31 ਜਨਵਰੀ ਨੂੰ ਹੋਣ ਵਾਲੀ CTET ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ
Thursday, Jan 14, 2021 - 12:28 PM (IST)
 
            
            ਲੁਧਿਆਣਾ (ਵਿੱਕੀ) : ਸੈਂਟਰਲ ਬੋਰਫ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ 31 ਜਨਵਰੀ ਨੂੰ ਹੋਣ ਵਾਲੀ ਕੇਂਦਰੀ ਸਿੱਖਿਆ ਪਾਤਰਤਾ ਪ੍ਰੀਖਿਆ (ਸੀ. ਟੀ. ਈ. ਟੀ.) ਦੇ ਐਡਮਿਟ ਕਾਰਡ ਸੀ. ਬੀ. ਐੱਸ. ਈ., ਸੀ. ਟੀ. ਈ. ਟੀ. ਦੀ ਆਧਿਕਾਰਤ ਵੈੱਬਸਾਈਟ ctet.nic.in ’ਤੇ ਜਾਰੀ ਕਰ ਦਿੱਤੇ ਹਨ। ਵਿਦਿਆਰਥੀ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਜਾਂ ਆਪਣੇ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ।
ਵਿਦਿਆਰਥੀ ਆਪਣਾ ਐਪਲੀਕੇਸ਼ਨ ਨੰਬਰ ਅਤੇ ਜਨਮ ਤਾਰੀਖ਼ ਪਾ ਕੇ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ। ਸੀ. ਬੀ. ਐੱਸ. ਈ. ਨੇ ਕਿਹਾ ਕਿ ਵਿਦਿਆਰਥੀ ਐਡਮਿਟ ਕਾਰਡ ਦੇ ਨਾਲ-ਨਾਲ ਸੈਲਫ ਡੈਕਲਾਰੇਸ਼ਨ ਫਾਰਮ ਵੀ ਡਾਊਨਲੋਡ ਕਰ ਲੈਣ। ਕੋਵਿਡ-19 ਨਾਲ ਜੁੜੇ ਦਿਸ਼ਾ-ਨਿਰਦੇਸ਼ ਵੀ ਚੰਗੀ ਤਰ੍ਹਾਂ ਸਮਝ ਲੈਣ। ਸਾਰੇ ਪ੍ਰੀਖਿਆਰਥੀਆਂ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਆਪਣੇ ਪ੍ਰੀਖਿਆ ਕੇਂਦਰ ਦੀ ਸਹੀ ਸਥਿਤੀ, ਦੂਰੀ, ਟਰਾਂਸਪੋਰਟ ਸਹੂਲਤਾਂ ਇਕ ਦਿਨ ਪਹਿਲਾਂ ਜਾ ਕੇ ਚੈੱਕ ਕਰ ਲੈਣ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            