Cyber Fraud ਹੋਣ ’ਤੇ ਹੁਣ ਤੁਰੰਤ ਸ਼ਿਕਾਇਤ, ਜਨਤਕ ਥਾਵਾਂ ’ਤੇ ਲਾਏ ਪੋਸਟਰ

Tuesday, Dec 10, 2024 - 12:45 PM (IST)

Cyber Fraud ਹੋਣ ’ਤੇ ਹੁਣ ਤੁਰੰਤ ਸ਼ਿਕਾਇਤ, ਜਨਤਕ ਥਾਵਾਂ ’ਤੇ ਲਾਏ ਪੋਸਟਰ

ਲੁਧਿਆਣਾ (ਰਾਜ)– ਮਹਾਨਗਰ ਵਿਚ ਸਾਈਬਰ ਫ੍ਰਾਡ ਦੇ ਕੇਸ ਵਧਦੇ ਜਾ ਰਹੇ ਹਨ। ਰੋਜਾਨਾ ਕਈ ਸ਼ਿਕਾਇਤਾਂ ਥਾਣਾ ਸਾਈਬਰ ਵਿਚ ਦਰਜ ਹੁੰਦੀਆਂ ਹਨ ਪਰ ਕਈ ਲੋਕ ਫ੍ਰਾਡ ਹੋਣ ਤੋਂ ਕਈ ਦਿਨਾ ਬਾਅਦ ਜਾਂ ਕਈ ਘੰਟਿਆਂ ਬਾਅਦ ਸ਼ਿਕਾਇਤ ਦੇਣ ਲਈ ਆਉਂਦੇ ਹਨ।

ਇਸ ਲਈ ਕਈ ਕੇਸ ਅਜਿਹੇ ਹੁੰਦੇ ਹਨ ਜਿਨ੍ਹਾਂ ਵਿਚ ਸਮੇਂ ’ਤੇ ਸ਼ਿਕਾਇਤ ਆਉਣ ’ਤੇ ਉਨ੍ਹਾਂ ਨੂੰ ਹੱਲ ਕਰਨ ਜਾਂ ਫ੍ਰਾਡ ਵਿਚ ਪਏ ਪੈਸੇ ਬਲਾਕ ਕਰਵਾਏ ਜਾ ਸਕਦੇ ਹਨ ਪਰ ਸ਼ਿਕਾਇਤ ਦੇਰ ਨਾਲ ਮਿਲਣ ਕਾਰਨ ਪੁਲਸ ਅਜਿਹਾ ਨਹੀਂ ਕਰ ਪਾਉਂਦੀ ਪਰ ਹੁਣ ਕਿਸੇ ਤਰ੍ਹਾਂ ਦਾ ਸਾਈਬਰ ਫ੍ਰਾਡ ਹੋਣ ਤੋਂ ਬਾਅਦ ਭੱਜ ਕੇ ਥਾਣੇ ਜਾਣ ਦੀ ਲੋੜ ਨਹੀਂ। ਸਾਈਬਰ ਥਾਣੇ ਦੀ ਪੁਲਸ ਨੇ ਸ਼ਹਿਰ ਦੀਆਂ ਜਨਤਕ ਥਾਵਾਂ ’ਤੇ ਪੋਸਟਰ ਲਗਵਾਏ ਹਨ ਜਿਨ੍ਹਾਂ ’ਤੇ ਡਾਇਲ 1930 ਅਤੇ ਇਕ ਕਿਊ.ਆਰ.ਕੋਡ ਦਿੱਤਾ ਹੈ। ਕਿਸੇ ਤਰ੍ਹਾਂ ਦਾ ਸਾਈਬਰ ਫ੍ਰਾਡ ਹੋਣ ‘ਤੇ ਪੀੜਤ ਤੁਰੰਤ 1930 ’ਤੇ ਡਾਇਲ ਜਾਂ ਕਿਊ.ਆਰ. ਕੋਡ ਸਕੈਨ ਕਰਕੇ ਆਪਣੀ ਸ਼ਿਕਾਇਤ ਰਜਿਸਟਰਡ ਕਰਵਾ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਨਵਾਂ ਐਕਟ ਲਾਗੂ, ਜਾਣੋ ਕੀ ਹੋਣਗੇ ਬਦਲਾਅ

ਜਾਣਕਾਰੀ ਦਿੰਦੇ ਸਾਈਬਰ ਥਾਣੇ ਦੇ ਐੱਸ.ਐੱਚ.ਓ. ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ, ਡੀ.ਸੀ.ਪੀ. ਜਸਕਿਰਨਜੀਤ ਸਿੰਘ ਤੇਜਾ ਦੇ ਨਿਰਦੇਸ਼ਾਂ ’ਤੇ ਮਹਾਨਗਰ ਦੀਆਂ ਸਾਰੀਆਂ ਜਨਤਕ ਥਾਵਾਂ ਅਤੇ ਥਾਣਿਆਂ-ਚੌਕੀਆਂ ਵਿਚ ਇਕ ਪੋਸਟਰ ਲਗਵਾਇਆ ਗਿਆ ਹੈ। ਪੋਸਟਰ ’ਤੇ ਸਾਈਬਰ ਕ੍ਰਾਇਮ ਦੀ ਵੈੱਬਸਾਈਟ ਦੇ ਨਾਲ ਹੈਲਪਲਾਈਨ ਨੰਬਰ ਡਾਇਲ 1930 ਦਾ ਵੇਰਵਾ ਦਿੱਤਾ ਗਿਆ ਹੈ, ਨਾਲ ਹੀ ਕਿਊ.ਆਰ. ਕੋਡ ਦਿੱਤਾ ਗਿਆ ਹੈ। ਤਾਂ ਕਿ ਸਾਈਬਰ ਫ੍ਰਾਡ ਹੋਣ ‘ਤੇ ਕੋਈ ਵੀ ਪੀੜਤ ਉਸ ਨੂੰ ਤੁਰੰਤ ਸਕੈਨ ਕਰਕੇ ਉਸ ਵੈੱਬਸਾਈਟ ਦੇ ਉਸ ਪਾਰਟ ’ਤੇ ਪੁੱਜ ਜਾਵੇਗਾ ਜਿੱਥੇ ਸ਼ਿਕਾਇਤ ਰਜਿਸਟਰ ਹੁੰਦੀ ਹੈ। ਸ਼ਿਕਾਇਤ ਤੁਰੰਤ ਦਰਜ ਹੋਣ ’ਤੇ ਪੁਲਸ ਨੂੰ ਜਾਂਚ ਵਿਚ ਵੀ ਸਹਿਯੋਗ ਮਿਲੇਗਾ।

ਇੰਸਪੈਕਟਰ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਟੀਮ ਸਮੇਂ ਸਮੇਂ ‘ਤੇ ਕੈਂਪ ਜਾਂ ਸਮਾਗਮ ਕਰਕੇ ਲੋਕਾਂ ਅਤੇ ਬੱਚਿਆਂ ਨੂੰ ਸਾਈਬਰ ਠੱਗ ਤੋਂ ਬਚਣ ਲਈ ਜਾਗਰੂਕ ਕਰਦੇ ਰਹਿੰਦੇ ਹਨ ਪਰ ਫਿਰ ਵਚ ਲੋਕ ਠੱਗਾਂ ਦੇ ਜਾਲ ਵਿਚ ਫਸ ਜਾਂਦੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News