ਕਰਫਿਊ ''ਚ ਢਿੱਲ ਦੇਣ ''ਤੇ ਕੋਰੋਨਾ ਮਹਾਮਾਰੀ ਧਾਰ ਸਕਦੀ ਹੈ ਖਤਰਨਾਕ ਰੂਪ
Thursday, May 14, 2020 - 06:12 PM (IST)
ਮਾਨਸਾ (ਸੰਦੀਪ ਮਿੱਤਲ) : ਪੰਜਾਬ 'ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਪਾਜ਼ੇਟਿਵ ਕੇਸਾਂ ਦੇ ਬਾਵਜੂਦ ਪੰਜਾਬ ਸਰਕਾਰ ਵਲੋਂ ਕਰਫਿਊ 'ਚ ਵੱਡੀਆਂ ਢਿੱਲਾਂ ਦੇਣ ਨਾਲ ਕੋਰੋਨਾ ਮਹਾਂਮਾਰੀ ਸੂਬੇ ਦੇ ਲੋਕਾਂ ਲਈ ਖਤਰਨਾਕ ਮੋੜ ਲੈ ਸਕਦੀ ਹੈ, ਭਾਵੇਂ ਪੰਜਾਬ ਕੈਬਨਿਟ ਦੀ ਹਾਲ ਹੀ 'ਚ ਹੋਈ ਮੀਟਿੰਗ 'ਚ ਵੀ ਇਸ ਬਾਰੇ ਹਾਲੇ ਕੋਈ ਫੈਸਲਾ ਨਹੀਂ ਲਿਆ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਪੰਜਾਬ ਅੰਦਰ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਨਾਮਾਤਰ ਸੀ ਤਾਂ ਪੰਜਾਬ ਸਰਕਾਰ ਨੇ ਕੋਰੋਨਾ ਦੀ ਚੇਨ ਤੋੜਣ ਲਈ ਕਰਫਿਊ ਵਰਗਾ ਅਹਿਮ ਫੈਸਲਾ ਲੈ ਕੇ ਸਮੁੱਚੇ ਦੇਸ਼ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਸੀ ਪਰ ਹੁਣ ਪਾਜ਼ੇਟਿਵ ਮਰੀਜ਼ਾਂ ਦੀ ਵਧ ਰਹੀ ਗਿਣਤੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਕਰਫਿਊ ਦੌਰਾਨ ਦਿੱਤੀਆਂ ਢਿੱਲਾਂ ਦਾ ਲੋਕਾਂ ਵਲੋਂ ਗਲਤ ਫਾਇਦਾ ਉਠਾ ਕੇ ਲੋਕ ਘਰਾਂ 'ਚੋਂ ਬੇਮਤਲਬ ਬਾਹਰ ਨਿਕਲਣ ਲੱਗੇ ਹਨ। ਉਧਰ ਪੰਜਾਬ ਦਾ ਭਲਾ ਚਾਹੁੰਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਸੂਬੇ ਅੰਦਰ ਕੋਰੋਨਾ ਦੀ ਵਧ ਰਹੀ ਚੇਨ ਨੂੰ ਤੋੜਣ ਲਈ ਪੰਜਾਬ ਸਰਕਾਰ ਨੂੰ ਕੋਈ ਅਹਿਮ ਫੈਸਲਾ ਲੈ ਕੇ ਕੁੱਝ ਦਿਨ ਹੋਰ ਕਰਫਿਊ ਵਧਾ ਕੇ ਮਿਲਟਰੀ ਤਾਇਨਾਤ ਕਰ ਕੇ ਕੋਈ ਢਿੱਲ ਨਹੀਂ ਦੇਣੀ ਚਾਹੀਦੀ। ਪੰਜਾਬ ਮੰਤਰੀ ਮੰਡਲ 'ਚ ਇਸ ਬਾਰੇ ਬੜੀ ਸੰਜੀਦਗੀ ਨਾਲ ਸਖਤ ਫੈਸਲਾ ਲੈਣਾ ਪਵੇਗਾ।
ਇਹ ਵੀ ਪੜ੍ਹੋ: ਆਖਰ ਮੁੱਕੀਆਂ ਪਿਆਕੜਾਂ ਦੀਆਂ ਉਡੀਕਾਂ, ਜ਼ਿਲਾ ਪਟਿਆਲਾ ਦੇ ਖੁੱਲ੍ਹੇ ਠੇਕੇ
ਫਿਲਹਾਲ! ਪੰਜਾਬ ਪੁਲਸ ਲੋਕਾਂ ਦੀ ਸਿਹਤ ਦੀ ਭਲਾਈ ਲਈ ਘਰਾਂ ਅੰਦਰ ਸੁਰੱਖਿਅਤ ਰੱਖਣ ਲਈ ਮਿਸਾਲੀ ਕਦਮ ਉਠਾ ਰਹੀ ਹੈ। ਬੁੱਧੀਜੀਵੀ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਇਸ ਬਾਰੇ ਕੋਈ ਵੱਡਾ ਫੈਸਲਾ ਨਾ ਲਿਆ ਤਾਂ ਆਉਣ ਵਾਲੇ ਦਿਨਾਂ 'ਚ ਕੋਰੋਨਾ ਪੰਜਾਬ ਅੰਦਰ ਸੁਨਾਮੀ ਬਣ ਕੇ ਲੋਕਾਂ ਨੂੰ ਆਪਣੇ ਨਾਲ ਵਹਾ ਕੇ ਲੈ ਜਾਵੇਗੀ।
ਇਹ ਵੀ ਪੜ੍ਹੋ: ਬਠਿੰਡਾ 'ਚ ਇਕ ਹੋਰ ਕੋਰੋਨਾ ਪਾਜ਼ੇਟਿਵ