ਗਾਹਕ ਬਣ ਕੇ ਆਏ ਲੁਟੇਰੇ, ਟਰਾਈ ਲੈਣ ਦੇ ਬਹਾਨੇ ਪਿਸਤੌਲ ਦੀ ਨੋਕ ’ਤੇ ਗੱਡੀ ਲੈ ਫਰਾਰ
Saturday, Apr 03, 2021 - 10:26 AM (IST)
ਸ੍ਰੀ ਮੁਕਤਸਰ ਸਾਹਿਬ, ਮਲੋਟ (ਰਿਣੀ/ਪਵਨ, ਜੁਨੇਜਾ): ਮਲੋਟ ਕਾਰ ਬਾਜ਼ਾਰ ’ਚੋ ਦੋ ਨੌਜਵਾਨਾਂ ਵਲੋਂ ਗੱਡੀ ਲੈ ਕੇ ਫਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।ਪੁਲਸ ਨੂੰ ਦਿੱਤੇ ਬਿਆਨਾਂ ’ਚ ਮਨਦੀਪ ਸਿੰਘ ਨੇ ਦੱਸਿਆ ਕਿ ਉਹ ਪੁਰਾਣੀਆਂ ਕਾਰਾਂ ਦੀ ਪਾਲਿਸ਼ ਦਾ ਕੰਮ ਕਰਦਾ ਹੈ। ਉਸ ਕੋਲ ਦੋ ਨੌਜਵਾਨ ਆਏ ਅਤੇ ਮਹਿੰਦਰਾ ਐਕਸ ਯੂ ਵੀ 500 ਕਾਰ ਖਰੀਦਣ ਸਬੰਧੀ ਕਿਹਾ ਉਹ ਦੋਵਾਂ ਨੌਜਵਾਨਾਂ ਨੂੰ ਗਾਂਧੀ ਕਾਰ ਬਾਜ਼ਾਰ ਵਿਖੇ ਲੈ ਗਿਆ। ਜਿੱਥੇ ਉਨ੍ਹਾਂ ਦਾ ਕਾਰ ਬਾਜ਼ਾਰ ਦੇ ਮਾਲਕ ਰਣਜੀਤ ਸਿੰਘ ਨਾਲ ਮਹਿੰਦਰਾ ਐਕਸ ਯੂ.ਵੀ. ਗਡੀ ਨੰਬਰ ਐਚ.ਆਰ. 29 ਏ.ਸੀ. 0996 ਦਾ ਸੌਦਾ 5 ਲੱਖ 30 ਹਜ਼ਾਰ ’ਚ ਹੋ ਗਿਆ।
ਇਹ ਵੀ ਪੜ੍ਹੋ: 26 ਸਾਲਾਂ ਨੌਜਵਾਨ ਲਈ ਕਾਲ ਬਣੀ ਚਾਇਨਾ ਡੋਰ, ਘਰੋਂ ਸਮਾਨ ਲੈਣ ਗਏ ਨੂੰ ਇੰਝ ਮਿਲੀ ਮੌਤ
ਉਨ੍ਹਾਂ ਨੇ 500 ਰੁਪਏ ਸਾਈ ਦਿੱਤੀ ਅਤੇ ਗੱਡੀ ਦੀ ਟਰਾਈ ਲੈਣ ਲਈ ਕਿਹਾ, ਬਿਆਨਕਰਤਾ ਮੁਤਾਬਕ ਉਹ ਜਦ ਟਰਾਈ ਲੈਣ ਗਏ ਤਾਂ ਦੋਵੇ ਨੌਜਵਾਨ ਅਗਲੀਆਂ ਸੀਟਾਂ ਤੇ ਬੈਠ ਗਏ ਅਤੇ ਉਸ ਨੂੰ ਪਿਛਲੀ ਸੀਟ ਤੇ ਬਿਠਾ ਦਿੱਤਾ। ਟਰਾਈ ਲੈਂਦਿਆਂ ਉਨ੍ਹਾਂ ਗੱਡੀ ਮਲੋਟ ਬਠਿੰਡਾ ਰੋਡ ਤੇ ਪਾ ਲਈ ਅਤੇ ਸ਼ਹਿਰ ਤੋਂ ਥੋੜਾ ਬਾਹਰ ਨਿਕਲ ਗਏ। ਉਨ੍ਹਾਂ ਦੋਵਾਂ ਨੌਜਵਾਨਾਂ ਨੇ ਮੁਦੱਈ ਦੀ ਕੁੱਟਮਾਰ ਕੀਤੀ ਅਤੇ ਪਿਸਤੌਲਨੁਮਾ ਚੀਜ਼ ਵਿਖਾ ਉਸ ਦਾ ਮੋਬਾਈਲ ਖੋਹ ਲਿਆ ਅਤੇ ਉਸ ਨੂੰ ਗੱਡੀ ’ਚੋਂ ਧੱਕੇ ਨਾਲ ਉਤਾਰ ਕੇ ਗੱਡੀ ਭਜਾ ਕੇ ਲੈ ਗਏ। ਫ਼ਿਲਹਾਲ ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਇਹ ਵੀ ਪੜ੍ਹੋ: ਅਗਵਾ ਹੋਏ 3 ਸਾਲ ਦੇ ਬੱਚੇ ਦੇ ਮਾਮਲੇ 'ਚ ਹੈਰਾਨੀਜਨਕ ਖ਼ੁਲਾਸਾ, ਮਾਂ ਨੇ ਹੀ ਰਚੀ ਸੀ ਸਾਜ਼ਿਸ