂੰਨ ਵਿਚ ਸੌਧ ਕੀਤਾ ਸੀ। ਪਾਸ ਕੀਤੇ ਗਏ 'ਕ੍ਰਿਮਿਨਲ ਅਮੈਂਡਮੈਂਟ ਐਕਟ' ਦੇ ਤਹਿਤ ਸਟਾਕਿੰਗ ਭਾਵ ਗਲ਼ਤ ਇਰਾਦੇ ਨਾਲ ਇਕ ਔਰਤ ਦਾ ਪਿੱਛਾ ਕਰਨ ਦਾ ਸਜ਼ਾਯੋਗ ਅਪਰਾਧ ਕਰਾਰ ਦਿੱਤਾ ਗਿਆ। ਸਟਾਕਿੰਗ ਇਕ ਅਜਿਹਾ ਅਪਰਾਧ ਹੈ ਜਿਸਦੇ ਰਾਹੀਂ ਅਪਰਾਧੀ ਆਪਣੇ ਟਾਰਗੇਟ ਨੂੰ ਸਰੀਰਕ ਨੁਕਸਾਨ ਪਹੁੰਚਾਉਂਦੇ ਹਨ, ਉਹ ਪ੍ਰਤੱਖ ਅਤੇ ਅਪ੍ਰਤੱਖ ਰੂਪ 'ਚ ਇਨਸਾਨ ਦੇ ਦਿਮਾਗ 'ਚ ਇੰਨੀ ਦਹਿਸ਼ਤ ਭਰ ਦਿੰਦੇ ਹਨ ਕਿ ਉਸਦਾ ਜਿਉਣਾ ਮੁਸ਼ਕਲ ਹੋ ਜਾਂਦਾ ਹੈ, ਇੱਥੋਂ ਤੱਕ ਕਿ ਮਾਨਸਿਕ ਸ਼ਾਂਤੀ ਲਈ ਉਹ ਆਪਣਾ ਸ਼ਹਿਰ ਵੀ ਬਦਲ ਲੈਂਦਾ ਹੈ। ਸਟਾਕਿੰਗ ਵੀ ਬਦਲਦੇ ਵਾਤਾਵਰਣ ਵਿਚ ਹਾਈਟੈਕ ਹੋ ਚੁੱਕੀ ਹੈ, ਇਹ ਸਾਈਬਰ ਕ੍ਰਾਈਮ ਦੀ ਦੁਨੀਆ ਦਾ ਇਕ ਹਥਿਆਰ ਬਣ ਚੁੱਕੀ ਹੈ ਅਤੇ ਇਸਦਾ ਮਕਸਦ ਦਹਿਸ਼ਤ ਫੈਲਾਉਣਾ ਹੀ ਹੈ। 

ਇਹ ਵੀ ਪੜ੍ਹੋ-  ਗੁਰੂ ਨਾਨਕ ਹਸਪਤਾਲ ’ਚ ਸਕੈਨ ਕਰਵਾਉਣ ਆਉਣ ਵਾਲੇ ਮਰੀਜ਼ ਨਹੀਂ ਹਨ ਸੁਰੱਖਿਅਤ, ਚੋਰੀ ਹੋਈਆਂ ਵਾਲੀਆਂ

ਲਾਕਡਾਊਨ ਦੌਰਾਨ ਪਤਾ ਲੱਗਾ ਕਿ ਪਰਿਵਾਰ ਦਾ ਹੋ ਰਿਹਾ ਪਿੱਛਾ

ਗੱਲਬਾਤ ਕਰਦਿਆਂ ਇਕ ਡਾਕਟਰ ਪਰਿਵਾਰ ਨੇ ਦੱਸਿਆ ਕਿ ਲੋਕ ਆਮ ਆਦਮੀ ਵਾਂਗ ਜੀਵਨ ਬਿਤਾ ਰਹੇ ਸਨ ਪਰ ਕੋਰੋਨਾ ਕਾਲ ਦੌਰਾਨ ਅਣਪਛਾਤੇ ਨੰਬਰ ਤੋਂ ਆਈ ਕਾਲ ਨੇ ਉਨ੍ਹਾਂ ਦੇ ਦਿਨ ਦਾ ਚੈਨ ਅਤੇ ਰਾਤਾਂ ਦੀ ਨੀਂਦ ਉਡਾ ਦਿੱਤੀ । ਉਨ੍ਹਾਂ ਦਾ ਪਰਿਵਾਰ ਕਿੱਥੇ ਹੈ , ਕਿ ਖਰੀਦਦਾ ਹੈ, ਕਿਸ ਨਾਲ ਮਿਲਦਾ ਹੈ, ਇਹ ਸਾਰੀ ਜਾਣਕਾਰੀ ਉਕਤ ਗੈਂਗ ਕੋਲ ਸੀ। ਹੌਲੀ- ਹੌਲੀ ਪਿੱਛਾ ਕਰਨ ਵਾਲਿਆਂ ਦਾ ਪਰਿਵਾਰ ਵੱਲੋਂ ਪਤਾ ਲੱਗਾ ਲਿਆ ਗਿਆ ਅਤੇ ਉਨ੍ਹਾਂ ਨੇ ਇਸ ਸੰਬੰਧ ਵਿਚ ਪੁਲਸ ਕੋਲ ਸ਼ਿਕਾਇਤ ਕਰ ਦਿੱਤੀ।

