ਗੁਗਰਾਂ ਵਿਖੇ ਔਰਤ ਦੀ ਗੁੱਤ ਕੱਟੀ
Sunday, Sep 03, 2017 - 02:23 AM (IST)

ਪਠਾਨਕੋਟ, (ਸ਼ਾਰਦਾ)- ਸਰਹੱਦੀ ਜਨਤਾ ਸਰੋਟਾ 'ਚ 30-31 ਅਗਸਤ ਦੀ ਰਾਤ ਨੂੰ ਇਕ ਔਰਤ ਦੀ ਗੁੱਤ ਕੱਟੇ ਜਾਣ ਦੀ ਘਟਨਾ ਅਜੇ ਸੁਰਖੀਆਂ ਵਿਚ ਹੀ ਸੀ ਕਿ ਸਰੋਟਾ ਪਿੰਡ ਤੋਂ ਸਿਰਫ਼ 15-16 ਕਿਲੋਮੀਟਰ (ਪਠਾਨਕੋਟ ਤੋਂ 30 ਕਿਲੋਮੀਟਰ) ਦੂਰ ਅਜਿਹੀ ਹੀ ਇਕ ਹੋਰ ਸਨਸਨੀਖੇਜ਼ ਘਟਨਾ ਵਾਪਰਨ ਦੀ ਸੂਚਨਾ ਹੈ।
ਜਾਣਕਾਰੀ ਅਨੁਸਾਰ ਪਿੰਡ ਗੁਗਰਾਂ ਦੇ ਫੌਜੀ ਪਰਵਿੰਦਰ ਸ਼ਰਮਾ ਦੀ ਪਤਨੀ ਸੁਸ਼ਮਾ ਦੇਵੀ ਦੀ ਗੁੱਤ ਸਵੇਰੇ 6 ਵਜੇ ਦੇ ਕਰੀਬ ਸ਼ੱਕੀ ਹਾਲਾਤ 'ਚ ਕੱਟੀ ਗਈ। ਉਹ ਆਪਣੇ ਪਰਿਵਾਰ ਨੂੰ ਚਾਹ ਦੇ ਕੇ ਰਸੋਈ ਵਿਚ ਜਾ ਰਹੀ ਸੀ ਕਿ ਅਚਾਨਕ ਅਚੇਤ ਹੋ ਕੇ ਡਿੱਗ ਗਈ, ਜਦੋਂ ਉਸ ਨੂੰ ਹੋਸ਼ ਵਿਚ ਲਿਆਂਦਾ ਗਿਆ ਤਾਂ ਉਸ ਦੀ ਗੁੱਤ ਕੱਟ ਚੁੱਕੀ ਸੀ। ਇਸ ਹੈਰਾਨ ਕਰ ਦੇਣ ਵਾਲੀ ਘਟਨਾ ਨਾਲ ਪੀੜਤ ਡੂੰਘੇ ਸਦਮੇ 'ਚ ਹੈ।