ਕਸਟਮ ਵਿਭਾਗ ਨੇ 50 ਲੱਖ ਰੁਪਏ ਦੇ ਸੋਨੇ ਸਣੇ ਏਅਰਲਾਈਨ ਕੰਪਨੀ ਦੇ 2 ਕਰਮਚਾਰੀ ਕੀਤੇ ਗ੍ਰਿਫ਼ਤਾਰ

Friday, Sep 16, 2022 - 02:25 PM (IST)

ਕਸਟਮ ਵਿਭਾਗ ਨੇ 50 ਲੱਖ ਰੁਪਏ ਦੇ ਸੋਨੇ ਸਣੇ ਏਅਰਲਾਈਨ ਕੰਪਨੀ ਦੇ 2 ਕਰਮਚਾਰੀ ਕੀਤੇ ਗ੍ਰਿਫ਼ਤਾਰ

ਅੰਮ੍ਰਿਤਸਰ (ਨੀਰਜ) - ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਲਨ ਏਅਰਪੋਰਟ ’ਤੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਕਸਟਮ ਵਿਭਾਗ ਦੀ ਟੀਮ ਨੇ ਇਕ ਏਅਰਲਾਈਨ ਕੰਪਨੀ ਦੇ 2 ਕਰਮਚਾਰੀਆਂ ਨੂੰ 50 ਲੱਖ ਰੁਪਏ ਦੇ ਸੋਨੇ ਸਣੇ ਰੰਗੇ ਹੱਥੀ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਕਰਮਚਾਰੀਆਂ ਤੋਂ ਕਸਟਮ ਵਿਭਾਗ ਦੇ ਅਧਿਕਾਰੀ ਇਸ ਮਾਮਲੇ ਨੂੰ ਲੈ ਕੇ ਪੁੱਛਗਿੱਛ ਕਰ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ : ਮਾਸੂਮ ਧੀ ਦਾ ਸਹੀ ਢੰਗ ਨਾਲ ਪਾਲਣ-ਪੋਸ਼ਣ ਨਾ ਕਰ ਸਕਿਆ ਪਿਓ, ਨਹਿਰ ’ਚ ਦੇ ਦਿੱਤਾ ਧੱਕਾ, ਹੋਈ ਮੌਤ

ਮਿਲੀ ਜਾਣਕਾਰੀ ਅਨੁਸਾਰ ਜਦੋਂ ਅੰਮ੍ਰਿਤਸਰ ਦੇ ਏਅਰਪੋਰਟ ’ਤੇ ਦੁਬਈ ਅਤੇ ਹੋਰ ਦੇਸ਼ਾਂ ਤੋਂ ਆਉਣ ਵਾਲੀਆਂ ਇੰਟਰਨੈਸ਼ਨਲ ਫਲਾਈਟਾਂ ’ਚ ਇਹ ਕਰਮਚਾਰੀ ਜਹਾਜ਼ ਦੀ ਸਾਫ਼-ਸਫਾਈ ਕਰਨ ਦੀ ਆੜ ’ਚ ਅੰਦਰ ਜਾਂਦੇ ਸਨ। ਜਹਾਜ਼ ਦੀ ਸਫ਼ਾਈ ਕਰਨ ਦੇ ਬਹਾਨੇ ਉਕਤ ਕਰਮਚਾਰੀਆਂ ਨੂੰ ਸੋਨਾ ਸਣੇ ਕਾਬੂ ਕਰ ਲਿਆ। ਵਿਭਾਗ ਇਸ ਮਾਮਲੇ ਦੀ ਚਾਂਚ ਕਰਦੇ ਹੋਏ ਇਨ੍ਹਾਂ ਦੇ ਹੋਰ ਸਾਥੀਆਂ ਦੀ ਭਾਲ ਕਰ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ : ਨਸ਼ਾ ਵੇਚਣ ਤੋਂ ਰੋਕਿਆ ਤਾਂ ਡਰੱਗ ਮਾਫੀਆ ਨੇ ਮਾਂ-ਪੁੱਤ ਨੂੰ ਨਿਰਵਸਤਰ ਕਰ ਕੁੱਟਿਆ, ਘਰ ਨੂੰ ਲਾਈ ਅੱਗ


author

rajwinder kaur

Content Editor

Related News