ਮਸ਼ਹੂਰ ਨਿਊਜ਼ ਚੈਨਲ ਦੀ ਗੱਡੀ ''ਚੋਂ ਲੱਖਾਂ ਦੀ ਕਰੰਸੀ ਬਰਾਮਦ (ਵੀਡੀਓ)

01/14/2017 10:45:25 AM

ਕਪੂਰਥਲਾ : ਪੰਜਾਬ ''ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਕਾਰਨ ਚੋਣ ਕਮਿਸ਼ਨ ਦੀ ਸਖਤੀ ਦੇ ਚੱਲਦਿਆਂ ਵੀਰਵਾਰ ਦੇਰ ਰਾਤ ਮਸ਼ਹੂਰ ਨਿਜੀ ਚੈਨਲ ਦੀ ਗੱਡੀ ''ਚੋਂ 14 ਲੱਖ, 53 ਹਜ਼ਾਰ ਰੁਪਏ ਦਾ ਕੈਸ਼ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਸੁਲਤਾਨਪੁਰ ਪੁਲਸ ਨੇ ਲੋਹੀਆਂ ਮੋੜ ''ਤੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਜਿਵੇਂ ਹੀ ਨਿਜੀ ਚੈਨਲ ਦੀ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ''ਚੋਂ ਇਕ ਬੈਗ ਬਰਾਮਦ ਕੀਤਾ ਗਿਆ, ਜਿਸ ''ਚ 14 ਲੱਖ, 53 ਹਜ਼ਾਰ ਰੁਪਏ ਦੀ ਨਵੀਂ ਅਤੇ ਪੁਰਾਣੀ ਕਰੰਸੀ ਸੀ। ਜਦੋਂ ਪੁਲਸ ਨੇ ਗੱਡੀ ''ਚ ਬੈਠੇ ਕੁਲਦੀਪ ਸਿੰਘ ਅਤੇ ਗੁਰਵਿੰਦਰ ਸਿੰਘ ਤੋਂ ਪੁੱਛਗਿੱਛ ਕੀਤੀ ਤਾਂ ਉਹ ਕੁਝ ਸਪੱਸ਼ਟ ਨਹੀਂ ਦੱਸ ਸਕੇ। ਜ਼ਿਕਰਯੋਗ ਹੈ ਕਿ ਇਕ ਮਸ਼ਹੂਰ ਨਿਊਜ਼ ਚੈਨਲ ਦੀ ਗੱਡੀ ''ਚੋਂ ਇੰਨੀ ਭਾਰੀ ਮਾਤਰਾ ''ਚ ਕੈਸ਼ ਮਿਲਣ ਨੂੰ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਫਿਲਹਾਲ ਪੁਲਸ ਨੇ ਉਕਤ ਦੋਹਾਂ ਕਰਮਚਾਰੀਆਂ ਨੂੰ ਹਿਰਾਸਤ ''ਚ ਲੈ ਕੇ ਉਕਤ ਰਕਮ ਨੂੰ ਸੀਲ ਕਰਕੇ ਆਮਦਨ ਟੈਕਸ ਵਿਭਾਗ ਨੂੰ ਇਸ ਦੀ ਸੂਚਨਾ ਦੇ ਦਿੱਤੀ ਹੈ ਅਤੇ ਮਾਮਲਾ ਦਰਜ ਕਰ ਲਿਆ ਹੈ।

Babita Marhas

News Editor

Related News