ਹੁਣ CTU ਦੀ ਬੱਸ ਰਾਹੀਂ ਖਾਟੂ ਸ਼ਿਆਮਜੀ ਅਤੇ ਸਾਲਾਸਰ ਧਾਮ ਦੇ ਕਰੋ ਦਰਸ਼ਨ
Tuesday, Jun 14, 2022 - 12:04 PM (IST)
ਚੰਡੀਗੜ੍ਹ (ਰਾਜਿੰਦਰ) : ਹੁਣ ਚੰਡੀਗੜ੍ਹ ਅਤੇ ਨੇੜਲੇ ਇਲਾਕੇ ਦੇ ਲੋਕ ਸੀ. ਟੀ. ਯੂ. ਦੀਆਂ ਬੱਸਾਂ ਰਾਹੀਂ ਰਾਜਸਥਾਨ ਦੇ ਪ੍ਰਸਿੱਧ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਸਕਣਗੇ। ਸੀ. ਟੀ. ਯੂ. ਨੇ ਸੀਕਰ ਦੇ ਖਾਟੂ ਸ਼ਿਆਮਜੀ ਅਤੇ ਚੁਰੂ ਦੇ ਸਾਲਾਸਰ ਧਾਮ ਲਈ ਬੱਸ ਸੇਵਾ ਸ਼ੁਰੂ ਕੀਤੀ ਹੈ। ਸੋਮਵਾਰ ਨੂੰ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਨਵੇਂ ਰੂਟ ਦੀਆਂ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਮੇਅਰ ਸਰਬਜੀਤ ਕੌਰ, ਸਲਾਹਕਾਰ ਧਰਮਪਾਲ, ਗ੍ਰਹਿ ਸਕੱਤਰ ਨਿਤਿਨ ਯਾਦਵ, ਡੀ. ਜੀ. ਪੀ. ਪ੍ਰਵੀਰ ਰੰਜਨ ਅਤੇ ਵਿੱਤ ਸਕੱਤਰ ਵਿਜੇ ਨਾਮਦੇਵ ਰਾਓ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਸੀਕਰ ਦੇ ਖਾਟੂ ਸ਼ਿਆਮਜੀ ਲਈ ਸਵੇਰੇ 7 ਵਜੇ ਅਤੇ ਚੁਰੂ ਦੇ ਸਾਲਾਸਰ ਧਾਮ ਲਈ ਸਵੇਰੇ 7.40 ਵਜੇ ਏ. ਸੀ. ਬੱਸ ਚੱਲੇਗੀ। ਇਹ ਦੋਵੇਂ ਬੱਸਾਂ ਸੈਕਟਰ-17 ਆਈ. ਐੱਸ. ਬੀ. ਟੀ. ਤੋਂ ਚੱਲਣਗੀਆਂ।
ਸੀ. ਟੀ. ਯੂ ਵੱਲੋਂ ਇਹ ਕਦਮ ਹੋਰ ਸੂਬਿਆਂ ਦੇ ਧਾਰਮਿਕ ਸਥਾਨਾਂ ਨਾਲ ਬੱਸਾਂ ਦਾ ਸੰਪਰਕ ਵਧਾਉਣ ਲਈ ਚੁੱਕਿਆ ਗਿਆ ਹੈ। ਵਿਭਾਗ ਨੇ 4 ਨਵੇਂ, 6 ਲੰਬੀ ਦੂਰੀ ਵਾਲੇ, 9 ਸਬ ਅਰਬਨ ਅਤੇ 11 ਟ੍ਰਾਈਸਿਟੀ ਰੂਟ ਸ਼ੂਰੂ ਕੀਤੇ ਹਨ, ਜੋ ਕਿ 3-12 ਸਾਲ ਤੋਂ ਬੰਦ ਸਨ। ਦੱਸ ਦੇਈਏ ਕਿ ਚੰਡੀਗੜ੍ਹ ਪ੍ਰਸ਼ਾਸਨ ਸੀ. ਟੀ. ਯੂ. ਬੱਸਾਂ ਕਈ ਸਾਲਾਂ ਤੋਂ ਬੰਦ ਪਏ ਲੰਬੀ ਦੂਰੀ ਦੇ ਰੂਟਾਂ ਨੂੰ ਮੁੜ ਚਾਲੂ ਕਰ ਰਿਹਾ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ 31 ਜੁਲਾਈ ਤੋਂ ਬਿਲਕੁਲ ਬੰਦ ਹੋ ਜਾਣਗੇ 'ਅਸ਼ਟਾਮ ਪੇਪਰ', ਈ-ਸਟੈਂਪਿੰਗ ਰਾਹੀਂ ਹੋਵੇਗਾ ਕੰਮ
ਇਹ ਰੂਟ ਵੀ ਚਾਲੂ ਕਰ ਦਿੱਤੇ ਗਏ ਹਨ
ਸੈਕਟਰ-17 ਤੋਂ ਜੈਪੁਰ ਵਾਇਆ ਰੋਹਤਕ
ਸੈਕਟਰ-43 ਤੋਂ ਟਨਕਪੁਰ
ਲੰਬੀ ਦੂਰੀ ਦੇ ਰੂਟ ਫਿਰ ਤੋਂ ਸ਼ੁਰੂ ਹੋ ਜਾਣਗੇ
ਸੈਕਟਰ-43 ਤੋਂ ਤਲਵਾੜਾ
ਸੈਕਟਰ-43 ਤੋਂ ਜਵਾਲਾਜੀ
ਸੈਕਟਰ-43 ਤੋਂ ਅੰਮ੍ਰਿਤਸਰ
ਸੈਕਟਰ-43 ਤੋਂ ਬੈਜਨਾਥ
ਸੈਕਟਰ-43 ਤੋਂ ਨੰਗਲ
ਸੈਕਟਰ-17 ਤੋਂ ਦਿੱਲੀ
ਇਹ ਵੀ ਪੜ੍ਹੋ : ਪੰਜਾਬ 'ਚ ਭਲਕੇ ਤੋਂ ਸ਼ੁਰੂ ਹੋਵੇਗੀ 'ਝੋਨੇ' ਦੀ ਲਵਾਈ, CM ਮਾਨ ਦੀ ਕਿਸਾਨਾਂ ਨੂੰ ਖ਼ਾਸ ਅਪੀਲ
ਇਹ ਸ਼ਹਿਰ ਦੇ ਰਸਤੇ ਮੁੜ ਸ਼ੁਰੂ ਹੋਏ
7ਏ ਮਲੋਆ
1ਏ ਨਿਊ ਮਲੋਆ ਕਾਲੋਨੀ
1ਸੀ ਨਿਊ ਮਲੋਆ ਕਾਲੋਨੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