ਗੁਮਨਾਮ ਦੀ ਜ਼ਿੰਦਗੀ ਜਾਣ ਨੂੰ ਮਜ਼ਬੂਰ ਦਿੱਲੀ ਦਾ ਡਾਕਟਰ ਪਰਿਵਾਰ 

ਕਈ ਵਾਰ ਤਾਂ ਗੈਂਗ ਸਟਾਕਿੰਗ ਕਾਰਨ ਵਿਅਕਤੀ ਜਾਂ ਪਰਿਵਾਰ ਗੁਮਨਾਮੀ ਦਾ ਜੀਵਨ ਤੱਕ ਜਿਊਣ ਨੂੰ ਮਜ਼ਬੂਰ ਹੋ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਦਿੱਲੀ ਦਾ ਸਾਹਮਣੇ ਆਇਆ ਹੈ। ਸਟਾਕਿੰਗ ਦਾ ਸ਼ਿਕਾਰ ਹੋਇਆ ਦਿੱਲੀ ਦੀ ਇਕ ਡਾਕਟਰ ਅੱਜਕਲ ਗੁਮਨਾਮੀ ਦੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹੈ।ਡਰ ਦੇ ਸਾਏ ਹੇਠਾਂ ਜੀ ਰਹੇ ਇਸ ਪਰਿਵਾਰ ਦਾ ਮਾਮਲਾ ਦਿੱਲੀ ਪੁਲਸ ਤੋਂ ਇਲਾਵਾ ਹੋਰ ਵੀ ਕਈ ਸੂਬਿਆਂ ਦੀ ਪੁਲਸ ਕੋਲ ਹੈ ਪਰ ਪਰਿਵਾਰ ਦਾ ਅੱਜ ਤੱਕ ਸ਼ੋਸ਼ਣ ਖ਼ਤਮ ਨਹੀਂ ਹੋਇਆ। 

ਇਹ ਵੀ ਪੜ੍ਹੋ- ਬੋਰਵੈੱਲ 'ਚ ਡਿੱਗੇ 'ਰਿਤਿਕ' ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ, ਗਮਗੀਨ ਹੋਇਆ ਮਾਹੌਲ

ਸ਼ਹਿਰ ਬਦਲਣ 'ਤੇ ਵੀ ਖ਼ਤਮ ਨਹੀਂ ਹੋ ਰਹੀ ਸਟਾਕਿੰਗ 

ਡਾਕਟਰ ਪਰਿਵਾਰ ਨੇ ਦੱਸਿਆ ਕਿ ਉਕਤ ਗੈਂਗ ਨੇ ਉਨ੍ਹਾਂ ਨੂੰ ਕਈ ਵਾਰ ਧਮਕੀਆਂ ਦਿੱਤੀਆਂ ਪਰ ਉਨ੍ਹਾਂ ਲੋਕਾਂ ਨੂੰ ਅੱਜ ਤੱਕ ਇਹ ਪਤਾ ਨਹੀਂ ਲੱਗਾ ਕਿ ਉਕਤ ਗੈਂਗ ਦੇ ਲੋਕ ਉਨ੍ਹਾਂ ਦਾ ਪਿੱਛਾ ਕਿਉਂ ਕਰ ਰਹੇ ਹਨ। ਪਹਿਲਾ ਵਾਰ ਜਦੋਂ ਉਨ੍ਹਾਂ ਨੂੰ ਸਟਾਕਿੰਗ ਬਾਰੇ ਪਤਾ ਲੱਗਾ ਸੀ ਉਹ ਲੋਕ ਪੰਜਾਬ ਆ ਗਏ। ਉਸ ਤੋਂ ਬਾਅਦ ਜੈਪੁਰ ਪਹੁੰਚੇ ਅਤੇ ਫਿਰ ਰਾਜਸਥਾਨ ਦੇ ਕਈ ਹੋਰ ਸ਼ਹਿਰਾਂ ਵਿਚ ਘਰ ਬਦਲਿਆ ਪਰ ਗੈਂਗ ਨੇ ਉਨ੍ਹਾਂ ਦਾ ਪਿੱਛਾ ਨਹੀਂ ਛੱਡਿਆ। ਥੱਕ-ਹਾਰ ਕੇ ਉਨ੍ਹਾਂ ਨੂੰ ਹੋਰ ਕਿਸੇ ਸੂਬੇ 'ਚ ਜਾ ਕੇ ਪੁਲਸ ਦੀ ਸ਼ਰਨ ਲੈਣੀ ਪਈ। ਉਨ੍ਹਾਂ ਕਿਹਾ ਕਿ ਅੱਜ ਵੀ ਉਹ ਲੋਕ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਕਿਉਂਕਿ ਉਨ੍ਹਾਂ ਨੂੰ ਟਾਰਗੈਟ ਕਰਨ ਵਾਲੀ ਗੈਂਗ ਬਹੁਤ ਹਾਈਟੇਕ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News