ਤਾਲਾਬੰਦੀ ਦੌਰਾਨ ਬਾਜ਼ਾਰ ’ਚ ਭੀੜ ਭੜੱਕਾ ਬਣ ਸਕਦੈ ਪ੍ਰਸ਼ਾਸਨ ਲਈ ਸਿਰਦਰਦੀ

05/05/2021 8:10:27 PM

ਮੰਡੀ ਲਾਧੂਕਾ, (ਸੰਧੂ)- ਪੰਜਾਬ ਸਰਕਾਰ ਦੁਆਰਾ 15 ਮਈ ਤੱਕ ਕੀਤੀ ਤਾਲਾਬੰਦੀ ਦੇ ਐਲਾਨ ਅਤੇ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਦਿੱਤੀ ਗਈ ਇਜਾਜਤ ਤੋਂ ਬਾਅਦ ਮੰਡੀ ਦੇ ਬਾਜ਼ਾਰਾਂ ਵਿਚ ਵੱਖਰਾ ਹੀ ਦ੍ਰਿਸ਼ ਵੇਖਣ ਨੂੰ ਮਿਲਿਆ। ਸਭ ਤੋਂ ਵੱਧ ਜ਼ਰੂਰੀ ਵਸਤੂਆਂ ਲਈ ਕਰਿਆਨਾ ਸਟੋਰਾਂ ਅਤੇ ਸ਼ਬਜੀ ਮੰਡੀ ਦੇ ਆਲੇ ਦੁਆਲੇ ਵੱਧ ਭੀੜ-ਭਾੜ ਵੇਖਣ ਨੂੰ ਮਿਲੀ, ਪ੍ਰਸ਼ਾਸਨ ਦੁਆਰਾ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੋਲ੍ਹਣ ਲਈ ਸਵੇਰ ਤੋਂ ਸ਼ਾਮ ਤੱਕ ਦਾ ਸਮਾਂ ਦਿੱਤਾ ਗਿਆ ਹੈ, ਜੋ ਲੱਗਦਾ ਹੈ ਪ੍ਰਸ਼ਾਸਨ ਲਈ ਸਿਰਦਰਦੀ ਸਾਬਤ ਹੋ ਸਕਦਾ ਹੈ। ਜਿੱਥੇ ਲੋਕ ਇਕ ਪਾਸੇ ਮੰਗ ਇਹ ਕਰ ਰਹੇ ਹਨ ਕਿ ਜ਼ਰੂਰੀ ਵਸਤੂਆਂ ਦੀ ਉਪਲੱਬਧਾ ਜ਼ਰੂਰੀ ਹੈ, ਉੱਥੇ ਨਾਲ ਹੀ ਉਨ੍ਹਾਂ ਨੇ ਦੁਕਾਨਾਂ ਦਾ ਸਮਾਂ-ਬੱਧ ਤਰੀਕੇ ਨਾਲ ਖੋਲ੍ਹਣ ਦੀ ਵੀ ਮੰਗ ਕੀਤੀ ਤਾਂ ਜੋ ਭੀੜ ਆਦਿ ਨਾ ਹੋ ਸਕੇ। ਇਸ ਤੋਂ ਇਲਾਵਾਂ ਹੋਰ ਕਈ ਤਰ੍ਹਾਂ ਦੇ ਉਤਪਾਦਨਾਂ ਦੀਆਂ ਦੁਕਾਨਾਂ ਖੁੱਲ੍ਹ ਰਹੀਆਂ ਹਨ, ਜਿਸ ਦਾ ਸਮਾਂ ਨਿਰਧਾਰਤ ਕੀਤਾ ਜਾਣਾ ਚਾਹੀਦਾ ਹੈ। ਇਹ ਵੀ ਵੇਖਣ ਨੂੰ ਮਿਲ ਰਿਹਾ ਹੈ ਕਿ ਪੁਲਸ ਪ੍ਰਸ਼ਾਸਨ ਦਾ ਲੋਕਾਂ ਨੂੰ ਸਹਿਯੋਗ ਮਿਲ ਰਿਹਾ ਹੈ ਪਰ ਕੁਝ ਕੁ ਲੋਕਾਂ ਦੀ ਨਾ ਸਮਝੀ ਕਿਸੇ ਵੱਡੀ ਭੁੱਲ ਦਾ ਰੂਪ ਧਾਰਨ ਕਰ ਸਕਦੀ ਹੈ, ਅਜਿਹੇ ਵਿਚ ਸਮਾਜ ਦੇ ਹਰੇਕ ਵਰਗ ਨੂੰ ਵੀ ਤੇ ਪ੍ਰਸ਼ਾਸਨ ਨੂੰ ਇਕ ਦੂਜੇ ਨਾਲ ਸਹਿਯੋਗ ਨਾਲ ਚੱਲ ਕੇ ਹੀ ਕੋਰੋਨਾ ਦੀ ਲੜਾਈ ਨੂੰ ਜਿੱਤਿਆ ਜਾ ਸਕਦਾ ਹੈ।


Bharat Thapa

Content Editor

Related News